Breaking NewsD5 specialNewsPunjab

ਭਾਈ ਲਾਲ ਸਿੰਘ ਅਕਾਲਗੜ੍ਹ ਦੀ ਪੱਕੀ ਰਿਹਾਈ ਤੋਂ ਬਾਅਦ ਸਿੱਖ ਰਿਲੀਫ ਦੀ ਟੀਮ ਉਨ੍ਹਾਂ ਨੂੰ ਮਿਲਣ ਪਹੁੰਚੀ

ਪਟਿਆਲਾ : ਭਾਈ ਲਾਲ ਸਿੰਘ ਅਕਾਲਗੜ੍ਹ ਦੀ 28 ਸਾਲਾਂ ਬਾਅਦ ਜੇਲ੍ਹ ਵਿੱਚੋਂ ਪੱਕੀ ਰਿਹਾਈ ਤੋਂ ਬਾਅਦ ਅੱਜ ਸਿੱਖ ਰਿਲੀਫ ਦੇ ਵਲੰਟੀਅਰ ਭਾਈ ਪਰਮਿੰਦਰ ਸਿੰਘ, ਭਾਈ ਹਰਮਨ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਉਨ੍ਹਾਂ ਦੇ ਗ੍ਰਹਿ ਪਹੁੰਚੇ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਭਾਈ ਲਾਲ ਸਿੰਘ ਨੂੰ 14 ਜੁਲਾਈ 1992 ਨੂੰ ਗੁਜਰਾਤ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਨੂੰ ਮਿਰਜਾਪੁਰ (ਗੁਜਰਾਤ) ਦੀ ਸਪੈਸ਼ਲ ਟਾਡਾ ਕੋਰਟ ਨੇ 8 ਜਨਵਰੀ 1997 ਨੂੰ ਟਾਡਾ ਤੇ ਆਰਮਸ ਐਕਟ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਮਾਰਚ 2020 ਵਿੱਚ ਇਨਾਂ ਦੇ ਰਿਹਾਈ ਦੇ ਪੇਪਰ ਨਾਭਾ ਜੇਲ੍ਹ ਵਿੱਚ ਆ ਗਏ ਸਨ।

🔴 LIVE 🔴ਖਾਲਿਸਤਾਨੀ ਹੋਏ ਪੰਜਾਬ ‘ਚ ਸਰਗਰਮ,ਜਥੇਦਾਰ ਦੀ ਵੱਡੀ ਕਾਰਵਾਈ,ਪਾਵਨ ਸਰੂਪ ਦੀ ਛਪਾਈ ਵਾਲੀ ਮਸ਼ੀਨ ਪੱਟੀ!

ਇਸ ਮੌਕੇ ਭਾਈ ਲਾਲ ਸਿੰਘ ਅਕਾਲਗੜ੍ਹ ਦੀਆਂ ਲੰਮੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੰਗਤਾਂ ਵੱਲੋਂ ਉਹਨਾਂ ਨੂੰ ਸਿਰੋਪਾ ਭੇਟ ਕੀਤਾ ਗਿਆ । ਸਿੱਖ ਰਿਲੀਫ ਦੀ ਭਾਈ ਲਾਲ ਸਿੰਘ ਅਕਾਲਗੜ੍ਹ ਨਾਲ 10 ਸਾਲਾਂ ਤੋਂ ਜ਼ਿਆਦਾ ਸਮੇਂ ਦੀ ਲੰਮੀ ਸਾਂਝ ਹੈ ਜਿਸ ਦੌਰਾਨ ਸਿੱਖ ਰਿਲੀਫ ਵੱਲੋਂ ਨਾ ਸਿਰਫ ਭਾਈ ਸਾਹਿਬ ਦੀ ਰਿਹਾਈ ਕਰਾਉਣ ਲਈ ਅਦਾਲਤਾਂ ਵਿੱਚ ਯਤਨ ਕੀਤੇ ਗਏ ਬਲਕਿ ਉਹਨਾਂ ਦੀ ਜੇਲ੍ਹ ਵਿੱਚ ਸੇਵਾ ਅਤੇ ਉਹਨਾਂ ਦੇ ਪਰਿਵਾਰ ਦੀ ਸੇਵਾ ਵੀ ਕੀਤੀ ਜਾਂਦੀ ਰਹੀ ਹੈ। ਸਾਡੀ ਅਰਦਾਸ ਹੈ ਕਿ ਗੁਰੂ ਸਾਹਿਬ ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਉਹ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਖੁਸ਼ੀਆਂ ਸਹਿਤ ਆਪਣਾ ਜੀਵਨ ਬਤੀਤ ਕਰਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button