SCIENCE SPECTRUM

ਡਰੋਨ ਬਨਾਮ UAV

ਅਮਰਜੀਤ ਸਿੰਘ ਵੜੈਚ

ਦੁਨੀਆਂ ਦੇ ਸਭ ਤੋਂ ਖ਼ਤਰਨਾਕ ਮੰਨੇ ਗਏ ਅੱਤਵਾਦੀ ਓਸਾਮਾ ਬਿਨ ਲਾਦਿਨ ਨੂੰ ਜਦੋਂ 2 ਮਈ 2011 ਵਿੱਚ ਅਮਰੀਕਾ ਦੇ ਵਿਸ਼ੇਸ਼ ਦਸਤਿਆਂ ਨੇ ਪਾਕਿਸਤਾਨ ਵਿੱਚ ਸਵੱਖਤੇ ਮਾਰ ਮੁਕਾਇਆ ਸੀ ਤਾਂ ਉਸ ਵਕਤ ਡਰੋਨ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਵਕਤ ਤੋਂ ਹੀ ਡਰੋਨ ਸ਼ਬਦ ਦੀ ਬਹੁਤੀ ਵਰਤੋਂ ਹੋਣ‌ੀ ਸ਼ੁਰੂ ਹੋਈ ਸੀ। ਹੁਣ ਰੂਸ-ਯੂਕਰੇਨ ਯੁੱਧ ਸਮੇਂ ਯੂਕਰੇਨ ਦੇ ਡਰੋਨ ਰੂਸ ਦੀਆਂ ਫ਼ੌਜਾਂ ‘ਤੇ ਬਹੁਤ ਭਾਰੀ ਪਏ ਹਨ। ਅੱਜਕੱਲ੍ਹ ਤਾਂ ਅਕਸਰ ਵਿਆਹਾਂ ਸ਼ਾਦੀਆਂ ਵਿੱਚ ਡਰੋਨ ਕੈਮਰਿਆਂ ਰਾਹੀ ਵੀਡੀਓਗਰਾਫੀ ਕੀਤੀ ਜਾਂਦੀ ਹੈ। ਅਸੀਂ ਅਕਸਰ ਅੱਜ ਕੱਲ੍ਹ ਖ਼ਬਰਾਂ ਵਿੱਚ ਵੀ ਪੜ੍ਹਦੇ ਹਾਂ ਕਿ ਪਾਕਿਸਤਾਨ ਡਰੋਨਜ਼ ਰਾਹੀਂ  ਪੰਜਾਬ ਵਿੱਚ ਨਸ਼ੇ ਅਤੇ ਹਥਿਆਰ ਭੇਜ ਰਿਹਾ ਹੈ। ਹੁਣ ਤਾਂ ਡਰੋਨ 400 ਕਿਲੋਮੀਟਰ ਤੱਕ ਕੰਟਰੋਲ ਕੀਤੇ ਜਾ ਸਕਦੇ ਹਨ ਅਤੇ ਇਹ ਡੇਢ ਕੁਇੰਟਲ ਤੱਕ ਭਾਰ ਵੀ ਲਿਜਾ ਸਕਦੇ ਹਨ।

ਭਾਰਤ ਸਰਕਾਰ ਨੇ ਜਨਵਰੀ 2022 ਵਿੱਚ ਡਰੋਨ ਤਕਨੀਕ ਨੂੰ ਖੇਤੀ ਵਿੱਚ ਵਰਤਣ ਦੀ ਇਕ ਸਕੀਮ ਨੂੰ ਪ੍ਰਵਾਨਗੀ ਦੇ ਦਿੱਤ‌ੀ ਹੈ। ਹੁਣ ਭਾਰਤ ਵਿੱਚ ਡਰੋਨ ਦੀ ਵਰਤੋਂ ਖੇਤਾਂ ਵਿੱਚ ਕੀਟ ਅਤੇ ਨਦੀਨ ਨਾਸ਼ਕਾਂ ਦੇ ਛਿੜਕਾ ਲਈ ਕੀਤੀ ਜਾ ਸਕੇਗੀ। ਇਸ ਦੀ ਵਰਤੋਂ ਹਾਲੇ ਕਿਸਾਨ ਆਪ ਨਹੀਂ ਕਰ ਸਕਣਗੇ। ਇਹ ਡਰੋਨ ਖੇਤੀ ਨਾਲ ਸਬੰਧਿਤ ਸਰਕਾਰੀ ਵਿਭਾਗ ਹੀ ਕਰਨਗੇ ਜਿਨ੍ਹਾਂ ਤੋਂ  ਕਿਸਾਨ ਵੀ ਡਰੋਨ ਲੈ ਸਕਣਗੇ। ਸਰਕਾਰ ਇਸ ਸਕੀਮ ‘ਤੇ 100 ਫ਼ੀਸਦ ਸੱਬਸਿਡੀ ਜਾਂ 10 ਲੱਖ ਰੁਪਏ ਸੱਬਸਿਡੀ, ਜਿਹੜੀ ਦੋਵਾਂ ‘ਚੋਂ ਘੱਟ ਹੋਵੇਗੀ, ਦੇਵੇਗੀ ।

