Breaking NewsD5 specialNewsPoliticsPunjab

ਰਾਸ਼ਨ ਦੇਣ ਗਏ ਕਾਂਗਰਸੀ ਮੰਤਰੀ ਨੂੰ ਲੋਕਾਂ ਨੇ ਪੱਥਰ ਮਾਰ-ਮਾਰ ਭਜਾਇਆ

ਨਾਭਾ : ਕਰਫਿਊ ਦੌਰਾਨ ਲੋੜਵੰਦਾਂ ਲੋਕਾਂ ਨੂੰ ਰਾਸ਼ਨ ਦੇਣ ਗਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਮੰਤਰੀ ਤੋਂ ਰਾਸ਼ਨ ਲੈਣ ਤੋਂ ਸਾਫ ਮਨਾ ਕਰ ਦਿੱਤਾ ਤੇ ਰਾਸ਼ਨ ਵੰਡਣ ਗਏ ਮੰਤਰੀ ਦੇ ਕਾਫ਼ਲੇ ‘ਤੇ ਲੋਕਾਂ ਨੇ ਪਥਰਾਅ ਤੱਕ ਕਰ ਦਿੱਤਾ। ਲੋਕਾਂ ਦਾ ਗੁੱਸਾ ਵੇਖ ਕੇ ਮੰਤਰੀ ਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਮੌਕੇ ਤੋਂ ਭੱਜ ਗਏ।

ਰਾਸ਼ਨ ਦੇਣ ਗਏ ਕਾਂਗਰਸੀ ਮੰਤਰੀ ਨੂੰ ਲੋਕਾਂ ਨੇ ਪੱਥਰ ਮਾਰ-ਮਾਰ ਭਜਾਇਆ | Congress Minister | Punjab

ਉਹ ਕੁਝ ਹੀ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਸਨ। ਇਸ ਦੌਰਾਨ ਮਦਦ ਦੀ ਉਡੀਕ ਕਰ ਰਹੇ ਦੂਜੇ ਮੁਹੱਲੇ ਦੇ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ। ਇਸ ਨਾਨ ਭੀੜ ਭੜਕ ਗਈ। ਲੋਕਾਂ ਦਾ ਗੁੱਸਾ ਵਧਦਾ ਵੇਖ ਮੰਤਰੀ ਉੱਥੋਂ ਨਿਕਲਣ ਲਈ ਗੱਡੀ ‘ਚ ਬੈਠ ਗਏ। ਧਰਮਸੋਤ ਨੂੰ ਜ਼ਿੰਮੇਵਾਰੀ ਤੋਂ ਪੱਲਾ ਝਾੜ ਕੇ ਭੱਜਦੇ ਵੇਖ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ ਪਥਰਾਅ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button