Breaking NewsD5 specialNewsPress ReleasePunjab

ਲਖੀਮਪੁਰ ਖੀਰੀ ਕਾਂਡ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਤੱਕ ਪੈਰਵੀ ਲਈ ਵਕੀਲਾਂ ਦੀ ਟੀਮ ਦਾ ਗਠਨ

ਸਿੱਟ ਦੇ ਕਪਤਾਨ ਨੂੰ ਮਿਲਕੇ ਗਿ੍ਰਫਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ:ਸੰਯੁਕਤ ਕਿਸਾਨ ਮੋਰਚੇ ਦੀ ਲੀਗਲ ਕਮੇਟੀ ਦੀ ਚਾਰ ਮੈਂਬਰੀ ਕਮੇਟੀ ਜਿਸ ਵਿੱਚ ਐਡਵੋਕੇਟ ਪ੍ਰੇਮ ਸਿੰਘ ਭੰਗੂ, ਧਰਮਿੰਦਰ ਮਲਿਕ, ਰਾਮਿੰਦਰ ਸਿੰਘ ਪਟਿਆਲਾ ਅਤੇ ਐਡਵੋਕੇਟ ਪੂਨਮ ਕੌਸ਼ਿਕ ਸ਼ਾਮਲ ਹਨ, ਨੇ ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਦੌਰਾ ਕਰਕੇ 7 ਮੈਂਬਰੀ ਵਕੀਲਾਂ ਦੀ ਟੀਮ ਦਾ ਗਠਨ ਕੀਤਾ ਹੈ। ਇਹ 7 ਮੈਂਬਰੀ ਟੀਮ ਲਖੀਮਪੁਰ ਖੀਰੀ ਕਾਂਡ ਵਿੱਚ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਸਮੇਤ ਬਾਕੀ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਕਾਨੂੰਨੀ ਪੈਰਵੀ ਕਰੇਗੀ। ਇਸ ਟੀਮ ਵਿੱਚ ਸੀਨੀਅਰ ਐਡਵੋਕੇਟ ਸੁਰੇਸ਼ ਕੁਮਾਰ ਮੁੰਨਾ, ਐਡਵੋਕੇਟ ਹਰਜੀਤ ਸਿੰਘ, ਐਡਵੋਕੇਟ ਅਨੁਪਮ ਵਰਮਾ, ਐਡਵੋਕੇਟ ਮੁਹੰਮਦ ਖਵਾਜਾ, ਐਡਵੋਕੇਟ ਯਾਦਵਿੰਦਰ ਵਰਮਾ, ਐਡਵੋਕੇਟ ਸੁਰਿੰਦਰ ਸਿੰਘ ਅਤੇ ਐਡਵੋਕੇਟ ਇਸਰਾਰ ਅਹਿਮਦ ਨੂੰ ਸ਼ਾਮਲ ਕੀਤਾ ਗਿਆ ਹੈ।

Kisan Bill 2020 : ਨਹੀਂ ਟਲਦੇ BJP ਵਾਲੇ, BJP ਪ੍ਰਧਾਨ ਦਾ ਕਿਸਾਨਾਂ ਬਾਰੇ ਵੱਡਾ ਬਿਆਨ | D5 Channel Punjabi

ਇਸ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਦੇ ਵਲੰਟੀਅਰਾਂ ਦੀ ਇੱਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਵਕੀਲਾਂ ਦੀ 7 ਮੈਂਬਰੀ ਟੀਮ ਦੀ ਲੋੜ ਮੁਤਾਬਿਕ ਤਾਲਮੇਲ ਕਰਕੇ ਕਾਨੂੰਨੀ ਚਾਰਾਜੋਈ ਵਿੱਚ ਸਹਾਇਤਾ ਕਰੇਗੀ।ਇਸ ਤੋਂ ਇਲਾਵਾ ਲੀਗਲ ਕਮੇਟੀ ਨੇ ਲਖੀਮਪੁਰ ਕਾਂਡ ਵਿੱਚ ਬਣਾਈ ਗਈ ਸਿੱਟ ਦੇ ਮੈਂਬਰ ਪੁਲੀਸ ਕਪਤਾਨ ਨੂੰ ਮਿਲ ਕੇ ਮੰਗ ਕੀਤੀ ਕਿ ਇਸ ਘਟਨਾ ਵਿੱਚ ਗਿ੍ਰਫਤਾਰ ਕੀਤੇ ਗਏ ਦੋ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਨਾਲ-ਨਾਲ ਭੇਜੇ ਜਾ ਰਹੇ ਪੁਲੀਸ ਨੋਟਿਸਾਂ ’ਤੇ ਤੁਰੰਤ ਰੋਕ ਲਗਾਈ ਜਾਵੇ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ।

SGPC News : SGPC ਪ੍ਰਧਾਨ ਨੇ ਘੇਰੀ Congress, Jagdish Tytler ਬਾਰੇ ਵੱਡੇ ਖੁਲਾਸੇ | D5 Channel Punjabi

ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਪ੍ਰੇਮ ਸਿੰਘ ਭੰਗੂ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿੱਥੇ ਇੱਕ ਪਾਸੇ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖਾਸਤ ਕਰਕੇ ਗਿ੍ਰਫਤਾਰ ਕਰਨ ਦੀ ਮੰਗ ਉੱਪਰ ਸੰਘਰਸ਼ ਕਰੇਗਾ ਉਥੇ ਨਾਲ-ਨਾਲ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਹਰ ਕਦਮ ਉਠਾਏਗਾ। ਉਨਾਂ ਕਿਹਾ ਕਿ ਲਖੀਮਪੁਰ ਵਿਖੇ ਮਿ੍ਰਤਕ ਕਿਸਾਨਾਂ ਅਤੇ ਨੌਜਵਾਨ ਪੱਤਰਕਾਰ ਦੇ ਪਰਿਵਾਰ ਸਮੇਤ ਜਖ਼ਮੀ ਕਿਸਾਨਾਂ ਨੂੰ ਨਿਆਂ ਦੁਆਉਣ ਲਈ 7 ਮੈਂਬਰੀ ਵਕੀਲਾਂ ਦੀ ਟੀਮ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਸੀਨੀਅਰ ਵਕੀਲਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਤਾਰ ਕੰਮ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button