SCIENCE SPECTRUM

ਲਾਲ ਰੰਗ ਵੇਖ ਕੇ ‘ਕਤਲ’ ਕਰਦਾ ਹੈ ਓਹ !

ਅਮਰਜੀਤ ਸਿੰਘ ਵੜੈਚ
ਕਦੇ ਤੁਸੀਂ ਸੋਚਿਆ ਕਿ ਵਿਸ਼ਵ ਵਿਚ ਸਿਰਫ ਇਕ ਬਹੁਤ ਹੀ ਨਿਕੇ ਜਿਹੇ ਜੀਵ ਕਰਕੇ 10 ਲੱਕ ਤੋਂ ਵੱਧ ਮੌਤਾਂ ਹੋ ਜਾਂਦੀਆਂ ਹਨ। ਇਹ ਛੋਟਾ ਜਿਹਾ ਜੀਵ ਹੈ ਮੱਛਰ ! ਹੈ ਨਾ ਹੈਰਾਨ ਕਰਨ ਵਾਲੀ ਗੱਲ ਪਰ ਇਹ ਸੋਲਾਂ ਆਨੇ ਸੱਚ ਹੈ। ਵਿਸ਼ਵ ਸਿਹਤ ਸੰਸਥਾ (WHO) ਅਨੁਸਾਰ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਮੱਛਰ ਕਾਰਨ ਹੁੰਦੇ ਮਲੇਰੀਏ ਕਾਰਨ ਹੁੰਦੀਆਂ ਹਨ। ਇਨ੍ਹਾਂ ਮੌਤਾਂ ਵਿੱਚ ਸਭ ਤੋਂ ਵੱਧ ਮਰਨ ਵਾਲੇ ਬੱਚੇ ਹੁੰਦੇ ਹਨ। ਸੰਸਥਾ ਮੁਤਾਬਿਕ ਹਰ 30 ਸੈਕਿੰਡ ਬਾਅਦ ਇਕ ਬੱਚਾ ਦੁਨੀਆ ‘ਚ ਮਲੇਰੀਏ ਕਾਰਨ ਦਮ ਤੋੜ ਦਿੰਦਾ ਹੈ।

ਇਕੱਲੇ ਭਾਰਤ ਵਿੱਚ ਹੀ 20 ਹਜ਼ਾਰ ਮੌਤਾਂ ਮਲੇਰੀਏ ਕਰਕੇ ਹੋ ਜਾਂਦੀਆਂ ਸਨ ਜਿੰਨ੍ਹਾਂ ਉਪਰ ਹੁਣ ਭਾਰਤ ਨੇ ਵੱਡੇ ਪੱਧਰ ‘ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਇਕੋ ਇਕ ਮੁਲਕ ਹੈ ਜਿਥੇ ਮਲੇਰੀਏ ‘ਤੇ ਕੰਟਰੋਲ ਕਰਨ ਦੇ ਕੰਮ ਤੋਂ ਵਿਸ਼ਵ ਸਿਹਤ ਸੰਸਥਾ ਸੰਤੁਸ਼ਟ ਹੈ।

ਇਸ ਵੱਡੇ ਕਾਤਲ ਯਾਨੀ ਮੱਛਰ ਬਾਰੇ ਯੂਨੀਵਰਸਿਟੀ ਆਫ ਵਾਸ਼ਿੰਗਟਨ, ਸੀਐਟਲ ਦੀ ਖੋਜਾਰਥਣ ਕਲੇਅਰ ਰੁੱਚ ਨੇ ਲੰਮੀ ਖੋਜ ਮਗਰੋਂ ਇਹ ਸਿੱਟਾ ਕੱਢਿਆ ਹੈ ਕਿ ਮੱਛਰ ਲਾਲ ਰੰਗ ਨੂੰ ਪਛਾਣ ਕੇ ਹਮਲਾ ਕਰਦਾ ਹੈ ਅਤੇ ਮਨੁੱਖ ਦਾ ਖੂਨ ਚੂਸਦਾ ਹੈ। ਰੁੱਚ ਨੇ ਆਪਣੇ ਇੰਜੀਨੀਅਰ ਸਾਥੀ ਦੀ ਮਦਦ ਨਾਲ ਇਕ ਚੈਂਬਰ ਬਣਾਇਆ ਅਤੇ ਉਸ ਵਿੱਚ ਵੱਖ-ਵੱਖ ਰੰਗਾਂ ਦੀਆਂ ਪਲੇਟਾਂ ਲਾਈਆਂ। ਲਾਲ, ਸੰਗਤਰੀ ਅਤੇ ਹਲਕੇ ਨੀਲੇ ਰੰਗ ‘ਤੇ ਮੱਛਰ ਸਭ ਤੋਂ ਵੱਧ ਇਕੱਠੇ ਹੁੰਦੇ ਸਨ।

ਖੋਜੀ ਦਾ ਮੰਨਣਾ ਹੈ ਕਿ ਮਨੁੱਖ ਦੀ ਖੋਪੜੀ ਵਿੱਚੋਂ ਖੂਨ ਦੀਆਂ ਤਰੰਗਾਂ ( wavelength) ਵੱਧ ਦਿਸਦੀਆਂ ਹਨ ਇਸੇ ਕਰਕੇ ਮੱਛਰ ਸਿਰ ਦੇ ਆਲੇ ਦੁਆਲੇ ਵੱਧ ਇਕੱਠਾ ਹੁੰਦਾ ਹੈ। ਨੇਚਰ ਕਮਿਊਨੀਕੇਸ਼ਨ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਜਾਣਕਾਰੀ ਨੇ ਹੈਰਾਨ ਕਰ ਦਿੱਤਾ ਹੈ ਕਿ ਮੱਛਰ ਲਾਲ ਰੰਗ ਵੇਖ ਕੇ ਆਪਣੇ ਸ਼ਿਕਾਰ ‘ਤੇ ਹਮਲਾ ਕਰਦਾ ਹੈ। ਸੋ ਮੱਛਰ ਤੋਂ ਬਚਾ ਕਰਨਾ ਜ਼ਰੂਰੀ ਹੈ ਕਿਉਂਕਿ ਜ਼ਰਾ ਜਿੰਨੀ ਲਾਪਰਵਾਹੀ ਮਹਿੰਗੀ ਪੈ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button