PunjabTop News

ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤਾ CM ਮਾਨ ਦੀ ਚਿੱਠੀ ਦਾ ਜਵਾਬ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਚਾਰ ਬਿੱਲ ਜਿਨ੍ਹਾਂ ਵਿਚ ਸਿੱਖ ਗੁਰਦੁਆਰਾ (ਸੋਧ) ਬਿੱਲ, 2023, ਪੰਜਾਬ ਪੁਲਿਸ (ਸੋਧ) ਬਿੱਲ, 2023, ਪੰਜਾਬ ਐਫੀਲੀਏਟਿਡ ਕਾਲਜ (ਸੇਵਾ ਦੀ ਸੁਰੱਖਿਆ) ਸੋਧ ਬਿੱਲ, 2023 ਅਤੇ ਪੰਜਾਬ ਯੂਨੀਵਰਸਿਟੀਜ਼ ਕਾਨੂੰਨ (ਸੋਧ) ਬਿੱਲ 2023 ਸ਼ਾਮਲ ਹਨ, ਸੈਸ਼ਨ ਵਿਚ ਪਾਸ ਕੀਤੇ ਗਏ ਸੀ। ਇਹ ਬਿੱਲ ਨੂੰ ਪਾਸ ਕਰਨ ਲਈ ਗਵਰਨਰ ਦੀ ਮੰਜ਼ੂਰੀ ਲੈਣੈ ਪੈਂਦੀ ਹੈ। ਇਸਦੇ ਲਈ ਸੀ.ਐਮ ਮਾਨ ਵਲੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਵੀ ਲਿੱਖੀ ਗਈ ਸੀ। ਹੁਣ ਗਵਰਨਰ ਵੱਲੋਂ ਇਸ ਚਿੱਠੀ ਚਾਰੇ ਬਿੱਲਾਂ ਨੂੰ ਕਾਨੂੰਨ ਤੇ ਪ੍ਰਕਿਰਿਆ ਦਾ ਉਲਘਣ ਦੱਸ ਦਿੱਤਾ ਗਿਆ ਹੈ। ਗਵਰਨਰ ਨੇ 19-20 ਜੂਨ ਹੋਏ ਵਿਧਾਨ ਸਭਾ ਇਜਲਾਸ ਨੂੰ ਵੀ ਕਾਨੂੰਨੀ ਤਹਿਤ ਨਹੀਂ ਕਰਾਇਆ ਗਿਆ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਆਟਰਨੀ ਜਨਰਲ ਤੋਂ ਵੀ ਕਾਨੂੰਨੀ ਰਾਇ ਲਵਾਂਗਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button