Press ReleasePunjabTop News

ਭਗਵੰਤ ਮਾਨ ਸਰਕਾਰ ਦੀ ਹਾਲਤ ਵਿਆਹ ਵਾਲੇ ਭੰਡਾਂ ਵਰਗੀ, ਜੋ ਆਪਣੇ ਸ਼ਗਨ ਲਈ ਖੁਦ ਹੀ ਰੌਲਾ ਪਾਉਂਦੇ ਹਨ: ਅਸ਼ਵਨੀ ਸ਼ਰਮਾ

ਇਸ ਦੇਸ਼ ਵਿੱਚ ਕੇਜਰੀਵਾਲ ਤੋਂ ਵੱਡਾ ਝੂਠਾ ਹੋਰ ਕੋਈ ਨਹੀਂ: ਸ਼ਰਮਾ

ਅਸ਼ਵਨੀ ਸ਼ਰਮਾ ਨੇ ਪ੍ਰਧਾਨਮੰਤਰੀ ਮੋਦੀ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰਖਣ ਅਤੇ ਗਰੀਬ ਕਲਿਆਣ ਅੰਨਾ ਯੋਜਨਾ ਨੂੰ ਵਿਧਾਉਣ ਦਾ ਕੀਤਾ ਸਵਾਗਤ

ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਮੋਦੀ ਜੀ ਨੇ ਦਿੱਤਾ ਸਤਿਕਾਰ: ਅਸ਼ਵਨੀ ਸ਼ਰਮਾ

ਚੰਡੀਗੜ੍ਹ (ਬਿੰਦੂ ਸਿੰਘ) : ਭਗਵੰਤ ਮਾਨ ਸਰਕਾਰ ਦੀ ਹਾਲਤ ਵਿਆਹ ਵਾਲੀ ਭੰਡਾਂ ਵਰਗੀ ਹੈ, ਜੋ ਸ਼ਗਨ ਇਕੱਠਾ ਕਰਨ ਲਈ ਆਪਣੇ ਆਪ ਹੀ ਰੌਲਾ ਪਾਉਂਦੇ ਹਨ। ਅਸ਼ਵਨੀ ਸ਼ਰਮਾ ਨੇ ਭਾਜਪਾ ਹੈੱਡਕੁਆਰਟਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਝੂਠ ਬੋਲਣ ਦੀ ਗੁੜਤੀ ਮਿਲੀ ਹੈ। ਇਸ ਦੇਸ਼ ਵਿੱਚ ਕੇਜਰੀਵਾਲ ਤੋਂ ਵੱਡਾ ਝੂਠਾ ਕੋਈ ਹੋਰ ਨਹੀਂ। ਜੋ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਵੀ ਚੋਣ ਲੜਿਆ, ਅਤੇ ਫਿਰ ਮੁਖਮੰਤਰੀ ਨਾ ਬਣਨ ਦਾ ਆਖ ਕੇ ਮੁੱਖਮੰਤਰੀ ਵੀ ਬਣਿਆ ਤੇ ਫਿਰ ਕਿਹਾ ਕਿ ਉਹ ਸਰਕਾਰੀ ਸਹੂਲਤਾਂ ਨਹੀਂ ਲਵੇਗਾ ਤੇ ਫਿਰ ਉਹ ਸਭ ਵੀ ਲੈ ਲਈਆਂ। ਅਜਿਹੀ ਸਰਕਾਰ ਪੰਜਾਬ ਦੇ ਮਸਲੇ ਕਿਵੇਂ ਹੱਲ ਕਰ ਸਕਦੀ ਹੈ?

RTI ’ਚ ਵੱਡਾ ਖ਼ੁਲਾਸਾ! ਮਾਨ ਸਰਕਾਰ ਨੂੰ ਝਟਕਾ! ਚੀਤਿਆਂ ਦੀ ਰਾਖੀ ਕੁੱਤੇ ਕਰਨਗੇ | D5 Channel Punjabi

ਪੰਜਾਬ ਦੇ ਮਹਾਨ ਬਹਾਦਰ ਸਪੂਤ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ‘ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਜਪਾ ਅਤੇ ਪੰਜਾਬ ਦੇ ਲੋਕਾਂ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ 23 ਸਾਲ ਦੀ ਛੋਟੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਲਈ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਆਪਣੀ ਜਾਨ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ ਦੀ ਪੰਜਾਬ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣਾ ਭਾਜਪਾ ਸਰਕਾਰ ਵੱਲੋਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।

