InternationalTop News

ਰੂਸੀ ਔਰਤਾਂ ਜੰਗ ‘ਚ ਜਾਣ ਵਾਲੇ ਸੈਨਿਕਾਂ ਨਾਲ ਕਿਉਂ ਕਰਵਾ ਰਹੀਆਂ ਹਨ ਵਿਆਹ!

ਪੁਤਿਨ ਦੇ ਦੇਸ਼ ‘ਚ ‘Black Widow’ ਸਕੈਮ ਦਾ ਖ਼ਤਰਾਰੂਸ-ਯੂਕਰੇਨ ਜੰਗ ਦਰਮਿਆਨ ਰੂਸ ਵਿੱਚ ਇੱਕ ਹੈਰਾਨ ਕਰਨ ਵਾਲਾ \”Black Widow\” ਸ਼ਾਦੀ ਘੁਟਾਲਾ ਸਾਹਮਣੇ ਆਇਆ ਹੈ, ਜਿੱਥੇ ਔਰਤਾਂ ਜੰਗ ਦੇ ਮੋਰਚੇ ‘ਤੇ ਜਾਣ ਵਾਲੇ ਜਾਂ ਜ਼ਖਮੀ ਸੈਨਿਕਾਂ ਨਾਲ ਵਿਆਹ ਕਰਵਾ ਕੇ ਸਰਕਾਰੀ ਮੁਆਵਜ਼ੇ ਦੀ ਮੋਟੀ ਰਕਮ ਹੜੱਪਣ ਦਾ ਖੇਡ ਖੇਡ ਰਹੀਆਂ ਹਨ।ਰੂਸੀ ਕਾਨੂੰਨ ਮੁਤਾਬਕ ਜੇਕਰ ਕੋਈ ਸੈਨਿਕ ਲੜਾਈ ਦੌਰਾਨ ਮਾਰਿਆ ਜਾਂਦਾ ਹੈ, ਤਾਂ ਉਸ ਦੇ ਪਰਿਵਾਰ ਜਾਂ ਪਤਨੀ ਨੂੰ ਸਰਕਾਰ ਵੱਲੋਂ ਘੱਟੋ-ਘੱਟ (ਲਗਭਗ 60 ਲੱਖ ਰੁਪਏ) ਦਾ compensation ਦਿੱਤਾ ਜਾਂਦਾ ਹੈ। ਇਸੇ ਰਾਸ਼ੀ ਨੂੰ ਹਾਸਲ ਕਰਨ ਲਈ ਕੁਝ ਧੋਖੇਬਾਜ਼ ਔਰਤਾਂ ਸੈਨਿਕਾਂ ਨੂੰ ਝੂਠੇ ਵਿਆਹ ਦੇ ਜਾਲ ਵਿੱਚ ਫਸਾਉਂਦੀਆਂ ਹਨ।

ਜੰਗ ਵਿੱਚ ਸੈਨਿਕ ਦੀ ਮੌਤ ਤੋਂ ਬਾਅਦ, ਮਾਪਿਆਂ ਅਤੇ ਬੱਚਿਆਂ ਨੂੰ ਛੱਡ ਕੇ ਪੂਰੀ ਰਕਮ ‘ਨਵੀਂ ਵਿਆਹੀ’ ਪਤਨੀ ਨੂੰ ਮਿਲ ਜਾਂਦੀ ਹੈ।CNN ਦੀ ਰਿਪੋਰਟ ਅਨੁਸਾਰ, ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲੇ ਵਿੱਚ ਇੱਕ ਰੂਸੀ ਫੌਜੀ ਹਸਪਤਾਲ ਦੀ nurse ਨੇ ਆਪਣੀ ਦੇਖਭਾਲ ਹੇਠਾਂ ਜ਼ਖਮੀ ਹੋਏ 5 ਸੈਨਿਕਾਂ ਦੀ ਮੌਤ ਤੋਂ ਠੀਕ ਪਹਿਲਾਂ ਉਨ੍ਹਾਂ ਨਾਲ ਵਿਆਹ ਕਰਵਾ ਲਿਆ ਤਾਂ ਜੋ ਸਰਕਾਰੀ payout ਲਿਆ ਜਾ ਸਕੇ। ਬਾਅਦ ਵਿੱਚ ਉਸ ਨਰਸ ਨੂੰ ਟਰਮੀਨੇਟ ਕਰ ਦਿੱਤਾ ਗਿਆ। ਇੱਕ ਹੋਰ ਮਾਮਲੇ ਵਿੱਚ, 59 ਸਾਲਾ ਯੂਰੀ ਨਾਮ ਦੇ ਵਿਅਕਤੀ ਨੇ ਫਰੰਟ ਲਾਈਨ ‘ਤੇ ਜਾਣ ਤੋਂ ਮਾਤਰ 2 ਦਿਨ ਪਹਿਲਾਂ ਆਪਣੇ ਤੋਂ 22 ਸਾਲ ਛੋਟੀ ਔਰਤ ਨਾਲ ਵਿਆਹ ਕੀਤਾ, ਅਤੇ ਉਸ ਦੀ ਮੌਤ ਤੋਂ ਬਾਅਦ ਪੂਰਾ financial benefit ਉਸੇ ਔਰਤ ਨੂੰ ਮਿਲ ਗਿਆ, ਜਦਕਿ ਪਰਿਵਾਰ ਨੂੰ ਕੁਝ ਨਹੀਂ ਮਿਲਿਆ।ਇੰਨਾ ਹੀ ਨਹੀਂ, ਰੂਸੀ security forces ਦੇ ਕੁਝ ਮੈਂਬਰਾਂ ‘ਤੇ ਵੀ ਅਜਿਹੀਆਂ ਔਰਤਾਂ ਨਾਲ ਮਿਲ ਕੇ ਸੈਨਿਕਾਂ ਨੂੰ ਖ਼ਤਰਨਾਕ missions ‘ਤੇ ਭੇਜਣ ਦੀ conspiracy ਰਚਣ ਦੇ ਦੋਸ਼ ਲੱਗੇ ਹਨ, ਤਾਂ ਜੋ ਮੌਤ ਤੋਂ ਬਾਅਦ ਮਿਲਣ ਵਾਲੇ compensation ਵਿੱਚੋਂ ਆਪਣਾ share ਲਿਆ ਜਾ ਸਕੇ। ਇਸ ਸਕੈਮ ਕਾਰਨ ਪੂਰੇ ਰੂਸ ਵਿੱਚ ਭਾਰੀ ਚਿੰਤਾ ਅਤੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button