Breaking NewsD5 specialEntertainmentNews

ਆਮਿਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ !

ਮੁੰਬਈ : ਬਾਲੀਵੁਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਆਮਿਰ ਨੇ ਟਵਿਟਰ ‘ਤੇ ਜੋ ਪੋਸਟ ਲਿਖੀ ਹੈ ਉਸ ‘ਚ ਪਿਆਰ ਦੇਣ ਲਈ ਆਪਣੇ ਫੈਂਨਜ਼ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਹ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਆਖਰੀ ਪੋਸਟ ਹੈ। ਆਮਿਰ ਨੇ ਇਹ ਪੋਸਟ ਆਪਣੇ ਟਵਿਟਰ ਅਤੇ ਇੰਸਟਾਗ੍ਰਾਮ ਦੋਵਾਂ ਹੈਂਡਲ ‘ਤੇ ਸ਼ੇਅਰ ਕੀਤੀ ਹਨ।

BIG NEWS ਖੇਤੀ ਮੰਤਰੀ ਤੋਮਰ ਨੇ ਫਿਰ ਦਿੱਤਾ ਵੱਡਾ ਬਿਆਨ ! ਪਾਤਾ ਨਵਾਂ ਪੰਗਾ ! ਭੜਕੇ ਕਿਸਾਨ ਆਗੂ !

ਆਮਿਰ ਨੇ ਆਪਣੇ ਸ਼ੇਅਰ ਕੀਤੇ ਨੋਟ ‘ਚ ਲਿਖਿਆ, ਹੈਲੋ ਦੋਸਤੋ, ਮੇਰੇ ਜਨਮਦਿਨ ‘ਤੇ ਤੁਹਾਡੇ ਪਿਆਰ ਅਤੇ ਗਰਮਜੋਸ਼ੀ ਨਾਲ ਮੇਰਾ ਦਿਲ ਭਰ ਗਿਆ ਹੈ ਅਤੇ ਇਸਦੇ ਲਈ ਬਹੁਤ ਬਹੁਤ ਧੰਨਵਾਦ। ਖ਼ਬਰ ਇਹ ਹੈ ਕਿ ਇਹ ਮੇਰੀ ਸੋਸ਼ਲ ਮੀਡੀਆ ‘ਤੇ ਆਖਰੀ ਪੋਸਟ ਹੋਵੇਗੀ। ਮੈਂ ਫੈਸਲਾ ਕੀਤਾ ਹੈ ਕਿ ਮੈਂ ਇਹ ਦਿਖਾਵਾ ਕਰਨਾ ਬੰਦ ਕਰ ਦੇਵਾ ਕਿ ਮੈਂ ਬਹੁਤ ਐਕਟਿਵ ਹਾਂ। ਅਸੀ ਸੰਪਰਕ ‘ਚ ਰਹਾਂਗੇ ਜਿਵੇਂ ਪਹਿਲਾਂ ਸੀ। ਆਮਿਰ ਖਾਨ ਨੇ ਦੱਸਿਆ ਹੈ ਕਿ ਫੈਂਨਜ਼ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਆਮਿਰ ਖਾਨ ਪ੍ਰੋਡਕਸ਼ਨਜ਼ ਦੇ ਆਫ਼ੀਸ਼ਲ ਹੈਂਡਲ ਨੂੰ ਫਾਲੋ ਕਰ ਸਕਦੇ ਹਨ।

ਆਮਿਰ ਨੇ ਲਿਖਿਆ, ਆਮਿਰ ਖਾਨ ਪ੍ਰੋਡਕਸ਼ਨਜ਼ ਨੇ ਆਪਣਾ ਆਫੀਸ਼ਲ ਚੈਨਲ ਬਣਾਇਆ ਹੈ। ਇਸ ਲਈ ਹੁਣ ਮੇਰੇ ਤੋਂ ਅਤੇ ਮੇਰੀਆਂ ਫਿਲਮਾਂ ਨਾਲ ਜੁੜੀਆਂ ਅਪਡੇਟਸ ਉੱਥੇ ਮਿਲਣਗੀਆਂ। ਆਮਿਰ ਇਨੀਂ ਦਿਨੀਂ ਫਿਲਮ ‘ਲਾਲ ਸਿੰਘ  ਚੱਢਾ’ਤੇ ਕੰਮ ਕਰ ਰਹੇ ਹਨ। ਇਸ ਫਿਲਮ ‘ਚ ਆਮਿਰ  ਦੇ ਨਾਲ ਕਰੀਨਾ ਕਪੂਰ ਖਾਨ ਨਜ਼ਰ ਆਉਣਗੇ। ਇਹ ਫਿਲਮ ਹਾਲੀਵੁਡ ਦੀ ਫਿਲਮ ‘ਫਾਰੈਸਟ ਗੱਪ’ ਦਾ ਹਿੰਦੀ ਅਡੈਪਟੇਸ਼ਨ ਹੈ ਅਤੇ ਇਸਦੇ ਇਸ ਸਾਲ ਕ੍ਰਿਸਮਿਸ ‘ਤੇ ਰਿਲੀਜ਼ ਹੋਣ ਦੀ ਉਂਮੀਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button