Breaking NewsD5 specialEntertainmentNews

‘ਭਾਬੀ ਜੀ ਘਰ ਪਰ ਹੈਂ’ ਫੇਮ ਦੀਪੇਸ਼ ਭਾਨ ਦਾ ਦੇਹਾਂਤ

ਮੁੰਬਈ :ਬੀਤੇ ਦਿਨ ਟੀਵੀ ਇੰਡਸਟਰੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਅਦਾਕਾਰ ਦੀਪੇਸ਼ ਭਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦੀਪੇਸ਼ ਮਸ਼ਹੂਰ ਟੀਵੀ ਸੀਰੀਅਲ ‘ਭਾਬੀ ਜੀ ਘਰ ਪਰ ਹੈਂ’ ‘ਚ ਮੱਖਣ ਸਿੰਘ ਦੀ ਭੂਮਿਕਾ ‘ਚ ਨਜ਼ਰ ਆਏ ਸਨ। ਉਹ ਲੰਬੇ ਸਮੇਂ ਤੋਂ ਇਸ ਸੀਰੀਅਲ ਨਾਲ ਜੁੜੇ ਹੋਏ ਸਨ। ਅਦਾਕਾਰ ਦੇ ਦੇਹਾਂਤ ਦੀ ਪੁਸ਼ਟੀ ਸ਼ੋਅ ਦੇ ਅਸਿਸਟੈਂਟ ਡਾਇਰੈਕਟਰ ਅਭਿਨਾਇਰ ਨੇ ਕੀਤੀ ਹੈ।

ਚੱਪੇ-ਚੱਪੇ ’ਤੇ ਲੱਗੀ ਭਾਰੀ ਪੁਲਿਸ! ਸੋਚ ਸਮਝਕੇ ਨਿਕਲਿਓ ਬਾਹਰ D5 Channel Punjabi

ਉਨ੍ਹਾਂ ਦਾ ਵਿਆਹ ਸਾਲ 2019 ‘ਚ ਦਿੱਲੀ ਵਿਖੇ ਹੋਇਆ ਸੀ। ਜਾਣਕਾਰੀ ਮੁਤਾਬਕ ਦੀਪੇਸ਼ ਸ਼ੁੱਕਰਵਾਰ ਨੂੰ ਕ੍ਰਿਕਟ ਖੇਡ ਰਹੇ ਸੀ ਪਰ ਕ੍ਰਿਕਟ ਖੇਡਦੇ ਹੋਏ ਅਚਾਨਕ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਅਦਾਕਾਰ ਨੂੰ ਮ੍ਰਿਤਕ ਐਲਾਨ ਦਿੱਤਾ। ਦੀਪੇਸ਼ ਲੰਬੇ ਸਮੇਂ ਤੋਂ ਟੀਵੀ ਦੀ ਦੁਨੀਆ ਨਾਲ ਜੁੜੇ ਹੋਏ ਸਨ।

ਅੰਮ੍ਰਿਤਸਰ ਚੋਂ ਹੀ ਮਿਲਿਆ ਸ਼ੂਟਰ ਦੀਪਕ ਮੁੰਡੀ, ਜਿਸਦੀ ਸੀ ਪੁਲਿਸ ਨੂੰ ਭਾਲ | D5 Channel Punjabi

‘ਭਾਬੀ ਜੀ ਘਰ ਪਰ ਹੈਂ’ ਤੋਂ ਪਹਿਲਾਂ ਉਹ ‘ਕਾਮੇਡੀ ਕਾ ਕਿੰਗ ਕੌਨ’, ‘ਕਾਮੇਡੀ ਕਲੱਬ’, ‘ਭੂਤਵਾਲਾ’, ‘ਐਫਆਈਆਰ’ ਸਮੇਤ ਕਈ ਕਾਮੇਡੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਮਿਰ ਖਾਨ ਨਾਲ ਵੀ ਕੰਮ ਕਰ ਚੁੱਕੇ ਹਨ। ਉਹ ਆਮਿਰ ਖਾਨ ਦੇ ਨਾਲ ਟੀ-20 ਵਰਲਡ ਕੱਪ ਦੇ ਇਸ਼ਤਿਹਾਰ ‘ਚ ਨਜ਼ਰ ਆਏ ਸਨ ਤੇ ਸਾਲ 2007 ਵਿਚ ਰਿਲੀਜ਼ ਹੋਈ ਫਿਲਮ ‘ਫਾਲਤੂ ਊਟਪਟਾਂਗ ਚਟਪਟੀਕਹਾਣੀ’ ‘ਚ ਕੰਮ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button