Breaking NewsD5 specialNewsPoliticsPunjab

ਲਓ ਜੀ ਫਰੀ ਸਮਾਰਟ ਫੋਨ ਨੂੰ ਲੈ ਕੇ ਕੈਪਟਨ ਦਾ ਵੱਡਾ ਐਲਾਨ

ਚੰਡੀਗੜ੍ਹ : ਕੈਪਟਨ ਸਰਕਾਰ ਦੇ ਚੋਣ ਵਾਅਦਿਆਂ ‘ਚ ਸ਼ਾਮਲ ਸਮਾਰਟ ਫੋਨ ਦੀ ਬੇਸਬਰੀ ਨਾਲ ਉਡੀਕ ਹੈ। ਵਾਅਦੇ ਕਦੋਂ ਪੂਰੇ ਹੋਣਗੇ ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ‘ਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਸਰਕਾਰ 100 ਪਰਸੈਂਟ ਵਾਅਦੇ ਪੂਰੇ ਕਰੇਗੀ।

ਕੈਪਟਨ ਦਾ ਮਿਹਣੇ ਮਾਰਨ ਵਾਲੇ ਬਾਜਵਾ ਤੇ ਦੂਲੋ ਨੂੰ ਠੋਕਵਾਂ ਜਵਾਬ, ਗੁੱਸੇ ‘ਚ ਦੋਵਾਂ ਨੂੰ ਦਿੱਤੀ ਵਾਰਨਿੰਗ

ਮੁੱਖ ਮੰਤਰੀ ਦੇ ਏਸ ਬਿਆਨ ਤੋਂ ਬਾਅਦ ਸਮਾਰਟ ਫੋਨ ਦੇ ਮੁੱਦੇ ‘ਤੇ ਵਿਰੋਧੀ ਇਕ ਵਾਰ ਫੇਰ ਸਰਕਾਰ ਨੂੰ ਘੇਰ ਸਕਦੇ ਹਨ ਕਿਉਂ ਕਿ ਵਾਅਦਾ ਕਦੋਂ ਪੂਰਾ ਹੋਵੇਗਾ ਇਸ ਬਾਰੇ ਫਿਲਹਾਲ ਕੁਝ ਵੀ ਸਾਫ਼ ਨਹੀਂ ਹੋਇਆ। ਸਰਕਾਰ ਨੂੰ ਤਿੰਨ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਅਜੇ ਵੀ ਸਿਰਫ਼ ਭਰੋਸਾ ਦਿੱਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button