Breaking NewsD5 specialNewsPress ReleasePunjabTop News

ਕੇਂਦਰੀ ਸਭਾ ਦੀ ਕਾਰਜਕਾਰਨੀ ਵੱਲੋਂ ਅਹਿਮ ਫ਼ੈਸਲੇ

ਚੰਡੀਗੜ੍ਹ: ਪੰਜਾਬੀ ਲੇਖਕ ਸਭਾ (ਰਜਿ) ਦੀ ਕਾਰਜਕਾਰਨੀ ਦੀ ਮੀਟਿੰਗ ਸ਼੍ਰੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਉਨ੍ਹਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਵਰਗਿਸ ਸਲਾਮਤ, ਦੀਪ ਦੇਵਿੰਦਰ ਸਿੰਘ, ਧਰਵਿੰਦਰ ਸਿੰਘ ਔਲਖ, ਡਾ. ਸੁਰਜੀਤ ਬਰਾੜ, ਜਸਪਾਲ ਮਾਨਖੇੜਾ, ਮੱਖਣ ਕੁਹਾੜ, ਗੁਰਨਾਮ ਕੰਵਰ, ਡਾ. ਗੁਲਜ਼ਾਰ ਸਿੰਘ ਪੰਧੇਰ, ਮੂਲ ਚੰਦ ਸ਼ਰਮਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਮੀਤ ਕਲਰਮਾਜਰੀ, ਜੈਨਿੰਦਰ ਚੌਹਾਨ, ਸੇਲੰਿਦਰਜੀਤ ਸਿੰਘ ਰਾਜਨ, ਸੁਸ਼ੀਲ ਦੁਸਾਂਝ, ਦੀਪਕ ਸ਼ਰਮਾ ਚਨਾਰਥਲ, ਅਸ਼ਵਨੀ ਬਾਗੜੀਆ, ਤਰਲੋਚਨ ਝਾਂਡੇ, ਡਾ. ਸੰਤੋਖ ਸਿੰਘ ਸੁੱਖੀ, ਭਗਵਾਨ ਢਿੱਲੋਂ ਅਤੇ ਮੰਗਤ ਚੰਚਲ ਆਦਿ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪਿਛਲੇ ਅਰਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

1988 Road Rage Case : Sidhu ਨੂੰ ਸਜ਼ਾ ਹੋਣ ਤੋਂ ਬਾਅਦ, ਪੀੜਤ ਪਰਿਵਾਰ ਦਾ ਪਹਿਲਾਂ ਬਿਆਨ || D5 Channel Punjabi

ਕੇਂਦਰੀ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਬੁੱਟਰ ਨੇ ਆਏ ਹੋਏ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਆਪਣੀ ਪਤਨੀ ਦੀ ਯਾਦ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ 5,100/- ਰੁਪਏ ਵਿਸ਼ੇਸ਼ ਮਦਦ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕੇਂਦਰੀ ਸਭਾ ਲਈ ਮਿਲੀ ਮਾਲੀ ਮਦਦ 5,000/- ਰੁਪਏ ਸਭਾ ਨੂੰ ਭੇਂਟ ਕੀਤੇ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪਿਛਲੇ ਸਮੇਂ ਵਿਚ ਕੇਂਦਰੀ ਵੱਲੋਂ ਕੀਤੇ ਸੈਮੀਨਾਰ ਅਤੇ ਜਥੇਬੰਦਕ ਕੰਮਾਂ ਬਾਰੇ ਚਾਨਣਾ ਪਾਇਆ। ਮੀਟਿੰਗ ਦੌਰਾਨ ਉਨ੍ਹਾਂ ਨੇ ਕੇਂਦਰੀ ਸਭਾ ਦੀ ਮਾਲੀ ਹਾਲਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਬੀਜ ਲੈਣ ਤੋਂ ਪਹਿਲਾਂ ਕਿਸਾਨ ਆਹ ਗੱਲ ਵੱਲ ਦੇਣ ਧਿਆਨ, ਨਹੀਂ ਵੱਜ ਸਕਦੀ ਹੈ ਵੱਡੀ ਠੱਗੀ

