NewsBreaking NewsD5 specialPoliticsPunjab

ਲਓ ਜੀ! ਨਵਜੋਤ ਸਿੱਧੂ ਮਿਲਾਉ ਢੀਂਡਸਾ ਨਾਲ ਹੱਥ!ਸੇਖਵਾਂ ਨੇ ਕਰਤਾ ਸਿੱਧੂ ਵੱਲ ਇਸਾਰਾਂ, 2022 ਚੋਣਾਂ ਦੀ ਖਿੱਚ ਲਈ ਤਿਆਰੀ

ਚੰਡੀਗੜ੍ਹ : ਬਾਦਲ ਪਰਿਵਾਰ ਤੋਂ ਐਸ.ਜੀ.ਪੀ.ਸੀ ਨੂੰ ਮੁਕਤ ਕਰਵਾਉਣ ਦਾ ਟੀਚਾ ਲੈ ਕੇ ਤੁਰੇ ਬ੍ਰਹਮਪੁਰਾ ਤੇ ਸੇਖਵਾਂ ਹੁਣ ਇਨ੍ਹਾਂ ਦੋਵਾਂ ‘ਚ ਹੀ ਮਤਭੇਦ ਪੈ ਗਿਆ। ਜਦੋਂ ਸੇਵਾ ਸਿੰਘ ਸੇਖਵਾਂ ਤੋਂ ਬ੍ਰਹਮਪੁਰਾ ਦੇ ਨਾਲ ਪਏ ਮਤਭੇਦ ਬਾਰੇ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਬ੍ਰਹਮਪੁਰਾ ਵੀ ਜ਼ਲਦ ਹੀ ਸਾਡੇ ਨਾਲ ਹੋਣਗੇ। ਇਸ ਤੋਂ ਇਲਾਵਾ ਸੇਖਵਾਂ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਉਹ ਇੱਕ ਚੰਗਾ ਵਿਅਕਤੀ ਹੈ। ਜਦੋਂ ਤੱਕ ਉਹ ਕਾਂਗਰਸ ਚ ਹਨ ਉਦੋਂ ਤੱਕ ਉਨ੍ਹਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋ ਸਕਦੀ।

ਢੀਂਡਸਾ ਦੀ ਸ਼ਹਿ ‘ਤੇ ਜੀ.ਕੇ ਦੀ ਦਹਾੜ ਅੰਮ੍ਰਿਤਸਰ ਪੁੱਜ ਕੇ ਕੀਤੇ ਵੱਡੇ ਖੁਲਾਸੇ ‘ਦਿੱਲੀ ਚੋਂ ਬਾਦਲਾਂ ਨੂੰ ਭਜਾਵਾਂਗੇ’

ਇਸ ਦੌਰਾਨ ਸੇਵਾ ਸਿੰਘ ਸੇਖਵਾਂ ਚੰਡੀਗੜ੍ਹ ‘ਚ ਮੌਜੂਦ ਸਨ। ਦੱਸ ਦਈਏ ਕਿ ਰਣਜੀਤ ਸਿੰਘ ਤਲਵੰਡੀ ਦਾ ਬਾਦਲਾਂ ਦਾ ਸਾਥ ਛੱਡ ਢੀਂਡਸਾ ਨਾਲ ਮਿਲਣਾ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਹੈ ਪਰ ਗੱਲ ਇਹ ਵੀ ਹੈ ਤਲਵੰਡੀ ਦਾ ਕਹਿਣਾ ਹੈ ਕਿ ਬਰਗਾੜੀ ਦਾ ਮਸਲਾ ਬਹੁਤ ਵੱਡਾ ਅਤੇ ਇਸ ‘ਚ ਅਸੀ ਵੀ ਸ਼ਾਮਲ ਸੀ ਪਰ ਸਾਡੀ ਪਾਰਟੀ ‘ਚ ਕਦੇ ਸੁਣੀ ਨਹੀਂ। ਹੁਣ ਸਵਾਲ ਇਹ ਖੜਾ ਹੁੰਦਾ ਹੈ ਜੇਕਰ ਪਾਰਟੀ ‘ਚ ਕਦੇ ਸੁਣੀ ਨਹੀਂ ਗਈ ਫਿਰ ਏਨਾ ਸਮਾਂ ਚੁੱਪੀ ਕਿਉਂ ਧਾਰੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button