Breaking NewsD5 specialNewsPunjab

31 ਮਾਰਚ ਆਗੀ, ਭਾਈ ਸੰਭਲਕੇ, ਪੰਜਾਬ ਪੁਲਿਸ ਹੁਣ ਬੱਕਰਿਆਂ ਨੂੰ ਵੀ ਨਹੀਂ ਬਖਸ਼ਦੀ, ਚਲਾਨ…ਚਲਾਨ…ਤੇ ਸਿਰਫ ਚਲਾਨ (ਵੀਡੀਓ)

ਪਹਿਲਾਂ ਦੇਖੋ ਤੁਸੀਂ ਬੱਕਰੇ ਦੀਆਂ ਇਹ ਤਸਵੀਰਾਂ, ਹੁਣ ਅਸੀਂ ਤਹਾਨੂੰ ਦੱਸਦੇ ਹਾਂ ਇਹ ਤਸਵੀਰਾਂ ਦੀ ਸਚਾਈ। ਦਰਅਸਲ ਇੱਕ ਵਿਅਕਤੀ ਵਲੋਂ ਮੋਟਰਸਾਇਕਲ ‘ਤੇ ਬੱਕਰਾ ਲੱਦ ਕੇ ਲਿਜਾਇਆ ਜਾ ਰਿਹਾ ਸੀ। ਇੱਕ ਵਿਅਕਤੀ ਮੋਟਸਾਇਕਲ ਚਲਾ ਰਿਹਾ ‘ਤੇ ਦੂਜਾ ਵਿਅਤਕੀ ਬੱਕਰਾ ਨੂੰ ਫੜੀ ਬੈਠਾ ਸੀ। ਜਦੋਂ ਉਹ ਸੜਕ ਤੇ ਜਾ ਰਿਹਾ ਸੀ ਤਾਂ ਚਲਾਨ ਕੱਟ ਰਹੀ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਤੁਸੀ ਤੀਜ਼ੀ ਸਵਾਰੀ ਬਿਠਾ ਕੇ ਟ੍ਰੈਫਿਕ ਨਿਯਮਾਂ ਦੀ ਉਲਾਘੰਣਾ ਕਰ ਰਹੇ ਹੋ। ਦਰਅਸਲ ਪੁਲਿਸ ਬੱਕਰੇ ਨੂੰ ਤੀਸਰੀ ਸਵਾਰੀ ਮੰਨ ਰਹੀ ਸੀ ਪਰ ਮੋਟਰਸਾਇਕਲ ਸਵਾਰ ਵਿਅਕਤੀ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ 2 ਸਵਾਰੀਆਂ ਹੀ ਨੇ, ਉਹ ਬੱਕਰੇ ਨੂੰ ਤੀਜ਼ੀ ਸਵਾਰੀ ਕਿਉਂ ਮੰਨ ਰਹੇ ਹਨ। ਇਸ ਦੌਰਾਨ ਮੋਟਰਸਾਇਕਲ ਸਵਾਰ ਵਿਅਕਤੀ ਨੇ ਬਹਿਸ਼ ਬਾਜ਼ੀ ਕਰਦੇ ਹੋਏ ਫੇਸਬੁਕ ‘ਤੇ ਲਾਇਵ ਕਰ ਦਿੱਤਾ।

Read Also ਖਹਿਰਾ ਨੇ ਫੜਿਆ ਪੰਜਾਬ ਪੁਲਿਸ ਦਾ ਝੂਠ, ਸੋਚਾਂ ‘ਚ ਪਾਤੇ ਵੱਡੇ – ਵੱਡੇ ਅਫ਼ਸਰ

ਜਿਸ ‘ਚ ਪੁਲਿਸ ਬੱਕਰੇ ਨੂੰ ਤੀਜ਼ੀ ਸਵਾਰੀ ਗਿਣਦੇ ਹੋਏ ਚਲਾਨ ਕੱਟ ਰਹੀ ਹੈ ਤਾਂ ਹੀ ਟ੍ਰੈਫਿਕ ਪੁਲਿਸ ਮੁਲਾਜ਼ਮ ਉਸ ਤੋਂ ਫੌਨ ਖੋਹ ਲੈਂਦਾ ਐ,ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰਾਂ ਤਾਂ ਤੁਸੀ ਦੇਖ ਹੀ ਲਈਆਂ, ਹੁਣ ਤੁਸੀ ਸੋਚਦੇ ਹੋਵੇਗੇ ਕਿ ਟ੍ਰੈਫਿਕ ਪੁਲਿਸ ਇਸ ਵਿਅਕਤੀ ਨਾਲ ਧੱਕਾ ਕਰਦੀ ਹੈ। ਜੇਕਰ ਤੁਸੀ ਅਜਿਹਾ ਸੋਚ ਰਹੇ ਹੋ ਤਾਂ ਇੱਥੇ ਤੁਸੀ ਗਲਤ ਹੋ ਕੇ ਜਦੋਂ ਇਸ ਮਾਮਲੇ ਦੀ ਅਸੀ ਘੋਖ ਕੀਤੀ ਤਾਂ ਪਤਾ ਚੱਲਿਆ ਕਿ ਇਹ ਮਾਮਲਾ ਗੁਰਦਾਸਪੁਰ ਦੇ ਬਟਾਲਾ ਦਾ ਹੈ। ਦੱਸ ਦਦੀਏ ਕਿ ਕਾਨੂੰਨ ਮੁਤਾਬਿਕ ਜੇਕਰ ਤੁਸੀ ਟੂ-ਵੀਲਰ ਵਹੀਕਲ ‘ਤੇ ਵੱਡਾ ਸਮਾਨ ਜਾਂ ਕੋਈ ਜੀਵ ਲੈ ਜਾ ਰਹੇ ਹੋ ਤਾਂ ਉਹ ਟ੍ਰੈਫਿਕ ਨਿਯਮਾਂ ਦੀ ਉਲਘੰਣਾ ਕਰਨਾ ਹੈ ਅੱਗੇ ਤੋਂ ਤੁਸੀ ਵੀ ਸਾਵਧਾਨ ਜਰੂਰ ਰਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button