Breaking NewsD5 specialNewsPoliticsPunjab

ਰੱਬ ਜਦੋ ਵੀ ਮਾਰਦਾ ਮੱਤ ਹੀ ਮਾਰਦਾ, ਆਹ ਦੇਖਲੋ ਕਾਂਗਰਸੀ ਵਿਧਾਇਕ ਕੀ ਬੋਲੀ ਜਾਂਦਾ, ਕੀ ਇਹ ਸੱਤਾ ਦਾ ਨਸ਼ਾ ?

ਫਿਰੋਜ਼ਪੁਰ : ਕੈਪਟਨ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਿਵਾਦਾਂ ਨਾਲ ਜਾਪਦਾ ਹੈ ਕਿ ਗੂੜਾ ਰਿਸ਼ਤਾ ਬਣਦਾ ਜਾ ਰਿਹਾ ਹੈ। ਇਸੇ ਲਈ ਆਏ ਦਿਨ ਕਾਂਗਰਸੀ ਆਪਣੇ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਕਿ ਕਾਂਗਰਸ ਦੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਇੱਕ ਬਿਆਨ ਸਾਹਮਣੇ ਆ ਗਿਆ।

ਰੱਬ ਜਦੋ ਵੀ ਮਾਰਦਾ ਮੱਤ ਹੀ ਮਾਰਦਾ, ਆਹ ਦੇਖਲੋ ਕਾਂਗਰਸੀ ਵਿਧਾਇਕ ਕੀ ਬੋਲੀ ਜਾਂਦਾ, ਕੀ ਇਹ ਸੱਤਾ ਦਾ ਨਸ਼ਾ ?

ਦਰਅਸਲ ਸ਼ੋਸਲ ਮੀਡੀਆ ਤੇ ਪੱਟੀ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਵਿਧਾਇਕ ਸਟੇਜ ਤੇ ਖੜਾ ਇਹ ਬਿਆਨ ਦੇ ਰਿਹਾ ਸੀ ਕਿ ਰੋਜ਼ਾਨਾ ਇੱਕ ਲੱਖ ਸਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਉਹ ਉਨ੍ਹਾਂ ਦਾ ਮੂੰਹ ਦਰਬਾਰ ਸਾਹਿਬ ਤੋਂ ਮੋੜ ਕੇ ਹਰੀਕੇ ਪੱਤਣ ਵੱਲ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਇਥੇ ਆਣਕੇ ਮੱਛੀ ਮੁੱਛੀ ਖਾਂ ਸਕਣ।

ਤੜਕੇ-ਤੜਕੇ ਬੀਬੀ ਬਾਦਲ ਨੇ ਖੜ੍ਹਕਾਤੇ ਢੀਂਡਸੇ! ਕਾਂਗਰਸ ਦੇ ਮਗਰ ਲੱਗ ਕੇ ਦਿੱਤਾ ਅਸਤੀਫ਼ਾ |

ਜਿਸ ਦਾ ਵੀਡੀਓ ਵਾਇਰਲ ਹੋਣ ਤੇ ਲੋਕਾਂ ਨੇ ਸ਼ੋਸਲ ਮੀਡੀਆ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਕੰਮੈਂਟਾ ਵਿੱਚ ਕਾਫੀ ਲਾਹ ਪਾ ਕੀਤੀ। ਜਿਸ ਤੇ ਸ਼ਪੱਸਟੀਕਰਨ ਦਿੰਦਿਆਂ ਹਰਮਿੰਦਰ ਸਿੰਘ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵੀ ਦੋ ਕਦਮ ਅੱਗੇ ਨਿਕਲੇ ਅਤੇ ਮੌਕਾ ਸੰਭਾਲਦੇ ਹੋਏ ਝੱਟ ਫੇਸਬੁੱਕ ਤੇ ਲਾਈਵ ਹੋ ਕੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਲੋਕਾਂ ਕੋਲੋਂ ਮਾਫੀ ਮੰਗ ਲਈ।

ਸਵੇਰੇ ਸਵੇਰੇ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡਾ ਝਟਕਾ, ਸਕਿਓਰਟੀ ਚ ਸੰਨ੍ਹ || D5 channel Punjabi

ਬੇਸੱਕ ਵਿਧਾਇਕ ਵੱਲੋਂ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗ ਲਈ ਗਈ ਹੈ ਪਰ ਇਸ ਤਰਾਂ ਕਾਂਗਰਸ ਦੇ ਮੰਤਰੀਆਂ ਵੱਲੋਂ ਆਏ ਦਿਨ ਵਿਵਾਦਤ ਬਿਆਨ ਦੇਣਾ ਅਤੇ ਬਾਅਦ ਵਿੱਚ ਮਾਫੀ ਮੰਗਣਾ ਹੋਰ ਲੋਕਾਂ ਨੂੰ ਵੀ ਸਹਿ ਦੇ ਰਿਹਾ ਹੈ। ਸੋ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅਜਿਹੇ ਬਿਆਨ ਦੇਣ ਵਾਲੇ ਲੀਡਰਾਂ ਤੇ ਸਖਤ ਕਾਰਵਾਈ ਕਰਨ ਦੀ ਤਾਂ ਜੋ ਭਵਿੱਖ ਵਿਚ ਕੋਈ ਵੀ ਲੀਡਰ ਸਿੱਖ ਮਰਿਆਦਾ ਨੂੰ ਤੋੜਦੇ ਹੋਏ ਅਜਿਹੇ ਬਿਆਨ ਦੇਣ ਤੋਂ ਤੋਬਾ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button