Breaking NewsD5 specialNewsPoliticsPunjab

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ!

ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਿਸ ਦੀ ਚਰਚਾ ਹੁਣ ਹਰ ਇਕ ਦੇ ਮੂੰਹ ‘ਤੇ ਹੈ। ਚਰਚਾ ਵੀ ਉਹ ਕੀ ਆਖਰਕਾਰ ਸੈਣੀ ਨੂੰ ਕਦੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਵੇਗਾ ਕਿਉਂਕਿ ਸੁਮੇਧ ਸੈਣੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਸੁਮੇਧ ਸੈਣੀ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਿਜ਼ ਕਰ ਦਿੱਤੀ ਹੈ ਅਤੇ ਅੱਜ ਜਦੋਂ ਸਾਡੇ ਚੈਨਲ ਦੇ ਪੱਤਰਕਾਰ ਨੇ ਸੁਮੇਧ ਸੈਣੀ ਦੇ ਮਾਮਲੇ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨਾਲ ਗੱਲਬਾਤ ਕੀਤੀ ਤਾਂ ਬਾਜਵਾ ਨੇ ਵੀ ਕਿਹਾ ਕਾਨੂੰਨ ਦੇ ਹੱਥ ਬਹੁਤ ਲੰਮੇਂ ਹਨ ਅਤੇ ਸੈਣੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਸੁਮੇਧ ਸੈਣੀ ਨੇ ਆਪਣੇ ਸਮੇਂ ਦੌਰਾਨ ਬਹੁਤ ਨਿਹੰਤੇ ਲੋਕਾਂ ‘ਤੇ ਜੁਲਮ ਕੀਤੇ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਜ਼ਿਕਰਯੋਗ ਹੈ ਕਿ ਮੋਹਾਲੀ ਵਾਸੀ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਭੇਦਭਰੀ ਹਾਲਤ ‘ਚ ਲਾਪਤਾ ਕਰਨ ‘ਤੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ. ਜੀ. ਪੀ. ਨੇ ਧਾਰਾ-302 ‘ਚ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅਰਜ਼ੀ ਲਾਈ ਸੀ। ਦੱਸ ਦਈਏ ਕਿ ਜਸਟਿਸ ਸੁਵੀਰ ਸਹਿਗਲ ਨੇ ਸੁਮੇਧ ਸੈਣੀ ਦੇ ਕੇਸ ਤੋਂ ਖੁਦ ਨੂੰ ਵੱਖਰਾ ਕਰ ਲਿਆ ਸੀ ਪਰ ਹੁਣ ਸੁਮੇਧ ਸੈਣੀ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ ਉਸ ਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button