Breaking NewsD5 specialEntertainmentIndiaNewsPunjabUncategorized

ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ‘ਵਿਰੂਸ਼ਕਾ’ ਨੇ ਇੰਝ ਕੀਤਾ ਪਿਆਰ ਦਾ ਇਜ਼ਹਾਰ

ਮੁੰਬਈ : ਅਨੁਸ਼ਕਾ ਅਤੇ ਵਿਰਾਟ ਦੇ ਵਿਆਹ ਨੂੰ ਦੋ ਸਾਲ ਹੋ ਗਏ ਹਨ। ਦੋਵਾਂ ਨੇ ਇਟਲੀ ‘ਚ 11 ਦਸੰਬਰ 2017 ਨੂੰ ਵਿਆਹ ਕਰਵਾਇਆ ਸੀ। ਦੂਜੀ ਵਿਆਹ ਦੀ ਵਰ੍ਹੇਗੰਢ ‘ਤੇ ਦੋਵਾਂ ਨੇ ਆਪਣੇ ਵਿਆਹ ਦੇ ਸਮੇਂ ਦੀ ਫੋਟੋ ਸ਼ੇਅਰ ਕਰਕੇ ਆਪਣੇ ਦਿਲ ਦੀ ਗੱਲ ਲਿਖੀ ਹੈ। ਵਿਰੂਸ਼ਕਾ ਦੀ ਇਸ ਪੋਸਟ ਵਿੱਚ ਪਿਆਰ ਨੂੰ ਅਲੱਗ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ।

ਅਨੁਸ਼ਕਾ ਨੇ ਵਿਆਹ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘‘ਕਿਸੇ ਇਨਸਾਨ ਨੂੰ ਪਿਆਰ ਕਰਨ ਦਾ ਮਤਲਬ ਹੈ ਕਿ ਤੁਸੀਂ ਭਗਵਾਨ ਦਾ ਚਿਹਰਾ ਦੇਖਦੇ ਹੋ। ਪਿਆਰ ਦੇ ਬਾਰੇ ਵਿਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਸਿਰਫ ਇਕ ਫੀਲਿੰਗ ਨਹੀਂ ਹੈ, ਇਹ ਇਸ ਤੋਂ ਕਈ ਜ਼ਿਆਦਾ ਵਧ ਕੇ ਹੈ। ਇਹ ਇਕ ਗਾਈਡ ਹੈ ਤੇ ਸੱਚ ਵੱਲ ਜਾਣ ਦਾ ਰਸਤਾ ਹੈ ਅਤੇ ਮੈਂ ਉਹ ਖੁਸ਼ਨਸੀਬ ਹਾਂ ਇਸ ਨੂੰ ਪਾ ਕੇ।’’

https://www.instagram.com/p/B560ZTDFeU2/?utm_source=ig_web_copy_link

ਉਥੇ ਹੀ ਵਿਰਾਟ ਨੇ ਵੀ ਅਨੁਸ਼ਕਾ ਅਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ ਇਹ ਕੇਵਲ ਪਿਆਰ ਹੀ ਹੈ ਹੋਰ ਕੁੱਝ ਨਹੀਂ। ਜਦੋਂ ਰੱਬ ਤੁਹਾਨੂੰ ਉਸ ਵਿਅਕਤੀ ਨੂੰ ਅਸ਼ੀਰਵਾਦ ਦੇ ਰੂਪ ਵਿੱਚ ਤੁਹਾਡੇ ਕੋਲ ਭੇਜਦਾ ਹੈ ਤਾਂ ਤੁਹਾਡੇ ਅੰਦਰ ਧੰਨਵਾਦ ਕਰਨ ਦੀ ਭਾਵਨਾ ਆਉਂਦੀ ਹੈ।

Watch this …ਨਹੀਂ ਬਚਦਾ ਗੈਂਗਸਟਰ ਜੱਗੂ ਭਗਵਾਨਪੁਰੀਆ! ਹਾਈਕੋਰਟ ਨੂੰ ਕਹਿੰਦਾ ਆਹ-ਕੁਝ ਕਰਦੀ ਐ ਜੇਲ੍ਹ ‘ਚ ਪੁਲਿਸ

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button