SCIENCE SPECTRUM

ਪੰਜ ਸੌ ਕੁਵਿੰਟਲ ਭਾਰਾ ਕੰਪਿਊਟਰ !

ਡਿਜ਼ੀਟਲ ਸੰਨ੍ਹ ਤੋਂ ਬਚੋ

ਅਮਰਜੀਤ ਸਿੰਘ ਵੜੈਚ (94178-01988) 

ਪਹਿਲਾ ਡਿਜ਼ੀਟਲ ਕੰਪਿਊਟਰ ਬਣਨ ਨੂੰ 124 ਸਾਲ ਲੱਗੇ ਅਤੇ ਜਦੋਂ 1946 ਵਿੱਚ ਪਹਿਲਾ ਕੰਪਿਊਟਰ ਬਣਿਆ ਤਾਂ ਉਸ ਦਾ ਭਾਰ ਪੰਜ ਸੌ ਕੁਵਿੰਟਲ ਸੀ ਪਰ ਹੁਣ ਹਰ ਸਾਲ ਨਵੇਂ ਤੋਂ ਨਵਾਂ ਅਤੇ ਹਲਕੇ ਤੋਂ ਹਲਕਾ ਕੰਪਿਊਟਰ ਆ ਰਿਹਾ ਹੈ। ਅੱਜ ਕੰਪਿਊਟਰ ਨੇ ਜ਼ਿੰਦਗੀ ਦੇ ਹਰ ਖੇਤਰ ‘ਚ ਕਬਜ਼ਾ ਕਰ ਲਿਆ ਹੈ ਅਤੇ ਮਨੁੱਖ ਇਸਦੀ ਵਰਤੋਂ ਕਰਕੇ ਬਹੁਤ ਸੌਖਾ ਮਹਿਸੂਸ ਕਰ ਰਿਹਾ ਹੈ ਪਰ ਨਾਲ ਦੀ ਨਾਲ ਇਸ ਦਾ ਨਸ਼ੇੜੀ ਵੀ ਹੋ ਗਿਆ ਹੈ।

ਕੰਪਿਊਟਰ ਦੇ ਸੰਕਲਪ ਦੀ ਸ਼ੁਰੂਆਤ ਤਾਂ ਇੰਗਲੈਂਡ ਦੇ ਜੰਮਪਲ ਚਾਰਲਸ ਬਾਬੇਜ (Charles Babbage) ਨੇ 1822 ‘ਚ ਹੀ ਕਰ ਦਿੱਤੀ ਸੀ ਜਦੋਂ ਉਸ ਨੇ ਕੁਝ ਨੰਬਰਾਂ ਦਾ ਜੋੜ ਕਰਨ ਲਈ ਤਜੁਰਬਾ ਕੀਤਾ ਸੀ। 1937 ਵਿੱਚ ਉਸ ਨੇ ਇਕ ਮਸ਼ੀਨ ਬਣਾਈ ਜਿਸ ਦਾ ਨਾਮ ‘ਐਨਾਲਿਟੀਕਲ ਲੌਜਿਕਲ ਇੰਜਣ’ ਰੱਖਿਆ ਗਿਆ। ਜਿਸ ਕੰਪਿਊਟਰ ਦੀ ਵਰਤੋਂ ਅਸੀਂ ਅੱਜ ਕੱਲ੍ਹ ਕਰਦੇ ਹਾਂ ਇਸ ਦਾ ਪਹਿਲਾ ਮੌਡਲ 1949 ਵਿੱਚ ਅਮਰੀਕਾ ਦੀ ਪੈਨੇਸਲਵੇਨੀਆਂ ਯੂਨੀਵਰਸਿਟੀ ਦੇ ਦੋ ਵਿਗਿਆਨੀਆਂ ਜੇ.ਪਰੈਸਪਰ ਈਕਾਰਟ ਅਤੇ ਜੌਨ ਮੁਕਲੇ ( J. Prsper Eckart and John Muchly)ਨੇ ਤਿਆਰ ਕੀਤੇ ਸਨ।

ਪਹਿਲਾ ਡਿਜ਼ੀਟਲ ਕੰਪਿਊਟਰ 1946 ਵਿੱਚ ਇਨ੍ਹਾਂ ਦੋਵਾਂ ਨੇ ਤਿਆਰ ਕੀਤਾ ਸੀ ਜਿਸ ਦਾ ਭਾਰ ਪੰਜ ਸੌ ਕੁਵਿੰਟਲ ਸੀ ਅਤੇ ਇਸ ਦੀਆਂ 18 ਹਜ਼ਾਰ ਹਵਾ ਰਹਿਤ ਟਿਊਬਾਂ ਨੇ 1800 ਵਰਗ ਫੁੱਟ ਥਾ ਘੇਰੀ ਸੀ। ਇਨ੍ਹਾਂ ਹੀ ਦੋਵਾਂ ਨੇ ਰਲ ਕਿ ਦੁਨੀਆਂ ਦੀ ਪਹਿਲੀ ਕੰਪਿਊਟਰ ਕੰਪਨੀ ‘ ਇਲੈਕਟਰੌਨਿਕ ਕੰਟਰੋਲ ਕੰਪਨੀ’ ਬਣਾਈ ਸੀ ਜਿਸ ਦਾ ਬਾਅਦ ਵਿੱਚ ਨਾਮ ਈਐੱਮਸੀਸੀ(EMCC-Eckart Muchly Computer Company)  ਕਰ ਦਿੱਤਾ ਗਿਆ।

