Breaking NewsD5 specialNewsPoliticsPunjab

ਲਓ ਜੀ ਕਸੂਤੇ ਫਸੇ ਪ੍ਰਕਾਸ਼ ਸਿੰਘ ਬਾਦਲ ! (ਵੀਡੀਓ)

ਬੇਅਦਬੀ ਮਾਮਲੇ ਤੇ ਬਣਾਈ ਗਈ ਐੱਸ.ਆਈ.ਟੀ. ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਰਕਾਰ ਸਣੇ ਤਮਾਮ ਵਿਰੋਧੀਆਂ ਨੂੰ ਲੰਮੇ ਹੱਥੀਂ ਲਿਆ। ਜਿਸ ਨੂੰ ਸੁਣਦਿਆਂ ਹੀ ਵਿਰੋਧੀਆਂ ਨੇ ਵੀ ਉੱਚੀ ਅਵਾਜ਼ ਵਿੱਚ ਆਪਣੇ ਸੁਰ ਬੁਲੰਦ ਕੀਤੇ। ਬਰਗਾੜੀ ਚ ਇਨਸਾਫ ਮੋਰਚੇ ਤੇ ਬੈਠੇ ਮੁਤਵਾਜ਼ੀ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਿੱਚ ਜਾ ਕੇ ਪੁੱਛਗਿੱਛ ਕਰਨ ਨੂੰ ਹੀ ਸਵਾਲਾਂ ਦੇ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਮੁਤਾਬਕ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਕੋਈ ਹੋਰ ਵਿਅਕਤੀ ਹੁੰਦਾ ਤਾਂ ਕੀ ਐੱਸ.ਆਈ.ਟੀ. ਉਸਦੇ ਵੀ ਘਰ ਵਿੱਚ ਜਾ ਕੇ ਪੁੱਛ ਪੜਤਾਲ ਕਰਦੀ।

Read Also ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੋਰਦਾਰ ਝਟਕਾ

ਉੱਧਰ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਬਾਦਲ ਉੱਪਰ ਐਸਆਈਟੀ ਨਾਲ ਸਹੀ ਵਤੀਰਾ ਨਾ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾ ਰਣਜੀਤ ਕਮਿਸ਼ਨ ਦੀ ਰਿਪੋਰਟ ਨੂੰ ਖਾਰਿਜ ਕੀਤਾ ਸੀ ਹੁਣ ਉਸ ਰਿਪੋਰਟ ਨੂੰ ਸਹੀ ਦੱਸ ਰਹੇ ਹਨ।ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਨੇ ਅਕਾਲੀ ਦਲ ਵੱਲੋਂ ਐਸਆਈਟੀ ਉਤੇ ਬੇਭਰੋਸਗੀ ਜਤਾਏ ਜਾਣ ਤੇ ਤੰਜ਼ ਕਸੇ ਹਨ। ਜਾਖੜ ਨੇ ਜਿਥੇ ਐਸਆਈਟੀ ਦੇ ਕੰਮਕਾਜ਼ ਨੂੰ ਸਹੀ ਠਹਿਰਾਇਆ ਹੈ, ਉਥੇ ਹੀ ਭਗਵੰਤ ਮਾਨ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button