Breaking NewsD5 specialIndiaNewsTop News

ਰੇਪ ਕੇਸ ਮਾਮਲੇ ‘ਚ ਪੱਤਰਕਾਰ ਤਰੁਣ ਤੇਜਪਾਲ ਹੋਏ ਰਿਹਾਅ, ਮਹਿਲਾ ਸਾਥੀ ਨੇ ਲਗਾਏ ਸਨ ਇਹ ਇਲਜ਼ਾਮ

ਨਵੀਂ ਦਿੱਲੀ : ਤਹਿਲਕਾ ਪੱਤਰਿਕਾ ਦੇ ਸਾਬਕਾ ਐਡੀਟਰ ਇਨ ਚੀਫ ਤਰੁਣ ਤੇਜਪਾਲ ਨੂੰ ਗੋਆ ਦੀ ਸੈਸ਼ਨ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਗੋਆ ਸੈਸ਼ਨ ਕੋਰਟ ਨੇ ਪੱਤਰਕਾਰ ਤਰੁਣ ਤੇਜਪਾਲ ਨੂੰ 8 ਸਾਲ ਬਾਅਦ ਰੇਪ ਮਾਮਲੇ ਤੋਂ ਬਰੀ ਕਰ ਦਿੱਤਾ ਹੈ।

ਲੱਖਾ ਸਿਧਾਣਾ ਨੇ ਉਡਾਈ ਸਰਕਾਰਾਂ ਦੀ ਨੀਂਦ !ਕੱਢ ਲਿਆਂਦਾ ਅਜਿਹਾ ਸੱਚ, ਦੇਖ ਉੱਡ ਗਏ ਹੋਸ਼ !

ਜਾਣਕਾਰੀ ਲਈ ਦੱਸ ਦਈਏ ਕਿ ਪੱਤਰਕਾਰ ਦੀ ਇੱਕ ਮਹਿਲਾ ਸਾਥੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਲ 2013 ‘ਚ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਤਰੁਣ ਤੇਜਪਾਲ ਨੇ ਉਸਦਾ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਤਰੁਣ ਤੇਜਪਾਲ ਨੂੰ 30 ਨਵੰਬਰ 2013 ‘ਚ ਰੇਪ ਕੇਸ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਲਓ ਕਿਸਾਨਾਂ ਨੇ ਰੁਕਵਾ ਦਿੱਤੀਆਂ ਚਲਦੀਆਂ ਮਸ਼ੀਨਾਂ !ਚਲਦੀ ਮਸ਼ੀਨ ‘ਤੇ ਚੜ੍ਹ ਗਏ ਕਿਸਾਨ !

ਜ਼ਿਕਰਯੋਗ ਹੈ ਕਿ ਗੋਆ ਦੇ ਇੱਕ ਫਾਈਵ ਸਟਾਰ ਹੋਟਲ ‘ਚ 7 ਨਵੰਬਰ 2013 ਨੂੰ ਥਿੰਕ ਫੈਸਟ ਚੱਲ ਰਿਹਾ ਸੀ। ਇਸ ਫੈਸਟ ‘ਚ ਪੱਤਰਕਾਰ ਤਰੁਣ ਤੇਜਪਾਲ ਸਮੇਤ ਦੁਨੀਆ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ।ਇਸ ਪ੍ਰੋਗਰਾਮ ‘ਚ ਉਹ ਮਹਿਲਾ ਵੀ ਸ਼ਾਮਿਲ ਹੋਈ ਜਿਸਨੇ ਤਰੁਣ ਤੇਜਪਾਲ ‘ਤੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button