ਅੱਜ ਦਾ ਕੰਪਿਉਟਰ ਸਾਨੂੰ ਕਈ ਰੂਪਾਂ ‘ਚ ਮਿਲ ਰਿਹਾ ਹੈ ; ਪਰਸਨਲ ਕੰਪਿਊਟਰ(ਪੀ ਸੀ), ਲੈਪ ਟੌਪ ਅਤੇ ਟੈਬ। ਵੈਸੇ ਮੋਬਾਇਲ ਫੋਨ ਨੇ ਕੰਪਿਊਟਰ ਦਾ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀ ਕੰਪਿਊਟਰ ਨਾਲ ਟਾਈਪਿੰਗ, ਕਿਸੇ ਵਸਤੂ ਦੀ ਕੀਮਤ, ਵਿਆਜ਼, ਟੈਕਸ ਦੀ ਗਿਣਤ‌ੀ ਮਿਣਤੀ, ਈਮੇਲ, ਨੈੱਟ ‘ਤੇ ਬਰਾਊਜ਼ਿੰਗ, ਫ਼ਿਲਮਾਂ ਦੀ ਐਡੀਟਿੰਗ, ਆਵਾਜ਼ ਦੀ ਰਿਕਾਰਡਿੰਗ, ਤਸਵੀਰਾਂ ਦੀ ਐਡੀਟਿੰਗ, ਵੱਖ-ਵੱਖ ਕਿਸਮ ਦਾ ਡਾਟਾ ਸੰਭਾਲ/ਸਟੋਰ ਕਰਕੇ ਰੱਖ ਸਕਦੇ ਹਾਂ ਅਤੇ ਜਦੋਂ ਵੀ ਲੋੜ ਪਵੇ ਉਸ ਨੂੰ ਦੁਬਾਰਾ ਲੱਭਕੇ ਵਰਤ ਸਕਦੇ ਹਾਂ, ਉਸ ਵਿੱਚ ਜੋੜ/ਘਟਾ ਸਕਦੇ ਹਾਂ।

ਇੰਟਰਨੈੱਟ ਆਉਣ ਦੇ ਨਾਲ ਅਸੀਂ ਹੁਣ ਜਹਾਜ਼ਾਂ, ਰੇਲ ਗੱਡੀਆਂ, ਸਿਨੇਮਾ ਹਾਲ ਦੀਆਂ ਟਿਕਟਾਂ ਘਰੇ ਜਾਂ ਕਿਤੇ ਵੀ ਬੈਠ ਕਿ ਬੁੱਕ ਕਰ ਸਕਦੇ ਹਾਂ। ਹੁਣ ਤਾਂ ਬੜੀ ਕਿਸਮ ਦੇ ਸਾਫ਼ਟਵੇਅਰ ਆ ਗਏ ਹਨ ਜਿਨ੍ਹਾਂ ਰਾਹੀਂ ਘਰੇ ਹੀ ਬੈਠ ਕੇ ਬੈਂਕ ਚੋਂ ਪੈਸੇ ਆਪਣੇ/ਦੂਸਰੇ ਖਾਤੇ ‘ਚ ਪਾਏ ਜਾ ਸਕਦੇ ਹਨ। ਯੂਟਿਊਬ ‘ਤੇ ਪੇਂਟਿਗ, ਸਾਜ਼ ਵਜਾਉਣਾ, ਖਾਣ ਦੀਆਂ ਚੀਜ਼ਾਂ/ਬਾਗਬਾਨੀ ਆਦਿ ਕਈ ਕੁਝ ਸਿੱਖਿਆ ਜਾ ਸਕਦਾ ਹੈ।

