Breaking NewsD5 specialIndiaNewsPunjab

ਰੱਖਿਆ ਸਕੱਤਰ ‘ਚ ਦਿਖੇ ਕੋਰੋਨਾ ਵਾਇਰਸ ਸੰਕਰਮਣ ਜਿਹੇ ਲੱਛਣ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਕੋਰੋਨਾ ਦੀਆਂ ਰੱਖਿਆ ਮੰਤਰਾਲੇ ‘ਚ ਦਸਤਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰੱਖਿਆ ਸਕੱਤਰ ਅਜੇ ਕੁਮਾਰ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਦੇ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਆਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਬੁੱਧਵਾਰ ਸਵੇਰੇ ਅਜੇ ਕੁਮਾਰ ਵਿੱਚ ਲੱਛਣ ਦਿਖਾਈ ਦੇਣ ਦੀ ਜਾਣਕਾਰੀ ਹੋਣ ਤੋਂ ਬਾਅਦ ਰਾਇਸੀਨਾ ਹਿੱਲਜ਼ ਦੇ ਸਾਊਥ ਬਲਾਕ ਵਿਚ ਮੰਤਰਾਲੇ ਦੇ ਮੁੱਖ ਦਫ਼ਤਰ ਵਿਚ ਕੰਮ ਕਰ ਰਹੇ ਘੱਟੋ ਘੱਟ 35 ਅਧਿਕਾਰੀਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ‘ਚ ਹੀ ਕੁਆਰਨਟਾਈਨ ਕਰ ਦਿੱਤਾ ਗਿਆ ਹੈ।

ਜੂਨ 1984 ‘ਚ ਕਿਵੇਂ ਸਿੱਖਾਂ ਦਾ ਖ਼ੂਨ ਪੀਤਾ! ਸ਼ਹੀਦ ਭਾਈ ਅਮਰੀਕ ਸਿੰਘ ਦੇ ਸਾਥੀ ਤੋਂ ਸੁਣੋ | Exclusive Interview

ਹਾਲਾਂਕਿ ਇਸ ਬਾਰੇ ‘ਚ ਕੋਈ ਆਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਕਿ ਰੱਖਿਆ ਸਕੱਤਰ ‘ਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਹੈ ਜਾਂ ਨਹੀਂ ? ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਇਸ ਮਾਮਲੇ ‘ਚ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਥੇ ਹੀ ਫੌਜ ਦੇ ਦੋ ਸੀਨੀਅਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰੱਖਿਆ ਸਕੱਤਰ ‘ਚ ਕੋਰੋਨਾ ਸੰਕਰਮਿਤ ਪਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਸਾਵਧਾਨੀ ਵਰਤਣ ਦੇ ਮੱਦੇਨਜਰ ਰੱਖਿਆ ਮੰਤਰੀ ਰਾਜਨਾਥ ਸਿੰਘ ਦਫ਼ਤਰ ਨਹੀਂ ਆਏ। ਰੱਖਿਆ ਮੰਤਰਾਲੇ, ਰੱਖਿਆ ਸਕੱਤਰ, ਸੈਨਾ ਪ੍ਰਮੁੱਖ ਅਤੇ ਜਲ ਸੈਨਾ ਪ੍ਰਮੁੱਖ ਦਾ ਦਫਤਰ ਪਹਿਲੀ ਮੰਜ਼ਲ ‘ਤੇ ਸਥਿਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button