Breaking NewsD5 specialNewsPoliticsPunjab

ਲੋਕਾਂ ਨੇ ਗੰਦੇ ਪਾਣੀ ‘ਚ ਖੜਾਇਆ ਪੰਜਾਬ ਦਾ MLA,ਫੇਰ MLA ਨੇ ਵੀ ਨਾ ਕੀਤੀ ਕੋਈ ਪਰਵਾਹ !ਪਤੰਦਰ ਨੇ ਬਣਾਤੀ ਅਫ਼ਸਰ ਦੀ ਰੇਲ

ਸੁਨਾਮ : ਸ਼ਹਿਰ ਦੇ ਵਾਰਡ ਨੰ. 5 ਦੇ ਅਧੀਨ ਆਉਂਦੇ ਮੁਹੱਲਾ ਪੀਲਵਾਦ ਦੇ ਨਿਵਾਸੀਆਂ ਨੇ ਕਿਹਾ ਕਿ ਸੀਵਰੇਜ ਦੇ ਪਾਣੀ `ਚ ਗੰਦਾ ਪਾਣੀ ਮਿਲਿਆ ਹੈ ਤੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਇਸਦੀ ਸੂਚਨਾ ਮਿਲਦੇ ਮੌਕੇ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਐਮਐਲਏ ਅਮਨ ਅਰੋੜਾ ਨੇ ਮੁੱਹਲਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਸ ਮੌਕੇ ਮੁੱਹਲਾ ਨਿਵਾਸੀਆਂ ਨੇ ਅਮਨ ਅਰੋੜਾ ਨੂੰ ਦੱਸਿਆ ਕਿ ਕਰੀਬ ਪੰਜ ਦਿਨ ਪਹਿਲੇ ਇਸਦੀ ਸੂਚਨਾ ਨਗਰ ਕੌਂਸਲ ਅਧਿਕਾਰੀਆਂ ਨੂੰ ਦਿੱਤੀ ਗਈ ਸੀ।

ਰਾਮ ਰਹੀਮ ਦੀ ਪੌਸ਼ਾਕ ਨੇ ਫਸਾਤੇ ਬਾਦਲ! ਅਕਾਲੀ ਲੀਡਰਾਂ ਨੇ ਇਕੱਠੇ ਹੋ ਕਰਤਾ ਐਲਾਨ,ਹੁਣ ਜਾਵੇਗੀ ਪ੍ਰਧਾਨਗੀ ਦੀ ਕੁਰਸੀ?

ਪਰ ਕੌਂਸਲ ਅਧਿਕਾਰੀਆਂ ਨੇ ਮੌਕਾ ਦੇਖਣ ਤੋਂ ਬਾਅਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਅਤੇ ਅਧਿਕਾਰੀ ਪਿਛਲੇ ਦਿਨੀਂ ਹੋਈ ਬਰਸਾਤ ਦਾ ਬਹਾਨਾ ਬਣਾ ਕੇ ਟਾਲ ਮਟੋਲ ਕਰਦੇ ਰਹੇ। ਇਸ ਮੌਕੇ ਮੁੱਹਲਾ ਨਿਵਾਸੀਆਂ ਨੇ ਵਿਧਾਇਕ ਅਮਨ ਅਰੋੜਾ ਨੂੰ ਇਹ ਦੱਸਿਆ ਕਿ ਇਹ ਗੱਲ ੳਨ੍ਹਾਂ ਨੂੰ ਬੀਤੇ ਸ਼ੁੱਕਰਵਾਰ ਪਤਾ ਚੱਲੀ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੁਣ ਮੁੱਹਲਾ ਨਿਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।

ਹਸਪਤਾਲ ‘ਚ ਨਰਸਾਂ ਦੇਖ ਡਾਕਟਰ ਦੀ ਬਿਗੜੀ ਨੀਅਤ!ਫੇਰ ਅੱਗੋ ਨਰਸਾਂ ਵੀ ਹੋ ਗਈਆਂ ਤੱਤੀਆਂ!ਫੇਰ ਡਾਕਟਰ ਨਾਲ ਕਰਤਾ ਕਾਂਡ

ਮੌਕੇ ਤੇ ਅਮਨ ਅਰੋੜਾ ਨੇ ਪਹਿਲਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇ ਨਾਲ ਫੋਨ ਤੇ ਗੱਲ ਕੀਤੀ ਅਤੇ ਅਧਿਕਾਰੀਆਂ ਨੂੰ ਤਰਸਯੋਗ ਹੋਏ ਹਾਲਾਤਾਂ ਦੇ ਮੱਦੇਨਜਰ ਮੌਕੇ ਤੇ ਪਹੁੰਚਣ ਲਈ ਕਿਹਾ। ਜਿਸ ਤੋਂ ਬਾਅਦ ਮੁੱਹਲਾ ਪੀਲਵਾਦ ਵਿੱਚ ਜੇ.ਈ ਅਤੇ ਸੰਬੰਧਿਤ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਅਰੋੜਾ ਵੱਲੋਂ ਇਸ ਸੱਮਸਿਆ ਦਾ ਤੁਰੰਤ ਹੱਲ ਕਰਨ ਲਈ ਕਹਿੰਦੇ ਹੋਏ ਅਧਿਕਾਰੀਆਂ ਨੂੰ ਸਖਤੀ ਨਾਲ ਤਾਕੀਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button