Breaking NewsD5 specialNewsPunjab

ਲਓ ਜੀ ਇਹ ਨਵਾਂ ਹੀ ਤਰੀਕਾ ਕੱਢ ਲਿਆ ਚੋਰੀ ਦਾ (ਵੀਡੀਓ)

ਜਲੰਧਰ : ਜਲੰਧਰ ‘ਚ ਇਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੇ ਰਾਤ ਦੇ ਹਨੇਰੇ ‘ਚ ਇੱਕ ਨਾਬਾਲਗ ਬੱਚੇ ਦੀਆਂ ਅਜਿਹੀਆਂ ਤਸਵੀਰਾਂ ਨੂੰ ਕੈਦ ਕੀਤਾ। ਜਿਸ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਖੁੱਲ੍ਹੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ, ਪਹਿਲਾਂ ਤੁਸੀਂ ਨਾਬਾਲਗ ਬੱਚੇ ਦੀਆਂ ਸੀਸੀਟੀਵੀ ‘ਚ ਕੈਦ ਹੋਈਆਂ ਇਹ ਤਸਵੀਰਾਂ ਦੇਖੋ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਲੋਕ ਆਪਣੇ-ਆਪਣੇ ਵਾਹਨਾਂ ਉੱਤੇ ਜਾ ਰਹੇ ਨੇ ਤੇ ਰੋਡ ਦੇ ਨਾਲ ਹੀ ਦੋ ਗੱਡੀਆਂ ਖੜੀਆਂ ਹਨ ਤੇ ਗੱਡੀਆਂ ਦੇ ਆਸ-ਪਾਸ ਇੱਕ ਬੱਚਾ ਵੀ ਘੁੰਮਦਾ ਦਿਖਾਈ ਦੇ ਰਿਹਾ ਹੈ। ਜਿਸ ਤੋਂ ਕੁੱਝ ਸਕਿੰਟਾਂ ਬਾਅਦ ਹੀ ਕਾਲੇ ਕੱਪੜਿਆਂ ਵਿੱਚ ਇਕ ਹੋਰ ਨੌਜਵਾਨ ਆ ਜਾਂਦਾ ਹੈ। ਜੋ ਆਉਣ ਸਾਰ ਹੀ ਪਹਿਲਾ ਗੱਡੀ ਦੇ ਅੰਦਰ ਦੇਖਦਾ ਹੈ।

Read Also ਟਾਂਡਾ ‘ਚ ਵਾਪਰੀ ਵੱਡੀ ਘਟਨਾ, ਬੈਂਕ ‘ਚ ਕਰੀਬ 21 ਲੱਖ ਦੀ ਚੋਰੀ

ਜਿਸ ਤੋਂ ਬਾਅਦ ਅੱਗੇ ਲੰਘ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਹੀ ਫਿਰ ਮੁੜ ਵਾਪਿਸ ਆਉਦਾ ਹੈ। ਜੋ ਆਪਣੀ ਜੇਬ ਵਿੱਚੋਂ ਮੋਬਾਇਲ ਕੱਢਕੇ ਟਾਰਚ ਲਗਾਉਦਾ ਹੈ ਤੇ ਫਿਰ ਗੱਡੀ ਵਿੱਚ ਦੇਖਦਾ ਹੈ। ਇਸ ਹਰਕਤ ਤੋਂ ਬਾਅਦ ਨੌਜਵਾਨ ਘੁੰਮਦਾ ਘਮਾਉਦਾ ਉਥੋ ਚਲਾ ਜਾਂਦਾ ਹੈ। ਨੌਜਵਾਨ ਦੇ ਜਾਣ ਦੀ ਦੇਰ ਹੀ ਹੁੰਦੀ ਹੈ ਕਿ ਫਿਰ ਸ਼ੁਰੂ ਹੁੰਦਾ ਹੈ ਅਸਲ ਖੇਡ, ਹੁਣ ਦੇਖੋ ਗੱਡੀਆਂ ਦੇ ਵਿਚਕਾਰ ਆ ਰਹੇ ਨਾਬਾਲਗ ਬੱਚੇ ਨੂੰ ਜੋ ਆਪਣੀ ਜੇਬ ਵਿੱਚੋਂ ਪੰਜ ਰੁਪਏ ਦਾ ਸਿੱਕਾ ਕੱਢਦਾ ਹੈ ਤੇ ਗਲੇਲ ਨਾਲ ਕਾਰ ਦੇ ਸ਼ੀਸ਼ੇ ਉੱਤੇ ਮਾਰਦਾ ਹੈ। ਜਿਸ ਦੇ ਪਹਿਲੀ ਵਾਰ ਮਾਰੇ ਸਿੱਕੇ ਨਾਲ ਸ਼ੀਸ਼ਾ ਨਹੀਂ ਟੁੱਟਦਾ। ਜਿਸ ਤੋਂ ਬਾਅਦ ਬੱਚਾ ਆਪਣੀ ਜੇਬ ਵਿੱਚੋਂ ਦੂਸਰਾ ਸਿੱਕਾ ਕੱਢਦਾ ਹੈ ਤੇ ਫਿਰ ਦੁਬਾਰਾ ਮਾਰਦਾ ਹੈ।

ਜਿਸ ਨਾਲ ਸ਼ੀਸ਼ਾ ਟੁੱਟ ਜਾਂਦਾ ਹੈ ਤੇ ਨਾਬਾਲਗ ਬੱਚਾ ਖਿੜਕੀ ਜ਼ਰੀਏ ਅੰਦਰ ਵੜਦਾ ਹੈ ਤੇ ਗੱਡੀ ਵਿੱਚ ਪਿਆ ਲੈਪਟਾਪ ਬੈਗ ਲੈ ਕੇ ਉੱਥੋ ਰਫੂ ਚੱਕਰ ਹੋਣ ਹੀ ਲੱਗਦਾ ਹੈ ਕਿ ਇਕ ਨੌਜਵਾਨ ਵੱਲੋਂ ਉਸ ਨੂੰ ਤੁਰੰਤ ਕਾਬੂ ਕਰ ਲਿਆ ਜਾਂਦਾ ਹੈ। ਸਿਰਫ ਇਥੇ ਹੀ ਬਸ ਨਹੀਂ ਹੁੰਦੀ ਜਦੋਂ ਨੌਜਵਾਨ ਬੱਚੇ ਨੂੰ ਕਾਬੂ ਕਰਕੇ ਲਿਆ ਰਿਹਾ ਹੁੰਦਾ ਹੈ ਤਾਂ ਬੱਚਾ ਬੜੀ ਹੀ ਚੁਤਰਾਈ ਨਾਲ ਗਲੇਲ ਨੂੰ ਗੱਡੀ ਨਿੱਚੇ ਸੁੱਟ ਦਿੰਦਾ ਹੈ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਕਾਬੂ ਕੀਤੇ ਬੱਚੇ ਨੂੰ ਆਪਣੇ ਨਾਲ ਲੈ ਕੇ ਗਈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਬੱਚੇ ਜ਼ਰੀਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਗੈਂਗ ਨੂੰ ਕਦੋਂ ਤੱਕ ਕਾਬੂ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button