ਵਿਰੋਧੀਆਂ ਦਾ ਵੱਡਾ ਖੁਲਾਸਾ, ਆਪਣੇ ਬਿਆਨਾਂ ’ਤੇ ਘਿਰੇ CM ਮਾਨ, ‘ਆਪ’ ਵਾਲੇ ਕਰਾਤੇ ਚੁੱਪ | D5 Channel Punjabi

ਅਸ਼ਵਨੀ ਸ਼ਰਮਾ ਨੇ ਦੇਸ਼ ਅਤੇ ਪੰਜਾਬ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ‘ਗਰੀਬ ਕਲਿਆਣ ਅੰਨ ਯੋਜਨਾ’ ਨੂੰ ਹੋਰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਅਸ਼ਵਨੀ ਸ਼ਰਮਾ ਨੇ ਪੰਜਾਬ ਵਿਧਾਨ ਸਭਾ ‘ਚ ਘਟੇ ਘਟਨਾਕ੍ਰਮ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਦੀ ਮਾਨਯੋਗ ਰਾਜਪਾਲ ਨੂੰ ਗਲਤ ਜਾਣਕਾਰੀ ਦੇ ਕੇ ਰਾਜਪਾਲ ਨਾਲ ਧੋਖਾ ਕੀਤਾ ਹੈ। ਇਜਲਾਸ ਸਬੰਧੀ ਰਾਜਪਾਲ ਤੋਂ ਮੰਗੀ ਗਈ ਜਾਣਕਾਰੀ ਵਿੱਚ ਭਗਵੰਤ ਮਾਨ ਨੇ ਬਿਜਲੀ, ਪਰਾਲੀ ਤੇ ਜੀਐਸਟੀ ਬਾਰੇ ਦੱਸਿਆ ਸੀ, ਪਰ ਸਦਨ ਵਿੱਚ ਝੂਠ ਬੋਲ ਕੇ ਮੁੜ ਭਰੋਸੇ ਦਾ ਮਤਾ ਲਿਆਂਦਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਭਗਤ ਸਿੰਘ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਦੇ ਆਦਰਸ਼ਾਂ ‘ਤੇ ਨਹੀਂ ਚੱਲਦੇ।

Kuldeep Dhaliwal ਨੇ Ravneet Bittu ਦੀ ਬਣਾਈ ਰੇਲ! ਦੱਸਿਆ ਵਿਹਲਾ ਬੰਦਾ | D5 Channel Punjabi

ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਅੱਡੇ ਦਾ ਨਾਂ ਰੱਖਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਪਰ ਵਿਧਾਨ ਸਭਾ ਵਿੱਚ ਇਸ ਸਬੰਧੀ ਮਤਾ ਪਾਸ ਨਹੀਂ ਕੀਤਾ। ਜਿਸ ਕਾਰਨ ਪੰਜਾਬ ਦੇ ਸ਼ਹੀਦਾਂ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਘਿਨਾਉਣੀ ਸੋਚ ਸਭ ਦੇ ਸਾਹਮਣੇ ਸਪੱਸ਼ਟ ਤੌਰ ‘ਤੇ ਉਜਾਗਰ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਭਾਜਪਾ ਦੇ ਕਿਸੇ ਵੀ ਮੈਂਬਰ ਨੂੰ ਵਪਾਰ ਸਲਾਹਕਾਰ ਕਮੇਟੀ ਵਿੱਚ ਨਾ ਲੈਣਾ ਦਰਸਾਉਂਦਾ ਹੈ ਕਿ ‘ਆਪ’ ਸਰਕਾਰ ਭਾਜਪਾ ਤੋਂ ਡਰਦੀ ਹੈ। ਸ਼ਹੀਦਾਂ ਦੀ ਕੁਰਬਾਨੀ ਨਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੇ ਇਸ ਸਦਨ ‘ਚ ਪੰਜਾਬ ਸਰਕਾਰ ਨੇ ਸੱਤਾ ਦੇ ਹੰਕਾਰ ‘ਚ ਜਿੱਥੇ ਸੰਵਿਧਾਨ ਦੀ ਉਲੰਘਣਾ ਕਰਦੇ ਹੋਏ ਅਪਸ਼ਬਦ ਬੋਲੇ ਹਨ, ਉੱਥੇ ਹੀ ਸਦਨ ਦੀ ਮਰਿਆਦਾ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

