
ਭਾਰਤ ਦੇਸ਼ ਵਿਚ ਕੈਂਸਰ ਨੂੰ ਰੋਕਣ ਲਈ ਬਣੀਆਂ ਦਵਾਈਆਂ ਦੀਆਂ ਨਵੀਆਂ ਕੀਮਤਾਂ ਨੂੰ ਬੀਤੇ ਦਿਨ ਤੋਂ ਹੀ ਲਾਗੂ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਭਾਰਤ ਦੇਸ਼ ਵਿਚ ਕੈਂਸਰ ਰੋਕੂ ਦਵਾਈਆਂ ਤੇ ਜਿਆਦਾ ਮਾਰਜਨ ਦੀ ਥਾਂ ਹੁਣ ਇਕ ਲਿਮਟਿਡ ਮਾਰਜਨ ਤਹਿਤ ਹੀ ਕਮਾਈ ਕਰਨ ਦੇ ਚਲਦਿਆਂ 1364 ਕੈਂਸਰ ਵਿਰੋਧੀ ਦਵਾਈਆਂ ਦੇ ਸੋਧੇ ਮੁੱਲ ਸੋਮਵਾਰ ਤੋਂ ਲਾਗੂ ਹੋ ਗਏ ਹਨ । ਉਕਤ ਦਵਾਈਆਂ ਵਿਚ ਮਰੀਜਾਂ ਨੂੰ ਮਹਿੰਗੇ ਭਾਅ ਦੀਆਂ ਦਵਾਈਆਂ ਦੇ ਕੇ ਵੱਡੇ ਪੱਧਰ ‘ਤੇ ਮੁਨਾਫਾ ਕਮਾਇਆ ਜਾ ਰਿਹਾ ਸੀ, ਜਿਸਦੇ ਚਲਦਿਆਂ ਹੋਇਆਂ ਹੀ ਇਹ ਕਦਮ ਚੁਕਿਆ ਗਿਆ ਹੈ ।
ਨਾ-ਮੁਰਾਦ ਬਿਮਾਰੀ ਕੈਂਸਰ ਨੂੰ ਰੋਕਣ ਲਈ ਬਣੀਆਂ ਦਵਾਈਆਂ ਦੀਆਂ ਕੀਮਤਾਂ ਵਿਚ ਨਵੀਆਂ ਕੀਮਤਾਂ ਲਾਗੂ ਹੋਣ ਪ੍ਰਚੂੂਨ ਮੁੱਲ ਵਿਚ ਕਟੌਤੀ ਹੋਣ ਦੇ ਚਲਦਿਆਂ ਹੁਣ ਖਪਤਕਾਰਾਂ ਨੂੰ ਸਾਲਾਨਾ ਅੰਦਾਜ਼ਨ 3,540.38 ਕਰੋੜ ਦੀ ਬਚਤ ਹੋਣ ਦੀ ਉਮੀਦ ਹੈ । ਜਦੋਂਕਿ ਪਹਿਲਾਂ ਕੀਮਤਾਂ ਜਿਆਦਾ ਹੋਣ ਕਾਰਨ ਵੇਚਣ ਵਾਲਿਆਂ ਦੀ ਮੁਨਾਫਾ ਦਰ ਕਾਫੀ ਜਿਆਦਾ ਸੀ ।
ਪ੍ਰਾਪਤ ਸੂਚਨਾ ਮੁਤਾਬਕ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਰਾਸ਼ਟਰੀ ਫਾਰਮਾਸਿਊਟੀਕਲ ਕੀਮਤ ਅਥਾਰਟੀ (ਐਨ. ਪੀ. ਪੀ. ਏ.) ਵਲੋਂ 17 ਅਕਤੂਬਰ-2026 ਨੂੰ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ (ਡੀ. ਜੀ. ਐਚ. ਐਸ.) ਦੁਆਰਾ ਗਠਿਤ ਇੱਕ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ 137 ਕੈਂਸਰ ਵਿਰੋਧੀ ਦਵਾਈਆਂ ਦੇ ਐਮ. ਆਰ. ਪੀ. ‘ਤੇ ਵਪਾਰਕ ਹਾਸ਼ੀਏ ਨੂੰ ਸੀਮਤ ਕਰ ਦਿੱਤਾ ਹੈ ।
ਮੰਤਰਾਲੇ ਅਨੁਸਾਰ 8 ਨਵੰਬਰ ਤੱਕ ਕੁੱਲ 85 ਫਾਰਮਾਸਿਊਟੀਕਲ ਕੰਪਨੀਆਂ ਵਲੋਂ 1364 ਫਾਰਮੂਲੇ ਲਈ ਸੋਧੀਆਂ ਹੋਈਆਂ ਐਮ. ਆਰ. ਪੀਜ. ਦੀ ਰਿਪੋਰਟ ਕੀਤੀ ਸੀ । ਇਨ੍ਹਾਂ ਵਿੱਚੋਂ 679 ਬ੍ਰਾਂਡਾਂ ਨੇ 50 ਪ੍ਰਤੀਸ਼ਤ ਤੋਂ ਵੱਧ ਦੀ ਕੀਮਤ ਵਿੱਚ ਕਟੌਤੀ ਦੀ ਰਿਪੋਰਟ ਕੀਤੀ ਹੈ, ਜਦੋਂ ਕਿ ਸਭ ਤੋਂ ਵੱਧ 96.45 ਪ੍ਰਤੀਸ਼ਤ ਦੀ ਕਟੌਤੀ ਦੀ ਰਿਪੋਰਟ ਕੀਤੀ ਗਈ ਹੈ । ਸੋਧੀਆਂ ਕੀਮਤਾਂ ਦਾ ਉਦੇਸ਼ ਕੈਂਸਰ ਦੇ ਇਲਾਜ ਨੂੰ ਵਧੇਰੇ ਕਿਫਾਇਤੀ ਬਣਾਉਣਾ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਵਿੱਤੀ ਬੋਝ ਘਟਾਉਣਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



