Breaking NewsD5 specialNewsPoliticsPunjabUncategorized

ਲਾਪਤਾ ਸਰੂਪ ਮਾਮਲੇ ‘ਚ ਹੋ ਗਿਆ ਵੱਡਾ ਖੁਲਾਸਾ, ਆਹ ਬੰਦੇ ਨੇ ਦੱਸਤਾ ਕਿੱਥੇ ਨੇ ਸਰੂਪ, ਖੋਲਤੇ ਸਾਰੇ ਭੇਦ !

ਅੰਮ੍ਰਿਤਸਰ : ਲਾਪਤਾ ਸਰੂਪਾਂ ਦਾ ਮਾਮਲਾ ਲਗਾਤਾਰ ਗਾਰਮਾਉਂਦਾ ਜਾ ਰਿਹਾ ਹੈ। ਇਹ ਮਾਮਲਾ ਓਦੋਂ ਹੋਰ ਵੀ ਭੱਖ ਗਿਆ ਜਦੋ ਸਤਿਕਾਰ ਕਮੇਟੀ ਦੇ ਮੈਂਬਰ ਤੇ ਐਸਜੀਪੀਸੀ ਦੇ ਮੈਂਬਰਾ ਵਿਚਾਲੇ ਆਪਸੀ ਝੜਪ ਹੋਈ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ ਤੇ ਇਹ ਖੁਲਾਸਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਐਸਜੀਪੀਸੀ ਵਲੋਂ ਮੁੱਖ ਦੋਸ਼ੀ ਐਲਾਨੇ ਜਾਣ ਵਾਲੇ ਕੰਵਲਜੀਤ ਸਿੰਘ ਨੇ ਕੀਤਾ। ਕੰਵਲਜੀਤ ਸਿੰਘ ਨੇ ਖੁਲਾਸਾ ਕਰਦਿਆਂ ਕਿਹਾ ਕਿ ਐਸਜੀਪੀਸੀ ਅਧਿਕਾਰੀਆਂ ਦੇ ਕਹਿਣ ‘ਤੇ ਹੀ ਸਰੂਪ ਦਿੱਤੇ ਗਏ ਸੀ। ਇੰਨਾ ਹੀ ਨਹੀਂ ਕੰਵਲਜੀਤ ਸਿੰਘ ਨੇ ਬਾਕਾਇਦਾ ਸਭ ਦੇ ਨਾਮ ਵੀ ਜੱਗ ਜਾਹਿਰ ਕੀਤੇ । ਜਿਨ੍ਹਾਂ ਦੇ ਕਹਿਣ ‘ਤੇ ਸਰੂਪ ਦਿੱਤੇ ਗਏ ਸੀ।

ਹਰਮਿਸਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਮਾਨ ਦਾ ਪਾਰਾ ਹੋ ਗਿਆ HIGH! ਮਸਾਂ ਚੁੱਪ ਕਰਵਾਇਆ ਸਪੀਕਰ ਨੇ!

ਐਸਜੀਪੀਸੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ,ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਗੁਰਬਚਨ ਸਿੰਘ ਅਤੇ ਪੀ ਏ ਤੇ ਮੌਜੂਦਾ ਸਕੱਤਰ ਮਹਿੰਦਰ ਸਿੰਘ ਆਹਲੀ। ਨਾਲ ਹੀ ਕੰਵਲਜੀਤ ਨੇ ਕਿਹਾ ਕਿ ਉੱਚ ਅਧਿਕਾਰੀ ਹੋਣ ਦੇ ਕਾਰਨ ਸਿਰਫ ਸਲਿੱਪ ਭੇਜ ਕੇ ਸਰੂਪ ਮੰਗਵਾ ਲਿਆ ਕਰਦੇ ਸਨ। ਉਪਰੋਕਤ ਅਧਿਕਾਰੀ ਸਰੂਪ ਕਿੰਨਾ ਨੂੰ ਦਿੱਤੇ ਕੋਈ ਡਾਟਾ ਨਹੀਂ। ਸੋ ਜਿਥੇ ਕੰਵਲਜੀਤ ਸਿੰਘ ਨੇ ਵੱਡੇ ਖੁਲਾਸੇ ਕੀਤੇ ਓਥੇ ਹੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਗੱਲ ਵੀ ਆਖੀ। ਦੇਖਣਾ ਇਹ ਹੋਵੇਗਾ ਕਿ ਅਖੀਰ ਕਦੋ ਤੱਕ ਇਸ ਮਾਮਲੇ ਦੀ ਗੁਥੀ ਸੁਲਝਦੀ ਹੈ ਤੇ ਇਹ ਵੀ ਦੇਖਣਾ ਲਾਜ਼ਮੀ ਹੋਵੇਗਾ ਕਿ ਆਖਿਰ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button