ਏਜੰਡਿਆਂ ਉਤੇ ਵਿਚਾਰ ਵਟਾਂਦਰੇ ਉਪਰੰਤ ਸਰਬਸੰਮਤੀ ਨਾਲ ਹੇਠ ਲਿਖੇ ਫੈਸਲੇ ਕੀਤੇ ਗਏ:- ੳ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 09.10.2022 ਨੂੰ ਬੁਲਾਇਆ ਜਾਵੇਗਾ। ਅ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਤਿੰਨ ਸਾਲਾਂ ਬਾਅਦ ਹੋਣ ਵਾਲੀ ਚੋਣ 13.11.2022 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤੀ ਜਾਵੇਗੀ। ੲ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਮੈਂਬਰਸ਼ਿਪ ਦਾ ਨਵੀਨੀਕਰਨ 15.08.2022 ਤਕ ਮੁਕੰਮਲ ਕੀਤਾ ਜਾਵੇਗਾ। ਕੇਦਰੀ ਸਭਾ ਦੀ ਮੈਂਬਰਸ਼ਿਪ ਦੀ ਪੜਤਾਲ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਿਸ ਵਿਚ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ, ਡਾ. ਸਰਬਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ ਨੂੰ ਸ਼ਾਮਿਲ ਕੀਤਾ ਗਿਆ।

ਜਾਖੜ ਦੇ ਬੀਜੇਪੀ ‘ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਵੱਡਾ ਬਿਆਨ| D5 Channel Punjabi

ਸ) ਕੇਂਦਰੀ ਸਭਾ ਦੀ ਮੈਂਬਰਸ਼ਿਪ ਸੁਚਾਰੂ ਰੂਪ ਨਾਲ ਨੇਪਰੇ ਚਾੜ੍ਹਨ ਲਈ 7 ਜ਼ੋਨ ਬਣਾਏ ਗਏ। ਜ਼ੋਨਾਂ ਦੇ ਕਨਵੀਨਰ ਅਤੇ ਉਨ੍ਹਾਂ ਦੇ ਸਹਿਯੋਗੀ ਵੀ ਨਿਯੂਕਤ ਕੀਤੇ ਗਏ। ਹ) ਕਰੋਨਾ ਕਾਰਨ ਕੇਂਦਰੀ ਸਭਾ ਦੇ ਜਿਨ੍ਹਾਂ ਜ਼ੋਨਾਂ ਦੀਆਂ ਪੰਜਾਬੀ ਭਾਸ਼ਾ ਚੇਤਨਾ ਕਾਨਫਰੰਸਾਂ ਨਹੀਂ ਕਰਾਈਆਂ ਜਾ ਸਕੀਆਂ ਉਹ ਹੁਣ ਜੂਨ-ਜੁਲਾਈ 2022 ਵਿਚ ਕਰਾਉਣ ਲਈ ਮਤਾ ਪਾਸ ਕੀਤਾ ਗਿਆ। ਕ) ਕਰੋਨਾ ਮਹਾਂਮਾਰੀ ਕਾਰਨ ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਆਲਮੀ ਪੰਜਾਬੀ ਕਾਨਫਰੰਸ ਮਿਥੇ ਸਮੇਂ ਉਤੇ ਨਹੀਂ ਹੋ ਸਕੀ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਹ ਕਾਨਫਰੰਸ ਸਮੇਂ ਦੀ ਘਾਟ ਕਾਰਨ ਇਸ ਵਾਰ ਨਹੀਂ ਕੀਤੀ ਜਾਵੇਗੀ।

