InternationalTop News

ਵਟਸਐਪ ‘ਚ ਆ ਰਿਹਾ ਇੱਕ ਹੋਰ ਕਮਾਲ ਦਾ ਫੀਚਰ, ਇੱਕ ਵਾਰ ਦੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ

 ਪਿਛਲੇ ਕੁਝ ਸਮੇਂ ਤੋਂ ਵਟਸਐਪ ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਜਾਰੀ ਕਰ ਰਿਹਾ ਹੈ। ਇਸੇ ਲੜੀ ਤਹਿਤ ਹੁਣ ਕੰਪਨੀ ਇੱਕ ਹੋਰ ਨਵਾਂ ਫੀਚਰ ਲਿਆਉਣ ਜਾ ਰਹੀ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਹੁਣ ਅਜਿਹੇ ਟੈਕਸਟ ਮੈਸੇਜ ਵੀ ਭੇਜ ਸਕਣਗੇ, ਜਿਨ੍ਹਾਂ ਨੂੰ ਪ੍ਰਾਪਤ ਕਰਨ ਵਾਲਾ ਵਿਅਕਤੀ ਸਿਰਫ਼ ਇੱਕ ਵਾਰ ਹੀ ਦੇਖ ਸਕੇਗਾ।
ਮੈਸੇਜ ਦੇਖਣ ਤੋਂ ਬਾਅਦ ਉਹ ਟੈਕਸਟ ਆਪਣੇ ਆਪ ਗਾਇਬ ਹੋ ਜਾਵੇਗਾ। ਹੁਣ ਤੱਕ ਵਟਸਐਪ ਵਿੱਚ ਇਹ ਸਹੂਲਤ ਸਿਰਫ਼ ਫੋਟੋਆਂ, ਵੀਡੀਓਜ਼ ਅਤੇ ਵੌਇਸ ਨੋਟਸ ਲਈ ਉਪਲਬਧ ਸੀ, ਪਰ ਹੁਣ ਕੰਪਨੀ ਇਸ ਨੂੰ ਟੈਕਸਟ ਮੈਸੇਜ ਲਈ ਵੀ ਜਾਰੀ ਕਰਨ ਜਾ ਰਹੀ ਹੈ।
WABetaInfo ਦੀ ਤਾਜ਼ਾ ਰਿਪੋਰਟ ਮੁਤਾਬਕ ਵਟਸਐਪ ਦਾ ਇਹ ਨਵਾਂ ਫੀਚਰ ਫਿਲਹਾਲ ਐਂਡਰਾਇਡ ਬੀਟਾ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ। ਇਸ ਨੂੰ WhatsApp Android ਦੇ ਬੀਟਾ ਵਰਜ਼ਨ 2.26.45.6 ਵਿੱਚ ਦੇਖਿਆ ਗਿਆ ਹੈ। ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਸ ਨੂੰ ਹੋਰ ਬੀਟਾ ਯੂਜ਼ਰਜ਼ ਲਈ ਅਤੇ ਬਾਅਦ ਵਿੱਚ ਸਾਰੇ ਯੂਜ਼ਰਜ਼ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ।
ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਪਾਸਵਰਡ ਹੀ ਨਹੀਂ, ਸਗੋਂ OTP ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਕਿਸੇ ਨੂੰ ਭੇਜਣ ਸਮੇਂ View Once ਦਾ ਵਿਕਲਪ ਚੁਣ ਸਕਣਗੇ।
ਇਸ ਲਈ ਸਭ ਤੋਂ ਪਹਿਲਾਂ ਵਟਸਐਪ ‘ਤੇ ਉਸ ਵਿਅਕਤੀ ਦੀ ਚੈਟ ਖੋਲ੍ਹਣੀ ਹੋਵੇਗੀ, ਜਿਸ ਨੂੰ ਮੈਸੇਜ ਭੇਜਣਾ ਹੈ। ਇਸ ਤੋਂ ਬਾਅਦ ਟੈਕਸਟ ਲਿਖ ਕੇ Send ਬਟਨ ਨੂੰ ਕੁਝ ਸਮੇਂ ਲਈ ਦਬਾ ਕੇ ਰੱਖਣਾ ਹੋਵੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button