ਕੰਪਿਊਟਰ ਤੋਂ ਮਗਰੋਂ ਇੰਟਰਨੈੱਟ ਆਉਣ ਨਾਲ ਸਾਰੀ ਦੁਨੀਆਂ ਜੁੜ ਕਿ ਇਕ ਡਿਜ਼ੀਟਲ ਪਿੰਡ ਬਣ ਗਈ ਹੈ ਅਤੇ ਲੋਕ ਇਕ ਦੂਜੇ ਨਾਲ ਜੁੜ ਗਏ ਹਨ। ਸੰਚਾਰ ਅਤੇ ਵਪਾਰ ਨੇ ਰਫ਼ਤਾਰ ਫੜ ਲਈ ਹੈ। ਹੁਣ ਔਨ-ਲਾਈਨ ਹੀ ਚੀਜ਼ਾਂ ਦੀ ਖਰੀਦਦਾਰੀ ਹੋਣ ਲੱਗ ਪਈ ਹੈ। ਹੁਣ ਤਾਂ ਇਕ ਨਵੀਂ ਤਕਨੀਕ ਰਾਹੀਂ ਪੰਜਾਬ ‘ਚ ਬੈਠ ਕੇ ਅਮਰੀਕਾ ਦੀ ਸ਼ੌਪਿੰਗ ਮਾਲ ਵਿੱਚ ਫਿਰ ਤੁਰ ਕੇ ਸਮਾਨ ਖਰੀਦਿਆ ਜਾ ਸਕਦਾ ਹੈ ਅਤੇ ਭੁਗਤਾਨ ਵੀ ਕੀਤਾ ਜਾ ਸਕਦਾ ਹੈ। ਇਹ ਸਭ ਕੁਝ ਕੰਪਿਊਟਰ ਕਾਰਨ ਹੀ ਸੰਭਵ ਹੋ ਸਕਿਆ ਹੈ।

ਜਿਥੇ ਕੰਪਿਊਟਰ ਦੇ ਨਾਲ ਮਨੁੱਖ ਦੀ ਜ਼ਿੰਦਗੀ ਸੁਖਾਲੀ ਹੋ ਗਈ ਹੈ ਉਥੇ ਨਾਲ ਦੀ ਨਾਲ ਇਹ ਵੀ ਖ਼ਤਰਾ ਪੈਦਾ ਹੋ ਗਿਆ ਹੈ ਕਿ ਤੁਹਾਡੇ ਕੰਪਿਊਟਰ ਵਿੱਚ ਪਿਆ ਡਾਟਾ ਡਿਜ਼ੀਟਲ ਚੋਰ(Spywares) ਲੁੱਟ ਵੀ ਸਕਦੇ ਹਨ।  ਕੁਝ ਛਾਤਰ ਲੋਕਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰ ਲਏ ਹਨ ਜੋ ਤੁਹਾਡੇ ਕੰਪਿਊਟਰ ਨੂੰ ਇੰਟਰਨੈਟ ਰਾਹੀਂ ਡਿਜ਼ੀਟਲ ਸੰਨ੍ਹ ਲਾ ਸਕਦੇ ਹਨ। ਬਹੁਤ ਤਰ੍ਹਾਂ ਦੇ ਧੋਖੇ ਹੋਣ ਲੱਗ ਪਏ ਹਨ। ਸੋ ਹਮੇਸ਼ਾ ਅਣਜਾਣ ਈਮੇਲ/ਮੈਸਿਜਿਜ਼ ਆਦਿ ਨੂੰ ਖੋਲ੍ਹਣ ਸਮੇਂ ਜ਼ਿਆਦਾ ਚੇਤੰਨ ਰਹਿਣ ਦੀ ਲੋੜ ਹੈ।

ਆਪਣੇ ਕੰਪਿਊਟਰ/ਲੈਪਟੌਪ/ਟੈਬ/ਮੋਬਾਇਲ ਨੂੰ ਹਮੇਸ਼ਾ ਲੌਕ/ਪਾਸਵਰਡ ਲਾ ਕੇ ਹੀ ਰੱਖੋ ਅਤੇ ਆਪਣੇ ਡਾਟੇ ਨੂੰ ਇਕ ਤੋਂ ਵੱਧ ਥਾਵਾਂ ਜਿਵੇਂ ਪੋਰਟੇਬਲ ਹਾਰਡ ਡਿਸਕ/ਪੈੱਨ ਡਰਾਈਵ/ਗੂਗਲ ਡਰਾਈਵ ਆਦਿ ਤੇ ਸੰਭਾਲ ਕੇ ਰੱਖੋ। ਕਦੇ ਵੀ ਕਿਸੇ ਨਾਲ ਪਾਸਵਰਡ/ਓਟੀਪੀ ਸਾਂਝਾ ਨਾ ਕਰੋ। ਵਰਤਮਾਨ ਅਤੇ ਭਵਿੱਖ ਕੰਪਿਊਟਰ ਦਾ ਹੀ ਹੈ। ਕੰਪਿਊਟਰ ਜ਼ਰੂਰ ਹਰ ਇੱਕ ਨੂੰ ਸਿੱਖਣਾ ਚਾਹੀਦਾ ਹੈ। ਜਿਸ ਨੂੰ ਅੱਜ-ਕੱਲ੍ਹ ਕੰਪਿਊਟਰ ਨਹੀਂ ਆਉਂਦਾ ਉਸ ਨੂੰ ਵੀ ਅਨਪੜ੍ਹ ਹੀ ਕਿਹਾ ਜਾਂਦਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button