Fauja Singh Sarari ’ਤੇ ਵੱਡਾ ਐਕਸ਼ਨ, ਪਾਰਟੀ ’ਚੋਂ ਬਾਹਰ? ਵਾੲਰਿਲ ਆਡੀਓ ਨੇ ਫਸਾਇਆ ਕਸੂਤਾ | D5 Channel Punjabi

ਪੰਜਾਬ ਸਰਕਾਰ ਦੀ ਇਸ ਕਾਰਵਾਈ ਲਈ ਮਾਨਯੋਗ ਰਾਜਪਾਲ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰੇਤਾ-ਬੱਜਰੀ, ਕਿਸਾਨਾਂ ਦੀਆਂ ਸਮੱਸਿਆਵਾਂ, ਕਾਨੂੰਨ ਵਿਵਸਥਾ, ਬਿਜਲੀ, ਜੀ.ਐਸ.ਟੀ., ਗੈਂਗਸਟਰ ਰਾਜ ਜਾਂ ਜਨਤਾ ਦਾ ਕੋਈ ਮੁੱਦਾ ਵਿਧਾਨ ਸਭਾ ਵਿੱਚ ਨਹੀਂ ਲਿਆਂਦਾ। ਪਰ ਵਿਧਾਨ ਸਭਾ ਵਿੱਚ ਕੁਝ ਹੋਰ ਖੇਡ ਖੇਡਦਿਆਂ ਭਗਵੰਤ ਮਾਨ ਨੇ ਭਰੋਸੇ ਦਾ ਮਤਾ ਪੇਸ਼ ਕਰਕੇ ਸੰਵਿਧਾਨ ਅਤੇ ਲੋਕਤੰਤਰ ਦਾ ਕਤਲ ਕੀਤਾ ਹੈ। ਭਾਜਪਾ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪੰਜਾਬ ਸਰਕਾਰ ਨੂੰ ਬਹੁਮਤ ਦੇ ਕੇ ਜਨਤਾ ਨੇ ਆਪ ਦੇ 92 ਵਿਧਾਇਕ ਬਣਾਏ, ਪਰ ਲੋਕਾਂ ਨੇ 4 ਮਹੀਨੇ ‘ਚ ਹੀ ਉਨ੍ਹਾਂ ਨਾਲ ਹੋਏ ਧੋਖੇ ‘ਤੋਂ ਸਬਕ ਲੈਂਦੀਆਂ ਸੰਗਰੂਰ ਚੋਣਾਂ ‘ਚ ‘ਆਪ’ ਨੂੰ ਨਕਾਰ ਦਿੱਤਾ।

SGPC ਦੀ ਵੱਡੀ ਜਿੱਤ, SC ਨੇ ਸੁਣਾਇਆ ਫੈਸਲਾ, Balwant Singh Rajoana ਜੇਲ੍ਹ ਤੋਂ ਬਾਹਰ? | D5 Channel Punjabi

ਭਗਵੰਤ ਮਾਨ ਦਾ ਤਰਕ ਹੈ ਕਿ ਵਿਸ਼ਵਾਸ਼ ਮਤ ਲਿਆਉਣਾ ਜ਼ਰੂਰੀ ਹੈ। ਸ਼ਰਮਾ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਤੁਹਾਨੂੰ ਕਿਸੇ ਨੇ ਵਿਸ਼ਵਾਸ ਮਤ ਲੈਣਾਉਣ ਲਈ ਕਿਹਾ ਹੈ? ਜੇਕਰ ਨਹੀਂ ਤਾਂ ਫਿਰ ਜਨਤਾ ਦੇ ਟੈਕਸ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ? ਜੇ ਤੁਸੀਂ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਨੂੰ ਬੁਲਾਓ ਅਤੇ ਉਹਨਾਂ ਦੇ ਨਾਲ ਖੜ੍ਹੇ ਹੋਕ ਕੇ ਆਪਣੇ 92 ਵਿਧਾਇਕਾਂ ਦੀ ਫੋਟੋ ਖਿੱਚੋ ਅਤੇ ਕਹੋ ਕਿ ਅਸੀਂ ਸਾਰੇ ਇਕੱਠੇ ਹਾਂ। ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਨਜ਼ਰਾਂ ਕਿਤੇ ਹੋਰ ਤੇ ਨਿਸ਼ਾਨਾ ਕਿਤੇ ਹੋਰ ਹੈ, ਪਰ ਭਾਜਪਾ ਇਸ ਨੂੰ ਪੂਰਾ ਨਹੀਂ ਹੋਣ ਦੇਵੇਗੀ।