ਡਰੋਨ ਨੂੰ ਪਹਿਲਾਂ UAV – Unmanned Areal Vehicle ਕਿਹਾ ਜਾਂਦਾ ਸੀ। ਇਸ ਦੀ ਖੋਜ ਦੀ ਸ਼ੁਰੂਆਤ ਆਕਾਸ਼ ਵਿੱਚ ਗਰਮ ਹਵਾ ਦੇ ਗੁਬਾਰੇ ਉਡਾਉਣ ਤੋਂ ਮੰਨੀ ਜਾਂਦ‌ੀ ਹੈ। 1783 ਵਿੱਚ ਫਰਾਂਸ ਵਿੱਚ ਦੋ ਸਕੇ ਭਰਾਵਾਂ ਜੋਜ਼ਫ ਮਾੲਕਿਲ ਅਤੇ ਜੈਕੂਇਸ ਨੇ ਸੱਭ ਤੋਂ ਪਹਿਲਾਂ ਗਰਮ ਹਵਾ ਦੇ ਗੁਬਾਰੇ ਉਡਾਏ ਸਨ। ਮੌਜੂਦਾ ਆਧੁਨਿਕ ਡਰੋਨ 1935 ਵਿੱਚ ਇੰਗਲੈਂਡ ਦੀ ਰੁਆਇਲ ਫੋਰਸ ਨੇ ਵਰਤਿਆ ਸੀ। ਵੈਸੇ UAV ਅਮਰੀਕਾ ਅਤੇ ਇੰਗਲੈਂਡ ਨੇ ਪਹਿਲੀ ਵਿਸ਼ਵ ਜੰਗ 1917 ਸਮੇਂ ਹੀ ਵਰਤ ਲਏ ਸਨ। ਸ਼ੁਰੂ ਵਿੱਚ ਡਰੋਨ ਦੀ ਵਰਤੋਂ ਸਿਰਫ ਸਿਖਲਾਈ ਦੇ ਉਦੇਸ਼ ਲਈ ਹੀ ਕੀਤ‌ੀ ਜਾਂਦੀ ਸੀ। ਚੀਨ, ਅਮਰੀਕਾ, ਰੂਸ, ਜਪਾਨ ਨੇ ਕਈ ਕਈ ਕਿਲੋਮੀਟਰ ਤੱਕ ਦੀ ਰੇਂਜ ਵਾਲੇ ਡਰੋਨ ਬਣਾ ਲਏ ਹਨ।

ਭਾਰਤ ਵਿੱਚ ਵੀ ਡਰੋਨ ਚਲਾਉਣ ਲਈ ਲਾਇਸੰਸ ਲੈਣ ਦ‌ੀ ਲੋੜ ਹੈ ਜੋ DGSA ਕੋਲੋਂ ਲਿਆ ਜਾ ਸਕਦਾ ਹੈ । DGSA  ਨੇ ਅਗਸਤ 2021 ਵਿੱਚ ਆਜ਼ਾਦੀ ਕਾ  ਅੰਮ੍ਰਿਤ- ਉਤਸਵ ਤਹਿਤ ਡਰੋਨ ਦੀ ਵਰਤੋਂ ਲਈ ਨਿਯਮ ਬਣਾ ਦਿਤੇ ਹਨ ਜੋ DGSA ਦੀ ਵੈੱਬਸਾਈਟ ‘ਤੇ ਵੇਖੇ ਜਾ ਸਕਦੇ ਹਨ।

(9417801988)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button