Breaking NewsD5 specialInternationalNewsSportsTop News

ਆਸਟ੍ਰੇਲੀਅਨ ਕ੍ਰਿਕੇਟਰ ਗਲੇਨ ਮੈਕਸਵੈੱਲ ਜ਼ਲਦ ਬਣੇਗਾ ‘ਭਾਰਤ ਦਾ ਜਵਾਈ’

ਮੈਲਬੌਰਨ/ਨਵੀਂ ਦਿੱਲੀ : ਆਸਟ੍ਰੇਲੀਅਨ ਦੇ ਧਮਾਕੇਦਾਰ ਆਲਰਾਊਂਡਰ ਗਲੇਨ ਮੈਕਸਵੈੱਲ (Glenn Maxwell) ਜਲਦ ਭਾਰਤ ਦੇ ਜਵਾਈ ਬਣਨਗੇ। ਗਲੇਨ ਮੈਕਸਵੈੱਲ ਦੇ ਵਿਆਹ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਗਲੇਨ ਮੈਕਸਵੈੱਲ ਦੇ ਵਿਆਹ ਦੇ ਕਾਰਡ ਤੋਂ ਹੋ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਵਿਆਹ ਦੀ ਤਾਰੀਕ ਸਾਹਮਣੇ ਆ ਗਈ ਹੈ।

Punjab Election : ਵੋਟਰ ਹੋ ਜਾਣ ਸੁਚੇਤ, ਅੱਜ ਆਖਰੀ ਦਿਨ ਪੈ ਸਕਦਾ ਭਾਰੀ? ਕਿਵੇਂ ਕਰੋਗੇ ਕੀਮਤੀ ਵੋਟ ਦਾ ਇਸਤੇਮਾਲ?

ਦੱਸ ਦਈਏ ਕਿ ਗਲੇਨ ਮੈਕਸਵੈੱਲ ਨੇ ਮਾਰਚ 2020 ਵਿਚ ਆਪਣੀ ਭਾਰਤੀ ਮੂਲ ਦੀ ਪ੍ਰੇਮਿਕਾ ਵਿੰਨੀ ਰਮਨ ਨਾਲ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਮੰਗਣੀ ਕਰਵਾਈ ਸੀ ਪਰ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਉਸ ਨੂੰ ਕਈ ਵਾਰ ਆਪਣੇ ਵਿਆਹ ਨੂੰ ਟਾਲਣਾ ਪਿਆ। ਮੈਕਸਵੈੱਲ ਅਤੇ ਵਿੰਨੀ ਦਾ ਵਿਆਹ 27 ਮਾਰਚ ਨੂੰ ਮੈਲਬੌਰਨ ‘ਚ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

Punjab Election : ਵੋਟਰ ਹੋ ਜਾਣ ਸੁਚੇਤ, ਅੱਜ ਆਖਰੀ ਦਿਨ ਪੈ ਸਕਦਾ ਭਾਰੀ? ਕਿਵੇਂ ਕਰੋਗੇ ਕੀਮਤੀ ਵੋਟ ਦਾ ਇਸਤੇਮਾਲ?

ਗਲੇਨ ਮੈਕਸਵੈੱਲ ਦੇ ਵਿਆਹ ਦਾ ਇਹ ਕਾਰਡ ਕਸਤੂਰੀ ਸ਼ੰਕਰ ਦੇ ਵੈਰੀਫਾਈਡ ਟਵਿਟਰ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਹੈ। ਕਸਤੂਰੀ ਨੇ ਤਾਮਿਲ ਵਿਚ ਲਿਖਿਆ ਵਿਆਹ ਦਾ ਕਾਰਡ ਅਪਲੋਡ ਕਰਕੇ ਲਿਖਿਆ, ‘ਗਲੇਨ ਮੈਕਲਵੇਲ, ਵਿੰਨੀ ਰਮਨ ਨਾਲ ਵਿਆਹ ਕਰ ਰਹੇ ਹਨ। ਵਿਆਹ ਤਾਮਿਲ ਰੀਤੀ-ਰਿਵਾਜ਼ਾਂ ਮੁਤਾਬਕ ਹੋਵੇਗਾ… ਪਰ ਕੀ ਇੱਥੇ ਸਫੈਦ ਗਾਊਨ ਵੀ ਹੋਵੇਗਾ? ਗਲੇਨ ਮੈਕਸਵੈੱਲ ਅਤੇ ਵਿੰਨੀ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ!’ IPL ਦਾ 15ਵਾਂ ਸੀਜ਼ਨ ਵੀ 27 ਮਾਰਚ ਤੋਂ ਆਯੋਜਿਤ ਹੋਣ ਦੀ ਉਮੀਦ ਹੈ। ਅਜਿਹੇ ‘ਚ ਮੈਕਸਵੇਲ IPL ਦੇ ਪਹਿਲੇ ਕੁਝ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਗਲੇਨ ਮੈਕਸਵੈੱਲ ਅਤੇ ਵਿਨੀ ਰਮਨ 2017 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਗਲੇਨ ਮੈਕਸਵੈੱਲ ਅਜਿਹੇ ਦੂਜੇ ਆਸਟ੍ਰੇਲੀਅਨ ਖਿਡਾਰੀ ਬਣ ਜਾਣਗੇ ਜੋ ਭਾਰਤ ਦੇ ਜਵਾਈ ਹੋਣਗੇ। ਇਸ ਤੋਂ ਪਹਿਲਾਂ 2014 ਵਿਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਨੇ ਭਾਰਤੀ ਮੂਲ ਦੀ ਮਾਸ਼ੂਮ ਸਿੰਘਾ ਨਾਲ ਵਿਆਹ ਰਚਾਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button