Breaking NewsD5 specialEntertainmentNewsPunjab

ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਸਮਰਥਨ ‘ਚ ਉੱਤਰੇ ਜੈਜ਼ੀ ਬੀ

ਚੰਡੀਗੜ੍ਹ : ਗਣਤੰਤਰ ਦਿਵਸ ਦੇ ਦਿਨ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਖਿਲਾਫ਼ ਕਿਸਾਨਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਸਾਰੇ ਪੰਜਾਬੀ ਗੀਤਕਾਰ ਪਹਿਲੇ ਤੋਂ ਹੀ ਇਸ ਪ੍ਰਦਰਸ਼ਨ ‘ਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਦੇ ਵਿੱਚ ਇਕ ਨਵਾਂ ਨਾਮ ਸਾਹਮਣੇ ਆਇਆ ਹੈ। ਪੰਜਾਬੀ ਗੀਤਕਾਰ ਜੈਜ਼ੀ ਬੀ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਸਮਰਥਨ ‘ਚ ਉੱਤਰੇ ਹਨ। ਜੈਜ਼ੀ ਬੀ ਨੇ ਇੰਸਟਾਗ੍ਰਾਮ ਤੇ ਇੱਕ ਵਿਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਇਸ ਮਾਮਲੇ ਤੇ ਖੁੱਲ੍ਹ ਕੇ ਬੋਲ ਰਹੇ ਹਨ।

ਮੁੱਖ ਮੰਤਰੀ ਨੇ ਕਿਸਾਨਾਂ ਦਾ ਹੱਲ ਕੱਢਣ ਲਈ ਲਿਆ ਵੱਡਾ ਫੈਸਲਾ,ਸਾਰੀਆਂ ਪਾਰਟੀਆਂ ਕਰਲੀਆਂ ਇਕੱਠੀਆਂ,ਮੋਦੀ ਹੈਰਾਨ!

ਜੈਜ਼ੀ ਬੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਅਜੇ ਲੰਬੇ ਸਮੇਂ ਤੱਕ ਚਲੇਗਾ ਅਤੇ ਆਉਣ ਵਾਲੇ ਸਮੇਂ ‘ਚ ਕਿਸਾਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰਾਂ ਇਸ ਮਾਮਲੇ ਦਾ ਹਲ ਕਰਨ ਦੀ ਬਜਾਏ ਸੱਤਾ ਦੀ ਦੌੜ ਵਿੱਚ ਇਸ ਨੂੰ ਅਣਦੇਖੀਆਂ ਕਰਦੀਆਂ ਜਾ ਰਹੀਆਂ ਹਨ। ਗਲ-ਬਾਤ ਦੀ ਤਰੀਕ ਅਗੇ ਪਾ ਕੇ ਹਰ ਵਾਰ ਇਸ ਮਾਮਲੇ ਨੂੰ ਟਾਲ ਦਿਤਾ ਜਾਂਦਾ ਹੈ। ਜੈਜ਼ੀ ਬੀ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗਲ-ਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਨਾ ਕਿ ਰੋਜ਼-ਰੋਜ਼ ਨਵੀਆਂ ਚਾਲਾਂ ਖੇਡ ਕੇ ਇਸ ਨੂੰ ਟਾਲਣ। 26 ਜਨਵਰੀ ਨੂੰ ਵਾਪਰੀ ਘਟਨਾ ਦੀ ਵੀ ਉਹਨਾਂ ਨੇ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਦੁਖ ਹੋਇਆ ਕਿ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦਾ ਵਿਰੋਧ ਕੀਤਾ ਗਿਆ। ਇੱਕ ਗੱਲ ਦੇ ਕਾਰਨ ਕਿਸੇ ਨੂੰ ਇਸ ਪ੍ਰਦਰਸ਼ਨ ਤੋਂ ਅਲਗ ਨਹੀਂ ਕਰਨਾ ਚਾਹਿਦਾ। ਨੌਜਵਾਨਾਂ ਨੂੰ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਲੈਣਾ ਚਾਹੀਦਾ ਹੈ। ਜੈਜ਼ੀ ਬੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਨੇ ਕਿ ਉਹ ਧਰਨੇ ਤੇ ਬੈਠੇ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣ।

 

View this post on Instagram

 

A post shared by Jazzy B (@jazzyb)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button