IndiaTop News

ਵਾਂਗਚੂਕ ਮਾਮਲੇ ‘ਚ ਹਾਈਕੋਰਟ ਦਾ ਫੈਸਲਾ-‘ਇਲਾਜ ਲਈ ਚੁੱਕਣਾ ਗਲਤ ਨਹੀਂ, ਸਰਕਾਰ-ਪੁਲਿਸ ਤੋਂ 3 ਦਿਨ ‘ਚ ਜਵਾਬ ਮੰਗਿਆ’

ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭਰਤੀ ਸੋਨਮ ਵਾਂਗਚੁਕ ਨੂੰ ਲੈ ਕੇ ਦਿੱਲੀ ਹਾਈਕੋਰਟ ਵਿਚ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਸਿਹਤ ਵਿਗੜਨ ਤੇ ਡਵੀਜ਼ਨ ਬੈਂਚ ਦੇ ਹੁਕਮ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।

ਸਰਕਾਰ ਦੀ ਇਸ ਕਾਰਵਾਈ ਨੂੰ ਮਨਮਾਨਿਆ ਨਹੀਂ ਕਿਹਾ ਜਾ ਸਕਦਾ। ਵਾਂਗਚੁਕ ਨੂੰ ਉਹੀ ਦਵਾਈਆਂ ਦਿੱਤੀਆਂ ਜਾ ਰਹੀਆਂ ਜਿਸ ਵਿਚ ਉਨ੍ਹਾਂ ਦੀ ਰਜ਼ਾਮੰਦੀ ਹੈ। ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਦੇ ਨਾਲ ਪੁਲਿਸ ਨੂੰ 3 ਦਿਨ ਵਿਚ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ।
ਸੋਨਮ ਦੀ ਪਤਨੀ ਗੀਤਾਂਜਲੀ ਨੇ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਮਾਮਲੇ ਵਿਚ ਅਗਲੀ ਸੁਣਵਾਈ 24 ਜੁਲਾਈ ਨੂੰ ਹੋਵੇਗੀ। ਦਿੱਲੀ ਪੁਲਿਸ ਸ਼ਨੀਵਾਰ ਸਵੇਰੇ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਚੁੱਕ ਕੇ ਸਫਦਰਜੰਗ ਹਸਪਤਾਲ ਲੈ ਗਈ ਸੀ। ਹਸਪਤਾਲ ਵਿਚ ਵੀ ਵਾਂਗਚੁਕ ਦੀ ਭੁੱਖ ਹੜਤਾਲ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button