Breaking NewsD5 specialIndiaNewsPolitics

ਰਾਹੁਲ ਗਾਂਧੀ ‘ਝੂਠ ਆਫ਼ ਦਾ ਈਅਰ’ ਐਵਾਰਡ ਦੇ ਪਾਤਰ ਹਨ : ਜਾਵਡੇਕਰ

ਨਵੀਂ ਦਿੱਲੀ : ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਨਵੀਂ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਖੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਝੂਠਾ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਵੀ ਅਤੇ ਹੁਣ ਨਹੀਂ ਵੀ ਹਨ ਤਾਂ ਵੀ ਝੂਠ ਬੋਲਦੇ ਹਨ ਅਤੇ ਲਗਾਤਾਰ ਝੂਠ ਬੋਲਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ 2019 ਦੇ ‘ਝੂਠ ਆਫ਼ ਦਾ ਈਅਰ’ ਦੇ ਪਾਤਰ ਹਨ।

ਜਾਵਡੇਕਰ ਨੇ ਕਿਹਾ ਕਿ ਪਹਿਲਾਂ ਰਾਹੁਲ ਦੇ ਬਿਆਨਾਂ ਤੋ ਪਰਿਵਾਰ ਪ੍ਰੇਸ਼ਾਨ ਸੀ, ਹੁਣ ਜਨਤਾ ਅਤੇ ਪੂਰੀ ਕਾਂਗਰਸ ਪ੍ਰੇਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਰਾਹੁਲ ਐਨਪੀਆਰ ਨੂੰ ਗਰੀਬ ‘ਤੇ ਟੈਕਸ ਦੱਸ ਰਹੇ ਹਨ।ਕੇਂਦਰੀ ਮੰਤਰੀ ਨੇ ਕਿਹਾ, ਐਨਪੀਆਰ ਤਾਂ ਜਨਸੰਖਿਆ ਰਜਿਸਟਰ ਹੈ, ਲੋਕ ਜੋ ਜਾਣਕਾਰੀ ਦਿੰਦੇ ਹਨ ਉਸਨੂੰ ਇਸ ਵਿੱਚ ਇਕੱਠਾ ਕਰਕੇ ਰੱਖਦੇ ਹਨ।

BREAKING | ਪ੍ਰਿਅੰਕਾ ਗਾਂਧੀ ਤੱਕ ਪਹੁੰਚਿਆ ਸਰਦਾਰ | ਸਟੇਜ ‘ਤੇ ਹੰਗਾਮਾ, ਪਾਇਆ ਜੱਫਾ | Priyanka Gandhi

ਇਸ ਵਿੱਚ ਟੈਕਸ ਕਿੱਥੋਂ ਆਇਆ। ਟੈਕਸ ਕਾਂਗਰਸ ਦਾ ਸਭਿਆਚਾਰ ਹੈ – ਜੈਅੰਤੀ ਟੈਕਸ, ਕੋਲਾ ਟੈਕਸ, 2ਜੀ ਟੈਕਸ, ਜੀਜਾਜੀ ਟੈਕਸ। ਜਾਵਡੇਕਰ ਨੇ ਕਿਹਾ ਭ੍ਰਿਸ਼ਟਾਚਾਰ ਕਾਂਗਰਸ ਦਾ ਇੱਕਮਾਤਰ ਆਧਾਰ ਹੈ। ਜਿਸਦੇ ਨਾਲ ਭ੍ਰਿਸ਼ਟਾਚਾਰ ਖਤਮ ਹੁੰਦਾ ਹੈ, ਕਾਂਗਰਸ ਉਸਦਾ ਵਿਰੋਧ ਕਰਦੀ ਹੈ। ਐਨਪੀਆਰ ਨਾਲ ਗਰੀਬ ਦੀ ਪਹਿਚਾਣ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਅਸੀਂ ਕਾਂਗਰਸ ਤੋਂ 2 ਮੰਗਾਂ ਕਰਦੇ ਹਾਂ- ਝੂਠ ਬੋਲਣਾ ਬੰਦ ਕਰੇ, ਇਸ ਨਾਲ ਦੇਸ਼ ਨੂੰ ਗੁੰਮਰਾਹ ਨਹੀਂ ਕੀਤਾ ਜਾਵੇਗਾ। ਦੇਸ਼ ਨੇ ਤੁਹਾਨੂੰ ਰੱਦ ਕਰ ਦਿੱਤਾ ਹੈ। ਕਰਜ਼ੇ ਮੁਆਫ਼ੀ ਵਰਗੇ ਝੂਠੇ ਵਾਅਦੇ ਕਰਨਾ ਬੰਦ ਕਰੋ, ਜੋ ਕਦੇ ਪੂਰੇ ਨਹੀਂ ਕੀਤੇ।ਜਾਵਡੇਕਰ ਨੇ ਅੱਗੇ ਕਿਹਾ ਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ, ਜਿੱਥੇ ਇੱਕ ਮਹੀਨੇ ਚ ਇੱਕ ਹਸਪਤਾਲ ਵਿੱਚ 77 ਬੱਚਿਆਂ ਦੀ ਮੌਤ ਹੋ ਗਈ। ਜੇ ਰਾਹੁਲ ਗਾਂਧੀ ਜਾਣਾ ਚਾਹੁੰਦੇ ਹਨ ਤਾਂ ਉਥੇ ਜਾ ਕੇ ਆਪਣੀ ਸਰਕਾਰ ਸੁਧਾਰ ਲਓ। ਇਸ ਦੀ ਬਜਾਏ ਇਹ ਬੇਤੁਕੇ ਬਿਆਨ ਦੇਣਾ ਬੰਦ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button