Breaking NewsD5 specialIndiaNewsTop News

ਲਖੀਮਪੁਰ ਹਿੰਸਾ ਦੇ ਵਿਰੋਧ ‘ਚ ਅੱਜ Maharashtra ਬੰਦ

ਮਹਾਰਾਸ਼ਟਰ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਦੀ ਹੱਤਿਆ ਦੇ ਵਿਰੋਧ ‘ਚ ਅੱਜ ਮਹਾਰਾਸ਼ਟਰ ਸਰਕਾਰ ਨੇ ਰਾਜ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਤਿੰਨ ਸੱਤਾਧਾਰੀ ਦਲਾਂ (ਕਾਂਗਰਸ, ਸ਼ਿਵਸੈਨਾ ਅਤੇ ਨੈਸ਼ਨਲ ਕਾਂਗਰਸ) ਵਲੋਂ ਮਹਾਰਾਸ਼ਟਰ ’ਚ ਬੰਦ ਦੀ ਕਾਲ ਦਿੱਤੀ ਗਈ ਹੈ। ਬੰਦ ਦਾ ਅਸਰ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ‘ਤੇ ਦਿਖ ਰਿਹਾ ਹੈ। ਮੁੰਬਈ ‘ਚ ਬੇਸਟ ਦੀ 8 ਬੱਸਾਂ ਨੂੰ ਤੋੜਨ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਬੇਸਟ ਵੱਲੋਂ ਦੱਸਿਆ ਗਿਆ ਹੈ ਕਿ ਦੇਰ ਰਾਤ ਤੋਂ ਹੁਣ ਤੱਕ ਸ਼ਹਿਰ ਦੇ ਅਲੱਗ – ਅਲੱਗ ਹਿੱਸਿਆਂ ‘ਚ ਉਨ੍ਹਾਂ ਦੀ 8 ਬੱਸਾਂ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੈ।

ਯੋਗੀ ਸਰਕਾਰ ਲਈ ਮੁਸੀਬਤ, ਪੰਜਾਬ ਤੋਂ ਵੱਡਾ ਕਾਫਲਾ ਯੂਪੀ ਰਵਾਨਾ D5 Channel Punjabi

ਕਾਰੋਬਾਰੀ ਸੰਘ ਨੇ ਮਹਾਰਾਸ਼ਟਰ ਬੰਦ ’ਚ ਹਿੱਸਾ ਲੈ ਕੇ ਪੁਣੇ ਖੇਤੀ ਉਪਜ ਮੰਡੀ ਕਮੇਟੀ (ਏ. ਪੀ. ਐੱਮ. ਸੀ.) ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਛਤਰਪਤੀ ਸ਼ਿਵਾਜੀ ਮਾਰਕੀਟ ਯਾਰਡ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਸਾਰੇ ਫ਼ਲ ਅਤੇ ਮੰਡੀਆਂ ਬਾਜ਼ਾਰ ਬੰਦ ਰਹਿਣਗੇ। ਕਾਰੋਬਾਰੀ ਸੰਘ ਨੇ ਵੀ ਸਾਰੇ ਮੈਂਬਰਾਂ ਤੋਂ ਸੋਮਵਾਰ ਨੂੰ ਆਪਣਾ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਮਵਾਰ ਨੂੰ ਆਪਣੀ ਖੇਤੀਬਾੜੀ ਉਪਜ ਮੰਡੀ ’ਚ ਨਾ ਆਉਣ।

Khabran Da Sira🔴LIVE: ਲਖੀਮਪੁਰ ਮਾਮਲੇ ‘ਚ ਨਵਾਂ ਮੋੜ, ਖਤਰੇ ‘ਚ CM ਦੀ ਕੁਰਸੀ ? ਸਰਕਾਰ ਦਾ ਕਿਸਾਨਾਂ ਨੂੰ ਤੋਹਫਾ

ਮਹਾਰਾਸ਼ਟਰ ’ਚ ਬੰਦ ਦੌਰਾਨ ਮੁੰਬਈ ਪੁਲਿਸ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੜਕਾਂ ’ਤੇ ਆਪਣੇ ਕਰਮੀਆਂ ਦੀ ਤਾਇਨਾਤੀ ਵਧਾਏਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗਸ਼ਤ ਤੇਜ਼ ਕਰ ਦਿੱਤੀ ਜਾਵੇਗੀ। ਪੁਲਿਸ ਮੁਤਾਬਕ ਸੂਬਾ ਰਿਜ਼ਰਵ ਪੁਲਿਸ ਫ਼ੋਰਸ ਦੀਆਂ ਤਿੰਨ ਕੰਪਨੀਆਂ, ਹੋਮ ਗਾਰਡ ਦੇ 500 ਜਵਾਨ ਅਤੇ ਸਥਾਨਕ ਹਥਿਆਰਬੰਦ ਇਕਾਈਆਂ ਦੇ 400 ਜਵਾਨਾਂ ਨੂੰ ਪਹਿਲਾਂ ਤੋਂ ਹੀ ਨਰਾਤਿਆਂ ਦੌਰਾਨ ਸੁਰੱਖਿਆ ਲਈ ਜਨਸ਼ਕਤੀ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ।

ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਵੱਡੇ ਘਰਾਣਿਆਂ ਦੀਆਂ ਬੱਸਾਂ ਜ਼ਬਤ, ਪ੍ਰਾਈਵੇਟ ਟਰਾਂਸਪੋੇਟਰਾਂ ਨੂੰ ਪਈਆਂ ਭਾਜੜਾਂ

ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਗੁੱਸੇ ’ਚ ਆਈ ਭੀੜ ਨੇ ਇਨ੍ਹਾਂ ਵਾਹਨਾਂ ਵਿਚ ਸਵਾਰ ਕੁਝ ਲੋਕਾਂ ਦੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿਚ ਸ਼ਨੀਵਾਰ ਰਾਤ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button