Breaking NewsD5 specialIndiaNewsPoliticsPunjab

ਲਓ ਜੀ ਹੁਣ Punjab Police ਦੇ DGP Dinkar Gupta ਹੀ ਫਸ ਗਏ!

ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਕਾਰੀਡੋਰ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਵੇਰੇ ਕਰਤਾਰਪੁਰ ਜਾਣ ਵਾਲਾ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆਉਂਦਾ ਹੈ। ਡੀਜੀਪੀ ਨੇ ਬਿਨਾਂ ਵੀਜ਼ੇ ਦੇ ਕਰਤਾਰਪੁਰ ਵਿੱਚ ਐਂਟਰੀ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਐਂਟਰੀ ਫ੍ਰੀ ਹੋਣ ਨਾਲ ਸੁਰੱਖਿਆ ‘ਤੇ ਸਵਾਲ ਉੱਠਣ ਲੱਗੇ ਹਨ। ਡੀਜੀਪੀ ਮੁਤਾਬਕ ਪਾਕਿਸਤਾਨ ‘ਚ ਕੁੱਝ ਅਜਿਹੇ ਲੋਕ ਹਨ ਜੋ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹੀ ਵਜ੍ਹਾ ਹੈ ਕਿ ਇਨ੍ਹੇ ਸਾਲਾਂ ਤੋਂ ਇਸ ਕਾਰੀਡੋਰ ਨੂੰ ਨਹੀਂ ਖੋਲਿਆ ਜਾ ਰਿਹਾ ਸੀ।

ਲਓ ਜੀ ਹੁਣ Punjab Police ਦੇ DGP Dinkar Gupta ਹੀ ਫਸ ਗਏ! (Video)

ਸ਼ਾਮ ਤੱਕ ਬਣ ਜਾਂਦਾ ਹੈ ਅੱਤਵਾਦੀ
ਇੱਕ ਪ੍ਰੋਗਰਾਮ ਵਿੱਚ ਬੋਲਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਰਤਾਰਪੁਰ ‘ਚ ਅਜਿਹੀ ਸਮਰੱਥਾ ਹੈ ਕਿ ਜੇਕਰ ਤੁਸੀ ਕਿਸੇ ਸਧਾਰਨ ਵਿਅਕਤੀ ਨੂੰ ਵੀ ਸਵੇਰੇ ਭੇਜਦੇ ਹੋ ਤਾਂ ਸ਼ਾਮ ਤੱਕ ਉਹ ਅੱਤਵਾਦੀ ਦੇ ਤੌਰ ‘ਤੇ ਵਾਪਸ ਆਉਂਦਾ ਹੈ। ਤੁਸੀ ਉੱਥੇ ਛੇ ਘੰਟੇ ਤੱਕ ਰਹਿੰਦੇ ਹੋ ਤੁਹਾਨੂੰ ਉੱਥੇ ਫਾਇਰਿੰਗ ਰੇਂਜ ਤੱਕ ਲਿਜਾਇਆ ਜਾ ਸਕਦਾ ਹੈ। ਤੁਹਾਨੂੰ ਉੱਥੇ IED ਬਣਾਉਣ ਲਈ ਸਿਖਾਇਆ ਜਾ ਸਕਦਾ ਹੈ।

ਕੋਰ ਕਮੇਟੀ ‘ਚ Sukhbir Badal ਦੇ ਚਮਚੇ, ਬਾਦਲਾਂ ਦੇ ਬੰਦੇ ਨਾ ਸੁਣਨ ਇਹ ਭਾਸ਼ਣ, Dhindsa ਦਾ ਚੈਲੰਜ

ਸੁਰੱਖਿਆ ਨੂੰ ਲੈ ਕੇ ਚਿੰਤਾ
ਡੀਜੀਪੀ ਨੇ ਪ੍ਰੋਗਰਾਮ ‘ਚ ਅੱਗੇ ਕਿਹਾ ਇਹ ਵੱਡੀ ਚਿੰਤਾ ਦੀ ਗੱਲ ਹੈ ਅਤੇ ਇਹੀ ਵਜ੍ਹਾ ਹੈ ਕਿ ਇਸਨੂੰ ਇਨ੍ਹੇ ਸਾਲਾਂ ਤੱਕ ਨਹੀਂ ਖੋਲਿਆ ਗਿਆ। ਮੈਂ ਇੰਟੈਲੀਜੈਂਸ ਬਿਊਰੋ ‘ਚ 8 ਸਾਲਾਂ ਤੱਕ ਸੀ ਅਤੇ ਇਨ੍ਹਾਂ ਚੀਜੋਂ ਨੂੰ ਦੇਖਦਾ ਸੀ। ਅਸੀ ਲੋਕ ਇਹ ਸੋਚਦੇ ਸੀ ਕਿ ਸੁਰੱਖਿਆ ਨੂੰ ਦੇਖਦੇ ਹੋਏ ਕਾਰੀਡੋਰ ਨੂੰ ਖੋਲ੍ਹਣਾ ਵੱਡੀ ਚੁਣੋਤੀ ਹੋਵੇਗੀ ਪਰ ਬਾਅਦ ‘ਚ ਸਿੱਖ ਭਾਈਚਾਰੇ ਦੇ ਲੋਕ ਇਸਨੂੰ ਖੋਲ੍ਹਣ ਦੀ ਮੰਗ ਕਰਨ ਲੱਗੇ ਤਾਂ ਅਸੀਂ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ। ਲਿਹਾਜਾ ਸੁਰੱਖਿਆ ਚਿੰਤਾਵਾਂ ਨੂੰ ਅਸੀਂ ਠੰਡੇ ਬਸਤੇ ਵਿੱਚ ਪਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button