IndiaNews

ਤਿੰਨ ਤਲਾਕ` ਬਿਲ ਲੋਕ ਸਭਾ `ਚ ਪਾਸ, ਹੱਕ `ਚ ਪਈਆਂ 245 ਵੋਟਾਂ

ਵੋਟਿੰਗ ਦੌਰਾਨ ਕਾਂਗਰਸ ਤੇ ਏਆਈਏਡੀਐੱਮ ਨੇ ਲੋਕ ਸਭਾ `ਚੋਂ ਵਾਕਆਊਟ ਕਰ ਦਿੱਤਾ। ਬਹਿਸ ਦੌਰਾਨ ਕਾਂਗਰਸ, ਟੀਐੱਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਬਿਲ ਨੂੰ ਸਾਂਝੀ ਚੋਣ ਕਮੇਟੀ ਕੋਲ ਭੇਜਣ ਦੀ ਮੰਗ `ਤੇ ਅੜੇ ਰਹੇ।ਲੋਕ ਸਭਾ `ਚ ਤਿੰਨ ਤਲਾਕ ਬਿਲ ਨੂੰ ਪਾਸ ਕਰਵਾਉਣ ਲਈ ਭਾਜਪਾ ਨੇ ਪਹਿਲਾਂ ਹੀ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰ ਕੇ ਸਦਨ `ਚ ਮੌਜੂਦ ਰਹਿਣ ਲਈ ਆਖਿਆ ਸੀ।

ਬਹਿਸ ਦੌਰਾਨ ਲੋਕ ਸਭਾ `ਚ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਔਰਤਾਂ ਦੇ ਨਾਂਅ `ਤੇ ਲਿਆਂਦਾ ਗਿਆ ਇਹ ਬਿਲ ਸਮਾਜ ਨੂੰ ਜੋੜਨ ਦਾ ਨਹੀਂ, ਸਗੋਂ ਸਮਾਜ ਨੂੰ ਤੋੜਨ ਦਾ ਬਿਲ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨਤਾ ਦੇ ਅਧਿਕਾਰ ਤੇ ਇਸਲਾਮ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂਅ `ਤੇ ਇਹ ਬਿਲ ਭੇਦਭਾਵ ਕਰਦਾ ਹੈ ਤੇ ਧਾਰਮਿਕ ਆਜ਼ਾਦੀ ਦੇ ਵਿਰੁੱਧ ਹੈ। ਉਨ੍ਹਾਂ ਕਿ ਸੰਵਿਧਾਨ ਦੇ ਮੂਲ ਆਧਾਰ ਵਿਰੁੱਧ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ।

ਇਸ ਤੋਂ ਪਹਿਲਾਂ ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ `ਚ ‘ਤਿੰਨ ਤਲਾਕ` ਬਿਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬੈਨ ਕਰ ਦਿੱਤਾ ਪਰ ਅਸੀਂ ਭਾਰਤ `ਚ ਕਿਉਂ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button