Breaking NewsD5 specialIndiaNewsTop News

ਲੋਕ ਸਭਾ ‘ਚ ਬੋਲੇ ਅਮਿਤ ਸ਼ਾਹ – ਸਹੀ ਸਮੇਂ ਆਉਣ ‘ਤੇ ਜੰਮੂ – ਕਸ਼ਮੀਰ ਨੂੰ ਰਾਜ ਦਾ ਦਰਜਾ ਮਿਲੇਗਾ ਵਾਪਸ

ਨਵੀਂ ਦਿੱਲੀ : ਲੋਕ ਸਭਾ ‘ਚ ਜੰਮੂ – ਕਸ਼ਮੀਰ ਪੁਨਰਗਠਨ ਸੋਧ ਬਿੱਲ ‘ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਸਾਨੂੰ ਸਮਝਣਾ ਪਵੇਗਾ। ਧਾਰਾ 370 ‘ਤੇ 17 ਮਹੀਨਿਆਂ ‘ਚ ਵਿਰੋਧੀ ਪੱਖ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ 70 ਸਾਲਾਂ ਤੱਕ ਤੁਸੀਂ ਕੀ ਕੀਤਾ? ਉਨ੍ਹਾਂ ਨੇ ਕਿਹਾ ਕਿ ਪੀੜ੍ਹੀਆਂ ਤੱਕ ਜੰਮੂ ਕਸ਼ਮੀਰ ‘ਤੇ ਸ਼ਾਸਨ ਕਰਨ ਵਾਲੇ ਦੱਸਣ। ਲੋਕ ਸਭਾ ‘ਚ ਅੱਜ ਗ੍ਰਹਿ ਮੰਤਰੀ ਅਮਿਤ ਨੇ ਕਿਹਾ – ਧਾਰਾ 370 ਹਟਾ ਦੇਣੀ ਚਾਹੀਦੀ ਸੀ, ਅਸੀਂ ਹਟਾ ਦਿੱਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਹਰ ਹਿਸਾਬ ਦੇਣ ਨੂੰ ਤਿਆਰ ਹਾਂ ਪਰ ਦੱਸ ਦਈਏ ਕਿ ਕੋਰੋਨਾ ਦੀ ਵਜ੍ਹਾ ਨਾਲ ਇੱਕ ਸਾਲ ਤੱਕ ਸਭ ਕੁਝ ਬੰਦ ਰਿਹਾ। ਸੁਪ੍ਰੀਮ ਕੋਰਟ ‘ਚ ਹੁਣ ਸਿੱਧੀ ਸੁਣਵਾਈ ਹੋਣ ਲੱਗੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਲੋਕ ਸਭਾ ‘ਚ ਕਹਿ ਰਹੇ ਹਨ ਕਿ ਸਹੀ ਸਮਾਂ ਆਉਣ ‘ਤੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਮਿਲੇਗਾ।

BIG BREAKING ਦੀਪ ਸਿੱਧੂ ਮੁੜ ਪਹੁੰਚਿਆ ਲਾਲ ਕਿਲ੍ਹੇ ‘ਚ ! ਕੀਤੇ ਵੱਡੇ ਖੁਲਾਸੇ!

ਲੋਕ ਸਭਾ ਵਿੱਚ ਸ਼ਾਹ ਨੇ ਕਿਹਾ ਕਿ ਓਵੈਸੀ ਦਾ ਕਹਿਣਾ ਹੈ ਕਿ ਜੰਮੂ – ਕਸ਼ਮੀਰ ‘ਚ ਮੁਸਲਮਾਨ ਅਫ਼ਸਰਾਂ ਦੀ ਗਿਣਤੀ ਘੱਟ ਹੈ ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕੀ ਅਫ਼ਸਰਾਂ ਨੂੰ ਵੀ ਹਿੰਦੂ ਮੁਸਲਮਾਨ ਦੇ ਆਧਾਰ ‘ਤੇ ਵੰਡੋਗੇ। ਕੀ ਹਿੰਦੂ ਅਫ਼ਸਰ ਮੁਸਲਮਾਨ ਨਾਗਰਿਕ ਨਾਲ ਗੱਲ ਨਹੀਂ ਕਰ ਸਕਦਾ ਹੈ। ਮੁਸਲਮਾਨ ਅਫ਼ਸਰ ਹਿੰਦੂ ਨਾਗਰਿਕ ਤੋਂ ਸਵਾਲ ਨਹੀਂ ਪੁੱਛ ਸਕਦਾ ਹੈ ਕੀ? ਤੁਸੀ ਅਫ਼ਸਰਾਂ ਨੂੰ ਵੀ ਧਰਮ ਦੇ ਆਧਾਰ ‘ਤੇ ਵੰਡੋਗੇ। ਉਥੇ ਹੀ ਕਾਂਗਰਸ ‘ਤੇ ਹਮਲਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜੋ ਪਾਰਟੀ ਸਾਡੇ ਤੇ 2ਜੀ ਅਤੇ 4ਜੀ ਰੋਕਣ ਦਾ ਇਲਜ਼ਾਮ ਲਗਾਉਂਦੀ ਹੈ ਉਨ੍ਹਾਂ ਦੇ ਰਾਜ ‘ਚ ਤਾਂ ਜੰਮੂ ਕਸ਼ਮੀਰ ‘ਚ ਮਹੀਨਿਆਂ ਤੱਕ ਮੋਬਾਇਲ ਹੀ ਬੰਦ ਰਹਿੰਦਾ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜ ‘ਚ ਅਫਵਾਹ ਨਹੀਂ ਫੈਲੀ ਇਸ ਲਈ ਇੰਟਰਨੈੱਟ ਸੇਵਾ ‘ਤੇ ਕੁੱਝ ਸਮਾਂ ਲਈ ਰੋਕ ਲਗਾਈ ਗਈ ਸੀ ਜੋ ਕਿ ਹੁਣ ਬਹਾਲ ਕਰ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button