SportsTop News

ਰੋਮਾਂਚਕ ਮੈਚ ‘ਚ ਦੱਖਣੀ ਕੋਰੀਆ ਨੇ ਚੈੱਕ ਗਣਰਾਜ ‘ਤੇ ਕੀਤੀ ਜਿੱਤ ਦਰਜ

ਦੱਖਣੀ ਕੋਰੀਆ ਨੇ ਫੀਫਾ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ | ਦੱਖਣੀ ਕੋਰੀਆ ਤੇ ਚੈੱਕ ਗਣਰਾਜ ਵਿਚਕਾਰ ਮੈਚ ਰੋਮਾਂਚਕ ਸੀ | ਪਹਿਲੇ ਅੱਧ ‘ਚ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ, ਪਰ ਦੂਜੇ ਅੱਧ ‘ਚ ਕੁੱਲ ਤਿੰਨ ਗੋਲ ਹੋਏ, ਜਿਸ ‘ਚੋਂ ਦੱਖਣੀ ਕੋਰੀਆ 2 ਗੋਲ ਕੀਤੇ ਅਤੇ ਜਿੱਤ ਹਾਸਿਲ ਕੀਤੀ |ਇਹ ਮੈਚ ਸ਼ੁਰੂਆਤੀ ਮਿੰਟ ਤੋਂ ਹੀ ਰੋਮਾਂਚਕ ਸੀ | ਨੌਵੇਂ ਮਿੰਟ ‘ਚ ਕੋਰੀਆ ਨੂੰ ਫ੍ਰੀ ਕਿੱਕ ਮਿਲੀ ਤੇ 11ਵੇਂ ਮਿੰਟ ਵਿਚ ਇਕ ਕਾਰਨਰ ਹਾਸਲ ਕੀਤਾ, ਲੀਡ ਲੈਣ ਦਾ ਵਧੀਆ ਮÏਕਾ ਸੀ ਪਰ ਗੋਲ ਕਰਨ ‘ਚ ਕਾਮਯਾਬ ਨਾ ਹੋਏ | ਚੈੱਕ ਗਣਰਾਜ ਵੀ ਆਪਣੇ ਮੌਕਿਆਂ ਦਾ ਫਾਇਦਾ ਉਠਾਉਣ ਵਿਚ ਅਸਫਲ ਰਿਹਾ | ਇਸ ਤਰ੍ਹਾਂ, ਪਹਿਲੇ ਅੱਧ ਦੌਰਾਨ ਮੈਚ ਗੋਲ ਰਹਿਤ ਰਿਹਾ | ਪਹਿਲੇ ਅੱਧ ਤੋਂ ਬਾਅਦ, ਚੈੱਕ ਗਣਰਾਜ ਨੇ 59ਵੇਂ ਮਿੰਟ ‘ਚ ਕੀਤਾ ਤੇ 1-0 ਦੀ ਲੀਡ ਹਾਸਲ ਕੀਤੀ | ਲਾਡੀਸਲਾਵ ਕ੍ਰੇਜੀ ਨੇ ਚੈੱਕ ਗਣਰਾਜ ਲਈ ਪਹਿਲਾ ਗੋਲ ਕੀਤਾ | ਹਾਲਾਂਕਿ, ਇਹ ਕਾਫ਼ੀ ਨਹੀਂ ਸੀ | ਦੱਖਣੀ ਕੋਰੀਆ ਨੂੰ ਗੋਲ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ | ਹਾਂਗ ਇਨ-ਬੀਓਮ ਨੇ 67ਵੇਂ ਮਿੰਟ ‘ਚ ਬਰਾਬਰੀ ਲਈ ਗੋਲ ਕੀਤਾ | ਫਿਰ ਓਹ ਹਿਓਨ-ਗਿਊ ਨੇ 80ਵੇਂ ਮਿੰਟ ‘ਚ ਦੱਖਣੀ ਕੋਰੀਆ ਲਈ ਦੂਜਾ ਗੋਲ ਕੀਤਾ, ਜਿਸ ਨਾਲ ਉਨ੍ਹਾਂ ਦੀ ਲੀਡ 2-1 ਹੋ ਗਈ | ਚੈੱਕ ਗਣਰਾਜ ਅੰਤ ਤੱਕ ਇਸ ਲੀਡ ਨੂੰ ਘਟਾਉਣ ‘ਚ ਅਸਮਰੱਥ ਰਿਹਾ ਤੇ ਹਾਰ ਦਾ ਸਾਹਮਣਾ ਕਰਨਾ ਪਿਆ | ਫਿਰ ਚੈਕੋਸਲੋਵਾਕੀਆ ਨੇ ਦਬਾਅ ਬਣਾਉਣਾ ਜਾਰੀ ਰੱਖਿਆ ਤੇ ਕੁਝ ਮÏਕੇ ਮਿਲੇ, ਪਰ ਦੱਖਣੀ ਕੋਰੀਆਈ ਗੋਲਕੀਪਰ ਨੇ ਸ਼ਾਨਦਾਰ ਬਚਾਅ ਕਰਦੇ ਹੋਏ 2 ਗੋਲ ਬਚਾਏ | ਚੈੱਕ ਗਣਰਾਜ ਵਾਧੂ ਮਿੰਟਾਂ ‘ਚ ਵੀ ਦਿ੍ੜ ਰਿਹਾ ਪਰ ਦੱਖਣੀ ਕੋਰੀਆਈ ਵਿਰੁੱਧ ਗੋਲ ਕਰਨ ‘ਚ ਅਸਫ਼ਲਤਾ ਹੀ ਹਾਸਿਲ ਹੋਈ | ਦੱਖਣੀ ਕੋਰੀਆ ਨੇ ਪਿੱਛੇ ਰਹਿਣ ਤੋਂ ਬਾਅਦ, 13 ਮਿੰਟਾਂ ਵਿੱਚ 2 ਗੋਲ ਕਰਕੇ ਮੈਚ ਜਿੱਤ ਲਿਆ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button