Breaking NewsD5 specialEntertainmentNewsTop News

ਅਦਾਕਾਰਾ ਕੰਗਣਾ ਰਣੌਤ ਕੋਰੋਨਾ ਪੌਜ਼ੀਟਿਵ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦਾ ਬਹੁਤ ਸਾਰੇ ਸਿਤਾਰੇ ਸਾਹਮਣਾ ਕਰ ਚੁੱਕੇ ਹਨ। ਉਥੇ ਹੀ ਹੁਣ ਮਸ਼ਹੂਰ ਅਦਾਕਾਰਾ ਕੰਗਣਾ ਰਣੌਤ ਵੀ ਇਸਦੀ ਚਪੇਟ ‘ਚ ਆ ਚੁੱਕੀ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੋਸਟ ਲਿਖੀ ਹੈ।ਅਦਾਕਾਰਾ ਕੰਗਣਾ ਰਣੌਤ ਨੂੰ ਕੋਰੋਨਾ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਕੰਗਣਾ ਰਣੌਤ ਨੇ ਆਪਣੀ ਫੋਟੋ ਸ਼ੇਅਰ ਕਰ ਕੋਰੋਨਾ ਪੌਜ਼ੀਟ‍ਿਵ ਹੋਣ ਦੀ ਖ਼ਬਰ ਦਿੱਤੀ ਹੈ। ਉਨ੍ਹਾਂ ਲਿਖਿਆ ਕਿ – ਮੈਨੂੰ ਪਿਛਲੇ ਕੁਝ ਦਿਨਾਂ ਤੋਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਅਤੇ ਅੱਖਾਂ ‘ਚ ਹੱਲਕੀ ਜਲਣ ਵੀ ਸੀ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!

ਹਿਮਾਚਲ ਜਾਣ ਦੀ ਸੋਚ ਰਹੀ ਸੀ ਇਸ ਲਈ ਅੱਜ ਮੈਂ ਟੈਸਟ ਕਰਵਾਇਆ ਜਦੋਂ ਪਤਾ ਲੱਗਾ ਕਿ ਮੈਂ ਕੋਰੋਨਾ ਪੌਜ਼ੀਟ‍ਿਵ ਹਾਂ। ਮੈਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੇ ਸਰੀਰ ਦੇ ਅੰਦਰ ਪਾਰਟੀ ਕਰ ਰਿਹਾ ਹੈ, ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸਨੂੰ ਖਤਮ ਕਰ ਦੇਵਾਂਗੀ। ਲੋਕੋ ਪਲੀਜ਼ ਕਿਸੇ ਨੂੰ ਵੀ ਆਪਣੇ ਆਪ ਨਾਲ ਜਿੱਤਣ ਦੀ ਤਾਕਤ ਨਾ ਦਿਓ। ਜੇਕਰ ਤੁਸੀਂ ਡਰੇ ਹੋਏ ਹੋ ਤਾਂ ਇਹ ਤੁਹਾਨੂੰ ਹੋਰ ਵੀ ਡਰਾਏਗਾ। ਆਓ ਜੀ ਇਸ ਕੋਵ‍ਿਡ – 19 ਦਾ ਖਾਤਮਾ ਕਰੀਏ। ਇਹ ਕੁਝ ਨਹੀਂ ਬਸ ਇੱਕ ਛੋਟੇ ਸਮੇਂ ਦਾ ਫਲੂ ਹੈ ਜਿਸਨੂੰ ਬਹੁਤ ਅਟੈਂਸ਼ਨ ਮਿਲੀ ਅਤੇ ਹੁਣ ਇਹ ਲੋਕਾਂ ਨੂੰ ਡਰਾ ਰਿਹਾ ਹੈ। ਹਰ ਹਰ ਮਹਾਦੇਵ।

 

View this post on Instagram

 

A post shared by Kangana Ranaut (@kanganaranaut)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button