Breaking NewsD5 specialNewsPunjab

ਲੋਕਾਂ ਨੂੰ ਵੱਡਾ ਝਟਕਾ, ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਪਠਾਨਕੋਟ : ਲੋਕ ਬੈਂਕਾਂ ‘ਚ ਪੈਸਾ ਇਸ ਲਈ ਜਮ੍ਹਾਂ ਕਰਵਾਉਂਦੇ ਨੇ ਤਾਂ ਕਿ ਲੋੜ ਪੈਣ ‘ਤੇ ਉਹ ਆਪਣਾ ਪੈਸਾ ਬੈਂਕ ਤੋਂ ਕਢਵਾ ਕੇ ਵਰਤ ਸਕਣ ਤੇ ਬੈਂਕਾਂ ‘ਚ ਪਏ ਪੈਸੇ ਨੂੰ ਸੇਫ ਮੰਨਦੇ ਹਨ ਪਰ ਪਠਾਨਕੋਟ ‘ਚ ਦ ਹਿੰਦੂ ਕੋ ਆਪਰੇਟਿਵ ਬੈਂਕ ਦੇ ਬਾਹਰ ਕਰੀਬ ਇਕ ਹਫ਼ਤੇ ਤੋਂ ਲੋਕ ਧਰਨਾ ਦੇ ਰਹੇ ਹਨ। ਦਰਅਸਲ ਇਸ ਬੈਂਕ ਦਾ ਦਿਵਾਲਿਆ ਨਿਕਲਿਆ ਜਿਸ ਨਾਲ ਲੋਕਾਂ ਦੇ ਲੱਖਾਂ ਰੁਪਏ ਫਸ ਗਏ। ਕਿਸੇ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਜਮਾਂ ਪੂੰਜੀ ਬੈਂਕ ‘ਚ ਜਮ੍ਹਾ ਕਰਵਾਈ ਤੇ ਕੋਈ ਆਪਣੇ ਜ਼ਿੰਦਗੀ ਭਰ ਦੀ ਕਮਾਈ ਲੈਣ ਲਈ ਤਰਲੇ ਕੱਢ ਰਿਹਾ ਹੈ।

ਲ਼ੋਨ ਦੀ ਕਿਸ਼ਤ ਨਹੀਂ ਭਰ ਸਕਦੇ ਲੋਕ, ਇਹਨਾਂ ਲੋਕਾਂ ਦੀ ਵੀ ਸਾਰ ਲਓ ਕੈਪਟਨ ਸਾਬ੍ਹ

ਓਧਰ ਬੈਂਕ ਅਧਿਕਾਰੀ ਇਹ ਤਾਂ ਮੰਨਦੇ ਨੇ ਕਿ ਲੋਕ ਖੱਜਲ ਖੁਆਰ ਹੋ ਰਹੇ ਹਨ ਪਰ ਸਿਵਾਏ ਭਰੋਸੇ ਦੇ ਉਹ ਵੀ ਲੋਕਾਂ ਲਈ ਕੁਝ ਨਹੀਂ ਕਰ ਸਕਦੇ। ਬੈਂਕ ਨੂੰ ਕਰੋੜਾਂ ਦਾ ਘਾਟਾ ਹੈ ਪਰ ਇਸ ‘ਚ ਇਹਨਾਂ ਲੋਕਾਂ ਦਾ ਕੀ ਕਸੂਰ ਇਹ ਤਾਂ ਆਪਣੀ ਕਮਾਈ ਮੰਗ ਰਹੇ ਹਨ। ਜਿਹੜੀ ਇਸ ਆਸ ਨਾਲ ਜਮਾਂ ਕਰਵਾਈ ਸੀ ਕਿ ਮਾੜੇ-ਚੰਗੇ ਵੇਲੇ ਕੰਮ ਆਏਗੀ ਪਰ ਏਥੇ ਤਾਂ ਪੈਸਾ ਡੁੱਬਦਾ ਨਜ਼ਰ ਆ ਰਿਹਾ ਹੈ ਲਿਹਾਜ਼ਾ ਹੁਣ ਤਾਂ ਰੱਬ ਹੀ ਰਾਖਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button