Breaking NewsD5 specialIndiaInternationalNews

ਲਓ ਜੀ ਵਾਪਸ ਆਇਆ ਕਾਲਾ ਧਨ

ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਸ਼ਾਇਦ ਹੀ ਕਿਸੇ ਭਾਰਤ ਵਾਸੀ ਨੂੰ ਭੁੱਲਿਆ ਹੋਵੇ, ਕਾਲਾ ਧਨ ਜਿਸ ਦੀ ਉਡੀਕ ਹਰ ਕੋਈ ਭਾਰਤੀ ਪਿਛਲੇ ਚਾਰ ਸਾਲ ਤੋਂ ਕਰ ਰਿਹਾ ਹੈ। ਹਰ ਇੱਕ ਆਪਣੇ ਖਾਤੇ ਦਾ ਬੈਲੇਂਸ ਵਾਰ ਵਾਰ ਚੈੱਕ ਕਰਦਾ ਹੈ ਕਿ ਕਿਤੇ ਉਸਦੇ ਖਾਤੇ ਵਿੱਚ 15 ਲੱਖ ਆ ਤਾਂ ਨਹੀਂ ਗਏ, ਪਰ ਮੋਦੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਕਾਲੇ ਧਨ ਲਿਆਉਣ ‘ਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਜਾਪਦੀ ਹੈ ਪਰ ਇਸ ਦੁਨੀਆ ਤੇ ਇੱਕ ਦੇਸ਼ ਅਜਿਹਾ ਵੀ ਹੈ। ਜਿਸ ਨੇ ਨਾ ਸਿਰਫ ਆਪਣੇ ਦੇਸ਼ ਦਾ ਸਾਰਾ ਕਾਲਾ ਧਨ ਵਾਪਸ ਲਿਆਂਦਾ ਸਗੋਂ ਵਾਪਿਸ ਲਿਆਂਦੇ ਪੈਸਿਆਂ ਦੀ ਚੌਕ ਵਿੱਚ ਨੁਮਾਇਸ਼ ਵੀ ਲਗਾ ਦਿੱਤੀ। ਜੀ ਹਾਂ ਤਸਵੀਰਾਂ ‘ਚ ਦਿਖਾਈ ਦੇ ਰਹੀ ਇਹ ਕੋਈ ਬਿਲਡਿੰਗ ਜਾਂ ਕੋਠੀ ਨਹੀਂ ਹੈ, ਸਗੋਂ ਕਾਲੇ ਧਨ ਦਾ ਉਹ ਅੰਬਾਰ ਹੈ, ਜਿਸਨੂੰ ਬ੍ਰਾਜ਼ੀਲ ਸਰਕਾਰ ਨੇ ਵਾਪਸ ਲਿਆਂਦਾ ਹੈ।

ਬਜਟ 2018-19 ਮਨਪ੍ਰੀਤ ਸਿੰਘ ਬਾਦਲ ਖ਼ਜ਼ਾਨਾ ਮੰਤਰੀ ਦੀ ਤਕ਼ਰੀਰ

ਹਾਲਾਂਕਿ ਅਜਿਹਾ ਹੀ ਵਾਅਦਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਕੀਤਾ ਗਿਆ ਸੀ ਪਰ ਹਾਲੇ ਤੀਕਰ ਵਾਅਦਾ ਸਿਰਫ ਚੋਣ ਮੈਨੀਫੈਸਟੋ ਤੇ ਲਿਖੇ ਕਾਲੇ ਅੱਖਰਾਂ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਜਾਪਦਾ, ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਬ੍ਰਾਜ਼ੀਲ ਦੀ ਸਰਕਾਰ ਕਾਲਾ ਧਨ ਵਾਪਸ ਲਿਆ ਸਕਦੀ ਹੈ ਤਾਂ ਭਾਰਤ ਸਰਕਾਰ ਕਿਉਂ ਨਹੀਂ, ਖੈਰ 2019 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਨੇ, ਤੇ ਹੁਣ ਦੇਖਣਾ ਹੋਵੇਗਾ ਕਿ ਸਿਆਸੀ ਪਾਰਟੀਆਂ, ਇਹ ਚੋਣਾਂ ਜਿੱਤਣ ਲਈ ਕਿਹੜਾ ਹੋਰ ਨਵਾਂ ਸਗੂਫ਼ਾ ਛੱਡਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button