ਸਿੱਧੂ ਪਹੁੰਚਿਆ ਜੇਲ੍ਹ ? ਜਾਖੜ BJP ਚ ਸ਼ਾਮਲ || D5 Channel Punjabi

ਖ) ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਵਿਧਾਨ ਅਨੁਸਾਰ ਨਵਾਂ ਜੀਵਨ ਮੈਂਬਰ / ਮੈਂਬਰ ਬਣਨ ਜਾਂ ਬਣਾਉਣ ਸਮੇਂ 50/- ਰੁਪਏ ਭਵਨ ਨਿਰਮਾਣ ਫੰਡ ਲੈਣ ਜਾਂ ਨਾ ਲੈਣ ਬਾਰੇ 8 ਮੈਂਬਰੀ ਕਮੇਟੀ ਬਣਾਈ ਗਈ। ਕਮੇਟੀ ਨੇ ਸਰਬਸੰਮਤੀ ਨਾਲ ਇਹ ਰਾਸ਼ੀ ਅਗੇ ਤੋਂ ਨਾ ਲੈਣ ਦੀ ਤਜਵੀਜ਼ ਪੇਸ਼ ਕੀਤੀ। ਇਸ ਤਜਵੀਜ਼ ਨੂੰ ਕਾਰਜਕਾਰਨੀ ਵੱਲੋਂ ਸਵਿਕਾਰ ਕਰ ਲਿਆ ਗਿਆ ਅਤੇ ਇਸ ਬਾਰੇ ਜਨਰਲ ਇਜਲਾਸ ਵਿਚ ਪ੍ਰਵਾਨਗੀ ਲੈਣ ਦਾ ਫੈਸਲਾ ਵੀ ਕੀਤਾ ਗਿਆ। ਗ) ਪਿਛਲੇ ਦਿਨੀਂ ਦੇਸ਼ ਦੀ ਸਰਬਉਚ ਅਦਾਲਤ ਵੱਲੋਂ ਦੇਸ਼-ਧਰੋਹ ਦੇ ਕੇਸ ਦਰਜ ਕਰਨ ਦੇ ਰੁਝਾਨ ਨੂੰ ਰੋਕਦਿਆਂ ਸੰਬੰਧਤ ਧਾਰਾ ਦੇ ਅਮਲ ਉਤੇ ਫੌਰੀ ਰੋਕ ਲਾਈ ਗਈ ਹੈ। ਕਾਰਜਕਾਰਨੀ ਨੇ ਇਸ ਲੋਕ ਪੱਖੀ ਫ਼ੈਸਲੇ ਉਤੇ ਸੰਤੁਸ਼ਟੀ ਅਤੇ ਖੁਸ਼ੀ ਪ੍ਰਗਟ ਕੀਤੀ।

ਸਿੱਧੂ ਨੂੰ ਕੈਪਟਨ ਤੇ ਬਾਦਲਾਂ ਨਾਲ ਪੰਗਾ ਲੈਣਾ ਪਿਆ ਮਹਿੰਗਾ! ਕਾਂਗਰਸ ਖ਼ਤਮ ਕਰਨ ਦੀ ਸਿੱਧੂ ਨੇ ਰਚੀ ਸਾਜ਼ਿਸ਼?

ਕਾਰਜਕਾਰਨੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪਹੁੰਚਾਉਣ ਵਾਲੀਆਂ ਫ਼ਾਸੀਵਾਦੀ ਤਾਕਤਾਂ ਦੀ ਨਿਖੇਧੀ ਕੀਤੀ। ਕੇਂਦਰੀ ਸਭਾ ਨੇ ਦੇਸ਼ ਦੇ ਸਾਂਝੇ ਅਤੇ ਸੈ-ਹੋਂਦਵਾਦੀ ਸਭਿਆਚਾਰ ਨੂੰ ਸੰਭਾਲਣ ਅਤੇ ਪ੍ਰਫੁਲਤ ਕਰਨ ਉਤੇ ਵੀ ਜ਼ੋਰ ਦਿੱਤਾ। ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕੇਂਦਰੀ ਸਭਾ ਦਾ ਬੁਲਾਰਾ ਪੰਜਾਬੀ ਲੇਖਕ ਅੰਕ-97 ਵੀ ਲੋਕ ਅਰਪਿਤ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button