ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਅੱਜ ਮੁੜ ਵਿਜੀਲੈਂਸ ਵੱਲੋਂ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੁੰਦਰ ਸ਼ਾਮ ਅਰੋੜਾ ਨੇ ਕੁਝ ਦਿਨ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ AIG ਮਨਮੋਹਨ ਸਿੰਗ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ। ਜਿਸਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਨੇ ਅਰੋੜਾ ਨੂੰ ਗ੍ਰਿਫਤਾਰ ਕੀਤਾ ਸੀ। ਇਸਦੇ ਤਹਿਤ ਅੱਜ ਵਿਜੀਲੈਂਸ ਵਲੋਂ ਸ਼ਾਮ ਸੁੰਦਰ ਅਰੋੜਾ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।
Mohali News : ਕਰੋੜਾਂ ਦੀ ਕਾਰ ਖਰੀਦਕੇ ਮਾਲਕ ਨੇ ਕੀਤੇ ਤਾੜ-ਤਾੜ ਫਾਇਰ, ਪੁਲਿਸ ਦਾ ਐਕਸ਼ਨ | D5 Channel Punjabi
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਸ਼ਾਮ ਸੁੰਦਰ ਅਰੋੜਾ ਉਦਯੋਗ ਮੰਤਰੀ ਸਨ । ਅਨੁਸਾਰ ਅਰੋੜਾ ਨੇ ਉਦਯੋਗ ਮੰਤਰੀ ਦੇ ਕਾਰਜਕਾਲ ਵੇਲੇ ਮੁਹਾਲੀ ’ਚ ਜੇਸੀਟੀ ਤੇ ਫਿਲਿਪਜ਼ ਕੰਪਨੀ ਦੇ ਪਲਾਟ ਨਿਯਮਾਂ ਨੂੰ ਦਰ-ਕਿਨਾਰ ਕਰਕੇ ਅਲਾਟ ਕੀਤੇ ਸਨ। ਇਸ ਨਾਲ ਟ੍ਰਾਈਸਿਟੀ ਦੇ ਬਿਲਡਰਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ ਸੀ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.