Breaking NewsD5 specialIndiaNews

ਠੰਡ ਅਤੇ ਭੁੱਖ ਤੋਂ ਬਚਾਉਣ ਲਈ ਮਾਂ ਨੇ ਦੋ ਹਜ਼ਾਰ ਰੁਪਏ ‘ਚ ਵੇਚਿਆ ਬੱਚਾ

ਨਵੀਂ ਦਿੱਲੀ : ਝਾਰਖੰਡ ਦੇ ਜਮਸ਼ੇਦਪੁਰ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਾਟਾਨਗਰ ਸਟੇਸ਼ਨ ਤੇ ਇੱਕ ਮਹਿਲਾ ਨੇ ਮੰਗਲਵਾਰ ਨੂੰ ਦੋ ਹਜ਼ਾਰ ਰੁਪਏ ‘ਚ ਆਪਣੇ ਦੋ ਮਹੀਨੇ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ। ਭੀਖ ਮੰਗਕੇ ਗੁਜਾਰਾ ਕਰਨ ਵਾਲੀ ਉਸ ਮਹਿਲਾ ਨੇ ਦੱਸਿਆ ਕਿ ਜੇਕਰ ਮੈਂ ਬੱਚੇ ਨੂੰ ਨਾ ਵੇਚਦੀ ਤਾਂ ਉਹ ਭੁੱਖ ਅਤੇ ਠੰਡ ਨਾਲ ਮਰ ਜਾਂਦਾ।ਟਾਟਾਨਗਰ ਸਟੇਸ਼ਨ ਦੇ ਬਾਹਰ ਚਾਈਬਾਸਾ ਸਟੈਂਡ ਦੇ ਕੋਲ ਚਾਹ-ਪਾਨ ਦੀ ਦੁਕਾਨ ਲਗਾਉਣ ਵਾਲਿਆਂ ਵਿੱਚ ਇਹ ਘਟਨਾ ਮੰਗਲਵਾਰ ਨੂੰ ਦਿਨ ਭਰ ਚਰਚਾ ਦਾ ਵਿਸ਼ਾ ਬਣੀ ਰਹੀ।

LIVE CALLING | ਰੇਲਾਂ ਤੇ ਬੱਸਾਂ ਦਾ ਚੱਕਾ ਜਾਮ | ਕੀ ਇਹ ਜਾਇਜ਼ ਹੈ ? | Bharat Bandh

ਮੌਕੇ ਦੇ ਗਵਾਹਾਂ ਅਨੁਸਾਰ ਸਕੂਟੀ ‘ਤੇ ਤਿੰਨ ਲੋਕ ਆਏ। ਜਿਨ੍ਹਾਂ ਵਿਚ ਇਕ ਜਵਾਨ ਆਦਮੀ, ਇਕ ਜਵਾਨ ਔਰਤ ਅਤੇ ਇਕ ਬਜ਼ੁਰਗ ਔਰਤ ਸ਼ਾਮਲ ਸਨ। ਰਿਜ਼ਰਵੇਸ਼ਨ ਸੈਂਟਰ ਦੇ ਪਿੱਛੇ ਪਹਿਲਾਂ ਤੋਂ ਬੈਠੀ ਇਕ ਔਰਤ ਨੂੰ ਬਜ਼ੁਰਗ ਔਰਤ ਨੇ ਬੈਗ ਵਿਚੋਂ ਸਵੈਟਰ ਕੱਢ ਕੇ ਦਿੱਤਾ। ਜਿਸਨੂੰ ਬੱਚੇ ਦੇ ਪਹਿਨਾ ਦਿੱਤਾ ਗਿਆ। ਬੱਚੇ ਦੀ ਮਾਂ ਦੇ ਹੱਥ ‘ਤੇ ਕੁੱਝ ਰੱਖਣ ਦੇ ਬਾਅਦ ਤਿੰਨੇ ਬੱਚੇ ਨੂੰ ਲੈ ਕੇ ਚਲੇ ਗਏ। ਉਸ ਮਹਿਲਾ ਦੇ ਕੋਲ ਕਰੀਬ ਤਿੰਨ ਸਾਲ ਦੀ ਬੱਚੀ ਵੀ ਹੈ। ਦੋਵੇਂ ਮਾਂ – ਬੇਟੀ ਬਸ ਦੇ ਇੰਤਜ਼ਾਰ ‘ਚ ਖੜੇ ਯਾਤਰੀਆਂ ਤੋਂ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ।

ਲੁਧਿਆਣਾ ‘ਚ ਆਹ ਬੀਬੀ ਨੇ ਸਰਕਾਰ ਦੇ ਵੱਟ ਕੱਢੇ | Bharat Bandh | Ludhiana

ਨਾ ਵੇਚਦੀ ਤਾਂ ਮਰ ਜਾਂਦਾ : ਬੱਚਾ ਵੇਚਣ ਦੀ ਸੂਚਨਾ ਮਿਲਣ ਤੇ ਰੇਲਕਰਮਚਾਰੀ ਉਸਦੇ ਕੋਲ ਪਹੁੰਚੇ ਅਤੇ ਉਸ ਤੋਂ ਪੁੱਛਗਿਛ ਕੀਤੀ। ਉਸਨੇ ਦੱਸਿਆ ਕਿ ਜੇਕਰ ਉਹ ਆਪਣੇ ਬੱਚੇ ਨੂੰ ਨਾ ਵੇਚਦੀ ਤਾਂ ਉਹ ਠੰਡ ਅਤੇ ਭੁੱਖ ਨਾਲ ਮਰ ਜਾਂਦਾ। ਉਸਨੇ ਕਿਹਾ ਕਿ ਉਸਦਾ ਹੋਰ ਕੋਈ ਨਹੀਂ ਹੈ। ਉਹ ਕਿੱਥੋਂ ਦੀ ਰਹਿਣਵਾਲੀ ਹੈ, ਇਸ ਗੱਲ ਬਾਰੇ ਉਸ ਨੇ ਕੁਝ ਨਹੀਂ ਦੱਸਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button