
ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਕੱਚੇ ਕਾਮੇ ਤਿੰਨ ਅਗਸਤ ਤੋਂ ਪੰਜ ਅਗਸਤ ਤੱਕ ਤਿੰਨ ਦਿਨਾ ਹੜਤਾਲ ’ਤੇ ਜਾ ਰਹੇ ਹਨ। ਯੂਨੀਅਨ ਨੇ ਐਤਵਾਰ ਸ਼ਾਮ ਤੋਂ ਹੀ ਬੱਸਾ ਡਿੱਪੂਆਂ ’ਚ ਜਮ੍ਹਾਂ ਕਰਵਾਉਣੀਆਂ ਸ਼ੁਰੂ ਕਰਵਾ। ਓਧਰ ਹੜਤਾਲ ਦੇ ਐਲਾਨ ਤੋਂ ਬਾਅਦ ਵਿੱਤ ਤੇ ਟਰਾਂਸਪੋਰਟ ਮੰਤਰੀ ਨੇ ਸੋਮਵਾਰ ਨੂੰ 10 ਵਜੇ ਚੰਡੀਗੜ੍ਹ ’ਚ ਯੂਨੀਅਨ ਨਾਲ ਮੀਟਿੰਗ ਸੱਦ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਸਮੇ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਠੇਕੇਦਾਰੀ ਸਿਸਟਮ ਬੰਦ ਕਰਕੇ ਪੂਰੀਆਂ ਤਨਖਾਹਾਂ ਦੇਣ ਦੇ ਵਾਅਦੇ ਕੀਤੇ ਸਨ ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮੀਟਿੰਗਾਂ ਤੋਂ ਇਲਾਵਾ ਕੁਝ ਨਹੀਂ ਕੀਤਾ। ਪਿਛਲੇ ਸੰਘਰਸਾਂ ਦੌਰਾਨ ਗ੍ਰਿਫਤਾਰ ਕੀਤੇ ਸਾਥੀਆਂ ’ਤੇ ਦਰਜ ਕੇਸ ਰੱਦ ਕਰਨ ਬਾਰੇ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਯੂਨੀਅਨ ਨਹੀਂ ਚਾਹੁੰਦੀ ਕਿ ਲੋਕ ਪਰੇਸ਼ਾਨ ਹੋਣ ਪਰ ਸਰਕਾਰ ਦੇ ਰਵੱਈਏ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਹੜਤਾਲ ’ਤੇ ਜਾਣਾ ਪੈ ਰਿਹਾ ਹੈ। ਇਸ ਲਈ ਯੂਨੀਅਨ ਨੇ ਐਤਵਾਰ ਸ਼ਾਮ ਨੂੰ ਬੱਸਾ ਡਿਪੂਆਂ ’ਚ ਜਮ੍ਹਾਂ ਕਰਵਾ ਦਿੱਤੀਆਂ। ਸੋਮਵਾਰ 3 ਅਗਸਤ ਤੋਂ ਲੈ ਕੇ ਬੁੱਧਵਾਰ 5 ਅਗਸਤ ਤੱਕ ਹੜਤਾਲ ’ਤੇ ਰਹਿਣਗੇ। ਹੜਤਾਲ ਦੌਰਾਨ ਕੰਟਰੈਕਟ ਕਾਮੇ ਗੇਟ ਰੈਲੀਆਂ ਕਰ ਕੇ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਖਿਲਾਫ ਰੋਸ ਮੁਜ਼ਾਹਰੇ ਕਰਨਗੇ। ਵਿੱਕੀ ਨੇ ਦੱਸਿਆ ਕਿ ਹੜਤਾਲ ਦੇ ਐਲਾਨ ਤੋਂ ਬਾਅਦ ਮੈਨੇਜਮੈਂਟ ਨੇ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਮੈਨੇਜਮੈਂਟ ਨਾਲ ਸੋਮਵਾਰ ਨੂੰ 10 ਵਜੇ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਈ ਹੈ। ਹੜਤਾਲ ਦੌਰਾਨ ਹੀ ਇਹ ਮੀਟਿੰਗ ਕੀਤੀ ਜਾਵੇਗੀ। ਜੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰੱਖਣ ’ਤੇ ਵੀ ਵਿਚਾਰ ਹੋ ਸਕਦਾ ਹੈ।
ਹੜਤਾਲ ਦੌਰਾਨ ਸੂਬੇ ਭਰ ਦੇ ਲਗਪਗ 8 ਹਜ਼ਾਰ ਕੱਚੇ ਕਾਮੇ 80 ਫ਼ੀਸਦੀ ਮੁਲਾਜ਼ਮ ਹੜਤਾਲ ’ਤੇ ਰਹਿਣਗੇ ਤੇ ਤਿੰਨ ਹਜਾਰ ਤੋਂ ਵੱਧ ਬੱਸਾਂ ਬੰਦ ਰਹਿਣਗੀਆਂ। ਇਸ ਦੌਰਾਨ ਸਿਰਫ਼ ਰੈਗੂਲਰ ਮੁਲਾਜ਼ਮ ਹੀ ਡਿਊਟੀ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪੀਆਰਟੀਸੀ ਦੀ ਇਕ ਦਿਨ ਹੀ ਲਗਪਗ ਪੌਣੇ ਤਿੰਨ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ, ਜਿਸ ’ਚੋਂ ਲਗਪਗ 2 ਕਰੋੜ ਰੁਪਏ ਦਾ ਰੋਜ਼ਾਨਾ ਘਾਟਾ ਪਵੇਗਾ।
ਇਹ ਰੂਟ ਰਹਿਣਗੇ ਪ੍ਰਭਾਵਿਤ : ਪਟਿਆਲਾ- ਚੰਡੀਗੜ੍ਹ, ਪਟਿਆਲਾ- ਰਾਜਪੁਰਾ, ਪਟਿਆਲਾ-ਚੀਕਾ-ਕੈਥਲ, ਪਟਿਆਲਾ-ਦੇਵੀਗੜ੍ਹ-ਪੇਹਵਾ, ਪਟਿਆਲਾ- ਨਾਭਾ-ਮਲੇਰਕੋਟਲਾ, ਪਟਿਆਲਾ ਸੰਗਰੂਰ, ਚੰਡੀਗੜ-ਬਠਿੰਡਾ. ਸੰਗਰੂਰ -ਮਾਨਸਾ, ਪਟਿਆਲਾ-ਪਾਤੜਾ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰਨਾ ਰੂਟਾਂ ’ਤੇ ਵੀ ਬੱਸਾ ਦੀ ਸਰਵਿਸ ਪ੍ਰਭਾਵਿਤ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




