Breaking NewsD5 specialEntertainmentNews

ਰੋਹਨਪ੍ਰੀਤ-ਨੇਹਾ ਕੱਕੜ ਦੇ ਵਿਆਹ ਦੀਆਂ ਖ਼ਬਰਾਂ ਨਿਕਲੀਆਂ Fake, ਕੀ ਪਬਲੀਸਿਟੀ ਲਈ ਲੈਂਦੀ ਹੈ ਪਰਸਨਲ ਲਾਇਫ ਦਾ ਸਹਾਰਾ ?

ਮੁੰਬਈ : ਬਾਲੀਵੁਡ ਇੰਡਸਟਰੀ ਦੀ ਜਾਣੀ ਪਹਿਚਾਣੀ ਪਲੇਅਬੈਕ ਸਿੰਗਰ ਨੇਹਾ ਕੱਕੜ ਕਿਸੇ – ਨਾ – ਕਿਸੇ ਵਜ੍ਹਾ ਨਾਲ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਿੱਚ ਜ਼ਿਆਦਾਤਰ ਨੇਹਾ ਕੱਕੜ ਆਪਣੇ ਗਾਣਿਆਂ ਦੀ ਨਵੀਂ ਐਲਬਮ ਨੂੰ ਲੈ ਕੇ ਹੀ ਨਹੀਂ ਸਗੋਂ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਨੇਹਾ ਕੱਕੜ ਦਾ ਨਾਮ ਹਿਮਾਂਸ਼ ਕੋਹਲੀ ਤੋਂ ਇਲਾਵਾ ਆਦਿਤਿਆ ਨਾਰਾਇਣ ਅਤੇ ਵਿਭੋਰ ਪਾਰਾਸ਼ਰ ਦੇ ਨਾਲ ਵੀ ਜੁੜ ਚੁੱਕਿਆ ਹੈ ਪਰ ਇਨੀਂ ਦਿਨੀਂ ਪੰਜਾਬੀ ਗਾਇਕ ਰੋਹਨਪ੍ਰੀਤ ਨਾਲ ਨੇਹਾ ਦੇ ਵਿਆਹ ਦੀਆਂ ਖਬਰਾਂ ਖੂਬ ਵਾਇਰਲ ਹੋਈਆ।

ਫਤਿਹਗੜ੍ਹ ਪਹੁੰਚੇ ਜਥੇਦਾਰ ਦਾ ਵੱਡਾ ਬਿਆਨ,ਬੇਅਦਬੀਆਂ ਦਾ ਦੱਸਿਆ ਸਾਰਾ ਸੱਚ?

ਵਿਆਹ ਨੂੰ ਲੈ ਕੇ ਨੇਹਾ ਦਾ ਖੁਲਾਸਾ
ਜੀ ਹਾਂ ਬੀਤੇ ਕੁਝ ਦਿਨਾਂ ਤੋਂ ਨੇਹਾ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫ਼ੀ ਜ਼ਿਆਦਾ ਚਰਚਾ ‘ਚ ਰਹੀ ਹੈ। ਨੇਹਾ ਅਤੇ ਰੋਹਨਪ੍ਰੀਤ ਨੂੰ ਕਈ ਫਿਲਮੀ ਸਿਤਾਰਿਆਂ ਨੇ ਵੀ ਵਿਆਹ ਦੀਆਂ ਸ਼ੁਭਕਾਮਨਾਵਾਂ ਦੇ ਦਿੱਤੀਆਂ ਸਨ। ਉਥੇ ਹੀ ਹੁਣ ਦੋਵਾਂ ਦੇ ਵਿਆਹ ਦੀਆਂ ਖਬਰਾਂ ਨੂੰ ਫੇਕ ਦੱਸਿਆ ਜਾ ਰਿਹਾ ਹੈ। ਦਰਅਸਲ ਨੇਹਾ ਕੱਕੜ ਨੇ ਇੱਕ ਪੋਸਟ ਸ਼ੇਅਰ ਕਰ ਦੱਸਿਆ ਕਿ ਉਹ ਰੀਅਲ ਲਾਈਫ ‘ਚ ਵਿਆਹ ਨਹੀਂ ਕਰ ਰਹੇ ਸਗੋਂ ਇਹ ਪੂਰਾ ਮਾਹੌਲ ਉਨ੍ਹਾਂ ਦੀ ਅਪਕਮਿੰਗ ਮਿਊਜ਼ਿਕ ਵੀਡੀਓ ‘ਨੇਹਾ ਦਾ ਵਿਆਹ’ ਨੂੰ ਲਾਂਚ ਕਰਨ ਦੀ ਤਿਆਰੀ ਸੀ।

 

View this post on Instagram

 

#NehuDaVyah by #NehaKakkar 🥰featuring My Rohu @rohanpreetsingh ♥️ 21st October 🙏🏼 #NehuPreet 💝😇

A post shared by Neha Kakkar (@nehakakkar) on

ਪਰਸਨਲ ਲਾਈਫ ਦਾ ਸਹਾਰਾ
ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਨੇਹਾ ਖੂਬ ਸੁਰਖੀਆਂ ਬਟੋਰ ਚੁੱਕੀ ਹੈ। ਜਿਸ ‘ਚ ਨੇਹਾ ਕੱਕੜ ਆਪਣੇ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨ ਅਤੇ ਬਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿੱਚ ਰਹੀ। ਇਸ ਤੋਂ ਇਲਾਵਾ ਨੇਹਾ ਆਦਿਤਿਆ ਨਾਰਾਇਣ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹੀ ਸੀ।

ਬਹਿਬਲਕਲਾਂ ਗੋਲੀਕਾਂਡ ‘ਚ ਵੱਡਾ ਮੋੜ ! ਕਸੂਤੇ ਫਸੇ ਵੱਡੇ-ਵੱਡੇ ਲੀਡਰ !

ਨੇਹਾ ਅਤੇ ਵਿਭੋਰ ਦਾ ਰਿਲੇਸ਼ਨ ਵੀ ਖੂਬ ਚਰਚਾ ‘ਚ ਰਿਹਾ। ਉਥੇ ਹੀ ਹੁਣ ਰੋਹਨਪ੍ਰੀਤ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਵੀ ਨੇਹਾ ਚਰਚਾ ‘ਚ ਰਹੀ ਪਰ ਜੋ ਵੀ ਹੈ ਨੇਹਾ ਆਪਣੇ ਹਰ ਅੰਦਾਜ਼ ਨਾਲ ਫੈਂਸ ਨੂੰ ਪ੍ਰਭਾਵਿਤ ਕਰਦੀ ਹੈ ਪਰ ਕੀ ਪਬਲੀਸਿਟੀ ਪਾਉਣ ਲਈ ਪਰਸਨਲ ਲਾਈਫ ਦਾ ਸਹਾਰਾ ਲੈਣਾ ਠੀਕ ਹੈ। ਚਲੋ ਫਿਲਹਾਲ ਫੈਂਨਜ਼ ਨੂੰ ਜ਼ਲਦ ਹੀ ਰੋਹਨਪ੍ਰੀਤ ਅਤੇ ਨੇਹਾ ਦਾ ਸ਼ਾਨਦਾਰ ਮਿਊਜ਼ਿਕ ਵੀਡੀਓ ਨੇਹਾ ਦਾ ਵਿਆਹ ਦੇਖਣ ਨੂੰ ਮੌਕਾ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button