Breaking NewsD5 specialInternationalNewsPunjab

‘ਲੈ-ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ’, ਗੀਤ ‘ਤੇ ਠੁਮਕੇ ਲਗਾ ਬੁਰਾ ਫਸਿਆ ਸਰਪੰਚ

ਪਟਿਆਲਾ : ਇਕ ਸਰਕਾਰੀ ਸਕੂਲ ਦੇ ਸਮਾਗਮ ‘ਚ ‘ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ’ ਗੀਤ ‘ਤੇ ਕਾਂਗਰਸੀ ਸਰਪੰਚ ਵੱਲੋਂ ਭੰਗੜਾ ਪਾਉਣ ‘ਤੇ ਨਵਾਂ ਵਿਵਾਦ ਛਿੜ ਗਿਆ ਹੈ। ਸਮਾਗਮ ਦੌਰਾਨ ਸਰਪੰਚ ਵੱਲੋਂ ਬੱਚਿਆਂ ਵਿਚਕਾਰ ਇਸ ਗੀਤ ‘ਤੇ ਠੁਮਕੇ ਲਾਏ ਗਏ ਜਿਸ ਦੀ ਵੀਡੀਓ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਵਾਇਰਲ ਹੋ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਕ ਸਰਕਾਰੀ ਸਕੂਲ ਵਿਚ ਬੀਤੇ ਦਿਨੀਂ ਸਾਲਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਪਿੰਡ ਦਾ ਸਰਪੰਚ ਪਹੁੰਚਿਆ।

ਆਹ ਚੀਜ਼ ਪਾ ਰਹੀ ਹੈ ਘਰਾਂ ‘ਚ ਸੋਗ, ਜੇ ਖਰੀਦਣਾ ਬੰਦ ਨਾ ਕੀਤੀ ਤਾਂ, ਲੈ ਸਕਦੀ ਹੈ ਹੋਰ ਵੀ ਜਾਨਾਂ

ਇਸੇ ਦੌਰਾਨ ‘ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ’ ਗੀਤ ਗੂੰਜਿਆ, ਜਿਸਨੂੰ ਸੁਣਦਿਆਂ ਹੀ ਸਰਪੰਚ ਦੇ ਪੈਰ ਨਾ ਰੁਕ ਸਕੇ ਤੇ ਉਹ ਵੀ ਸਟੇਜ ‘ਤੇ ਚੜ੍ਹ ਕੇ ਗੀਤ ਦਾ ਆਨੰਦ ਮਾਣਨ ਲੱਗੇ। ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਦੇ ਵਿਚਕਾਰ ਸਰਪੰਚ ਵੀ ਇਸ ਗੀਤ ‘ਤੇ ਆਪਣੀ ਪਤਨੀ ਨਾਲ ਭੰਗੜਾ ਪਾਉਣ ਲੱਗਾ। ਇੰਨਾਂ ਹੀ ਨਹੀਂ ਸਰਪੰਚ ਨੇ ਮਾਈਕ ‘ਤੇ ਵੀ ਇਹ ਗੀਤ ਗਾਇਆ। ਸਰਕਾਰੀ ਸਕੂਲ ਵਿਚ ਅਜਿਹੇ ਗੀਤ ‘ਤੇ ਪਾਏ ਸਰਪੰਚ ਦੇ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ ਤੇ ਵਿਰੋਧੀ ਧਿਰਾਂ ਨੇ ਸੱਤਾਧਾਰੀ ਪਾਰਟੀ ‘ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਕੈਪਟਨ ਦੀ ਵਧੀ ਮੁਸ਼ਕਿਲ, ਆਪਣੇ ਹੀ 2 ਐੱਮਪੀ ਹੋਏ ਖਿਲਾਫ, ਦਿੱਤੀ ਵੱਡੀ ਚਿਤਾਵਨੀ

ਇਸ ਸਬੰਧੀ ਜਦੋ ਫੋਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੁਲਭੂਸ਼ਣ ਸਿੰਘ ਬਾਜਵਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਸਕੂਲ ਵਿਚ ਅਜਿਹਾ ਕੁਝ ਹੋਣਾ ਗਲਤ ਹੈ ਤੇ ਸਬੰਧਤ ਸਟਾਫ ਤੋਂ ਜਵਾਬ ਤਲਬੀ ਕੀਤੀ ਗਈ ਹੈ। ਸਟਾਫ ਅਨੁਸਾਰ ਪ੍ਰੋਗਰਾਮ ਖਤਮ ਹੋ ਚੁੱਕਿਆ ਸੀ ਤੇ ਸਟਾਫ ਆਪਣੇ ਹੋਰ ਕੰਮਾਂ ਵਿਚ ਲੱਗਿਆ ਸੀ। ਇਸੇ ਦੌਰਾਨ ਇਹ ਗੀਤ ਕਿਸੇ ਵੱਲੋਂ ਲਗਵਾਇਆ ਗਿਆ, ਜਿਸਨੂੰ ਤੁਰੰਤ ਬੰਦ ਕਰਵਾਇਆ ਗਿਆ ਸੀ। ਸਿੱਖਿਆ ਅਧਿਕਾਰੀ ਨੇ ਕਿਹਾ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਬਾਜਵਾ ਤੇ ਦੂਲੋ ਨੇ ਦਿਖਾਈ ਦਲੇਰੀ, ਕੈਪਟਨ ਦੇ ਮੂੰਹ ‘ਤੇ ਹੀ ਸੁਣਾਈਆਂ ਖਰੀਆਂ-ਖਰੀਆਂ, ਸਭ ਦੇਖ ਕੇ ਹੋ ਗਏ ਹੈਰਾਨ

ਯੂਥ ਅਕਾਲੀ ਦਲ ਮਾਲਵਾ ਜ਼ੋਨ ਸੀਨੀਅਰ ਮੀਤ ਪ੍ਰਧਾਨ ਗੁਰਧਿਆਨ ਸਿੰਘ ਭਾਨਰੀ ਨੇ ਕਿਹਾ ਕਿ ਸਕੂਲ ਵਿਦਿਆ ਦੇ ਮੰਦਰ ਹੁੰਦੇ ਹਨ। ਇਥੋਂ ਹੀ ਬੱਚਿਆਂ ਦਾ ਭਵਿੱਖ ਤੈਅ ਹੁੰਦਾ ਹੈ। ਸਰਕਾਰੀ ਸਕੂਲ ਦੇ ਸਮਾਗਮ ਵਿਚ ਅਜਿਹੇ ਅਨੈਤਿਕ ਗੀਤ ਵੱਜਣਾ ਤੇ ਇਸ ‘ਤੇ ਪਿੰਡ ਦੇ ਮੋਢੀ ਵੱਲੋਂ ਭੰਗੜਾ ਪਾਉਣਾ ਬਿਲਕੁੱਲ ਗਲਤ ਹੈ। ਇਸ ਦਾ ਸਿੱਧਾ ਅਸਰ ਬੱਚਿਆਂ ‘ਤੇ ਪਵੇਗਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੰਭੀਰ ਨੋਟਿਸ ਲੈਂਦਿਆਂ ਸਰਪੰਚ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਿੱਖਿਆ ਮੰਤਰੀ ਨੂੰ ਸਰਕਾਰੀ ਸਕੂਲ ਵਿਚ ਗੀਤ ਵਜਾਉਣ ਵਾਲੇ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button