Balwant Singh Rajoana ਦੀ Rehai ਨੂੰ ਲੈਕੇ SC ਦਾ ਵੱਡਾ ਫੈਸਲਾ? ਜੇਲ੍ਹ ਤੋਂ ਆਉਗਣਗੇ ਬਾਹਰ | D5 Channel Punjabi

‘ਆਪ’ ਆਗੂ ਸੰਵਿਧਾਨ ਦੇ ਨਿਯਮਾਂ ਦੇ ਅਧੀਨ ਗੋਪਨੀਯਤਾ ਦੀ ਅਤੇ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕਦੇ ਹਨ, ਪਰ ਦਿੱਲੀ ਸਰਕਾਰ ਨਾਲ ਭਗਵੰਤ ਮਾਨ ਵੱਲੋਂ ਕੀਤੇ ਸਮਝੌਤੇ ਦੇ ਦਿਨ ਹੀ ਸੰਵਿਧਾਨ ਦੀ ਉਲੰਘਣਾ ਸ਼ੁਰੂ ਹੋ ਗਈ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ‘ਚ ਚੀਮਾ ਅਤੇ ਹੋਰ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਦੱਸੀ ਜਾ ਰਹੀ ਗਿਣਤੀ ਅਤੇ ਖਰੀਦ ਦੀ ਰਕਮ ‘ਚ ਬਹੁਤ ਅੰਤਰ ਹੈ। ਪਹਿਲਾਂ ਇਹ 5 ਕਰੋੜ ਬੋਲਦੇ ਸਨ, ਫਿਰ 25 ਕਰੋੜ ਅਤੇ ਫਿਰ ਹੁਣ 100 ਕਰੋੜ ਤੱਕ ਪੁੱਜ ਗਏ ਹਨ। ਸ਼ਰਮਾ ਨੇ ਕਿਹਾ ਕਿ ‘ਆਪ’ ਵਿਧਾਇਕ ਇਸ ਮਾਮਲੇ ਦੀ ਰਕਮ ਨੂੰ ਲੈ ਕੇ ਆਪਸ ਵਿੱਚ ਉਲਝ ਗਏ ਹਨ।

Labh Singh Ugoke ਦੇ ਪਿਤਾ ਦਾ Antim Sanskar, Meet Hayer ਨੇ ਸੰਭਾਲਿਆ ਉਗੋਕੇ ਨੂੰ | D5 Channel Punjabi

ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਵਰਗੇ ਕਈ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਵਿੱਚ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਸ਼ਰਮਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਅਤੇ ਚੀਮਾ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 6 ਮਹੀਨਿਆਂ ਦੇ ਸ਼ਾਸਨ ਦੌਰਾਨ ਅਖੀਰ ਕੀਤਾ ਕੀ ਹੈ? ਸ਼ਰਮਾ ਨੇ ਕਿਹਾ ਕਿ ਹੁਣ ਸਾਨੂੰ ਸੋਚਣ ਦੀ ਲੋੜ ਹੈ ਕਿ ‘ਆਪ’ ਸਰਕਾਰ ਦੇ ਲੀਡਰਾਂ ਵਰਗੇ ਭ੍ਰਿਸ਼ਟ ਲੋਕ ਪੰਜਾਬ ਦਾ ਕਿੰਨਾ ਕੁ ਭਲਾ ਕਰਨਗੇ! ਭਾਜਪਾ ਪੰਜਾਬ ਦੇ ਲੋਕਾਂ ਦੇ ਮਸਲਿਆਂ ‘ਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਜਗਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟੇਗੀ ਅਤੇ ਇਸ ਲਈ ਜੋ ਵੀ ਸੰਘਰਸ਼ ਕਰਨਾ ਪਏਗਾ, ਉਹ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button