Breaking NewsNewsPoliticsPunjab

ਲਓ ਜੀ ਇਹ ਪਾਉਣਗੇ ਪੇਟੀ ‘ਚ ਵੋਟਾਂ! ਏਦਾਂ ਬਣਾਇਆ ਜਾਂਦੈ ਪਿੰਡ ਦਾ ਸਰਪੰਚ ? (ਵੀਡੀਓ)

ਪੰਜਾਬ ‘ਚ ਪੰਚਾਇਤੀ ਚੋਣਾਂ ਸਿਰ ਤੇ ਨੇ ਜਿਸ ਕਾਰਨ ਚੋਣ ਮੈਦਾਨ ‘ਚ ਉੱਤਰੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤ ਰਹੇ ਹਨ ਆਖਿਰਕਾਰ ਵੋਟਾਂ ਵਿੱਚ ਦਿਨ ਵੀ ਤਾਂ ਦੋ ਹੀ ਰਹਿ ਗਏ ਹਨ। ਚੋਣਾਂ ਜਿੱਤਣ ਲਈ ਕਈ ਥਾਈਂ ਤਾਂ ਉਮੀਦਵਾਰਾਂ ਨੇ ਸ਼ਰਾਬ ਦਾ ਹੜ੍ਹ ਲਿਆ ਰੱਖਿਆ ਹੈ। ਕੁੱਝ ਅਜਿਹਾ ਹੀ ਸਾਹਮਣੇ ਆਇਆ ਸੋਸ਼ਲ ਮੀਡੀਆ ਤੇ ਵਾਈਰਲ ਹੋਈ ਇੱਕ ਵੀਡੀਓ ਵਿੱਚ ਜਿਸ ਵਿੱਚ ਦੋ ਬਜ਼ੁਰਗ ਉਮੀਦਵਾਰਾਂ ਤੋਂ ਮਿਲੀ ਸ਼ਰਾਬ ਪੀ ਕੇ ਗਲੀ ਵਿੱਚ ਧਰਤੀ ਹੀ ਡਿੱਗੇ ਦਿਖਾਈ ਦੇ ਰਹੇ ਹਨ ਅਤੇ ਆਉਂਦੇ ਜਾਂਦੇ ਲੋਕ ਉਨ੍ਹਾਂ ਨੂੰ ਮਖੌਲ ਕਰ ਕੇ ਲੰਘ ਰਹੇ ਹਨ।

Read Also ਤਿੰਨ ਤਲਾਕ` ਬਿਲ ਲੋਕ ਸਭਾ `ਚ ਪਾਸ, ਹੱਕ `ਚ ਪਈਆਂ 245 ਵੋਟਾਂ

ਹਾਲਾਂਕਿ ਇਹ ਵੀਡੀਓ ਕਿਸ ਪਿੰਡ ਦਾ ਹੈ ਇਹ ਤਾਂ ਪਤਾ ਨਹੀਂ ਲੱਗ ਸਕਿਆ ਪਰ ਐਨਾ ਜ਼ਰੂਰ ਪਤਾ ਲੱਗ ਗਿਆ ਕਿ ਦੇਸ਼ ‘ਚ ਲੋਕਤੰਤਰ ਦੀ ਸਿਰਜਣਾ ਲਈ ਸ਼ਰਾਬ ਕਿੰਨੀ ਕੁ ਜ਼ਰੂਰੀ ਚੀਜ਼ ਬਣ ਗਈ ਹੈ।ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਵੋਟਾਂ ਆਉਂਦਿਆਂ ਹੀ ਸ਼ਰਾਬੀਆਂ ਅਤੇ ਉਮੀਦਵਾਰਾਂ ਦਾ ਇੱਕ ਨਾਅਰਾ ਹੁੰਦਾ ਹੋਵੇਗਾ ਨਾ ਕੰਮ, ਨਾ ਤਰੱਕੀ ਨਾ ਵਿਕਾਸ, ਬੱਸ ਰੱਖੋ ਦਾਰੂ ਤੇ ਵਿਸਵਾਸ਼।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button