Breaking NewsD5 specialEntertainmentNews

ਸਹੁਰੇ ਘਰ ਨੇਹਾ ਕੱਕੜ ਦਾ ਇੰਜ ਹੋਇਆ ਜੋਰਦਾਰ ਸਵਾਗਤ

ਮੁੰਬਈ : ਜਿਵੇਂ ਕੀ ਤੁਸੀ ਸਾਰੇ ਜਾਣਦੇ ਹੋ ਕਿ ਸਭ ਦੀ ਪਿਆਰੀ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਪਿਆਰੇ ਰਿਸ਼ਤੇ ‘ਚ ਬੰਝ ਚੁੱਕੇ ਹਨ। ਇਨੀਂ ਦਿਨੀਂ ਨੇਹਾ ਅਤੇ ਰੋਹਨਪ੍ਰੀਤ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ‘ਚ ਬਣੇ ਹੋਏ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਦੋਵੇਂ ਇੱਕ ਦੂਜੇ ਦੇ ਨਾਲ ਬੇਹੱਦ ਸੁੰਦਰ ਦਿੱਖ ਰਹੇ ਹਨ। ਦੱਸ ਦਈਏ ਕਿ ਨੇਹਾ ਅਤੇ ਰੋਹਨ ਦਾ ਵਿਆਹ ਦਿੱਲੀ ਸਥਿਤ ਗੁਰਦੁਆਰਾ ਸਾਹਿਬ ‘ਚ ਹੋਇਆ ਸੀ।

ਇਸ ਦੇ ਨਾਲ ਹੁਣ ਵਿਆਹ ਤੋਂ ਬਾਅਦ ਦੀਆਂ ਰਸਮਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਛਾਏ ਹੋਏ ਹਨ। ਵਿਦਾਈ ਤੋਂ ਬਾਅਦ ਨੇਹਾ ਕੱਕੜ ਦਾ ਸਵਾਗਤ ਉਨ੍ਹਾਂ ਦੇ ਸਹੁਰੇ-ਘਰ ‘ਚ ਬਹੁਤ ਧੂਮ-ਧਾਮ ਨਾਲ ਹੋਇਆ। ਨੇਹਾ ਕੱਕੜ ਦਾ ਢੋਲ ਵਜਾ ਕੇ ਸਵਾਗਤ ਕੀਤਾ ਗਿਆ ਅਤੇ ਨੇਹਾ ਵੀ ਢੋਲ ਤੇ ਥਿਰਕਦੀ ਦਿਖਾਈ ਦਿੱਤੀ। ਜਿਸਦੇ ਨਾਲ ਨਿਊਲੀ ਮੈਰਿਡ ਕਪਲ ਨੇ ਵੈਲਕਮ ਕੇਕ ਵੀ ਕੱਟ ਕੀਤਾ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਹੀ ਹੈ।

 

View this post on Instagram

 

@rohanpreetsingh @nehakakkar #nehu #NehaKakkar #NehuPreet #neheartakshay❤️❤️

A post shared by Nehakakkar ♥️ (@neheart_akshaysharma) on

ਇਹੀ ਨਹੀਂ ਸਗੋਂ ਸਹੁਰੇ-ਘਰ ਜਾਂਦੇ ਹੀ ਨੇਹਾ ਅਤੇ ਰੋਹਨਪ੍ਰੀਤ ਦੀਆਂ ਕੁਝ ਰਸਮਾਂ ਦੀਆਂ ਵੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਕੇਕ ਕੱਟ ਕਰਨ ਤੋਂ ਬਾਅਦ ਨੇਹਾ ਅਤੇ ਰੋਹਨਪ੍ਰੀਤ ਦੇ ‘ਚ ਅੰਗੂਠੀ ਲੱਭਣ ਵਾਲੀ ਗੇਮ ਵੀ ਖੇਡੀ ਗਈ, ਜਿੱਥੇ ਘਰ ਵਾਲੇ ਨੇਹਾ ਨੂੰ ਸਪੋਰਟ ਕਰਦੇ ਸੁਣਾਈ ਦੇ ਰਹੇ ਹਨ ਪਰ ਇਸ ਗੇਮ ਨੂੰ ਤਾਂ ਰੋਹਨ ਨੇ ਜਿੱਤ ਲਿਆ।

 

View this post on Instagram

 

#Rasam #FindRing @nehakakkar @rohanpreetsingh #NehaKakkar #rohanpreetsingh #NehuPreet ❤️ #neheartakshay❤️❤️

A post shared by Nehakakkar ♥️ (@neheart_akshaysharma) on

ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਨਿੱਜੀ ਤਰੀਕੇ ਨਾਲ ਕੀਤਾ ਸੀ। ਪਰਿਵਾਰ ਵਾਲਿਆਂ ਦੇ ਨਾਲ ਕੁਝ ਖਾਸ ਦੋਸਤ ਹੀ ਸ਼ਾਮਿਲ ਹੋਏ ਗਏ ਸਨ। ਇਸ ਦੇ ਨਾਲ ਨੇਹਾ ਅਤੇ ਰੋਹਨਪ੍ਰੀਤ ਨੇ ਚੰਡੀਗੜ੍ਹ ‘ਚ ਗਰੈਂਡ ਰਿਸੈਪਸ਼ਨ ਪਾਰਟੀ ਵੀ ਦਿੱਤੀ। ਜਿਸ ‘ਚ ਉਹ ਦੋਵੇਂ ਬੇਹੱਦ ਖੂਬਸੂਰਤ ਅਤੇ ਖੁਸ਼ ਦਿਖਾਈ ਦੇ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button