Breaking NewsD5 specialNewsPoliticsPunjab

ਲਓ ਜੀ! ਢੀਂਡਸਾ ਲਾ ਗਿਆ ਬਾਦਲਾਂ ਨੂੰ ਸੀਪ! ਜਿੱਤ ਲਈ ਬਾਜੀ,ਕਰਤਾ ਧਮਾਕਾਂ,ਕਹਿੰਦਾ ਅਜੇ ਤਾਂ ਸ਼ੁਰੂਆਤ ਐ !

ਚੰਡੀਗੜ੍ਹ : ਮਰਹੂਮ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਬੀਤੇ ਦਿਨ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਸੁਖਦੇਵ ਸਿੰਘ ਢੀਂਡਸਾ ਨਾਲ ਤੁਰ ਪਏ ਹਨ। ਇਸ ਬਾਰੇ ਮੋਹਾਲੀ ਦੇ ਫ਼ੇਜ਼ ਗਿਆਰਾਂ ਸਥਿਤ ਗੁਰਦੁਆਰਾ ਸਾਹਿਬ ਵਿੱਚ ਸਮਾਗਮ ਕੀਤਾ ਗਿਆ।

ਢੀਂਡਸਾ ਦੀ ਸ਼ਹਿ ‘ਤੇ ਜੀ.ਕੇ ਦੀ ਦਹਾੜ ਅੰਮ੍ਰਿਤਸਰ ਪੁੱਜ ਕੇ ਕੀਤੇ ਵੱਡੇ ਖੁਲਾਸੇ ‘ਦਿੱਲੀ ਚੋਂ ਬਾਦਲਾਂ ਨੂੰ ਭਜਾਵਾਂਗੇ’

ਇਸ ਮੌਕੇ ਪੰਥਕ ਮਨਜੀਤ ਸਿੰਘ ਜੀ ਕੇ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਗੁਰਸੇਵਕ ਸਿੰਘ ਹਰਪਾਲਪੁਰ ਆਦਿ ਆਗੂ ਹਾਜ਼ਰ ਸਨ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਕਾਫਲਾ ਦਿਨੋਂ ਦਿਨ ਵਧਦਾ ਹੀ ਰਹੇਗਾ ਅਤੇ ਜ਼ਲਦੀ ਹੀ ਉਹ ਪਾਰਟੀ ਦੀਆਂ ਕਮੇਟੀਆਂ ਬਣਾ ਲੈਣਗੇ ਤਾਂ ਕਿ ਪਾਰਟੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button