ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭਿਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭਿਆ ਕੇਸ ਦੇ ਦੋਸ਼ੀਆ ਵਿੱਚੋਂ ਇੱਕ ਦੋਸ਼ੀ ਮੁਕੇਸ਼ ਸਿੰਘ ਦੀ ਪਟੀਸ਼ਨ ਖਾਰਿਜ਼ ਕਰ ਦਿੱਤੀ ਹੈ। ਇਸੇ ਦੇ ਨਾਲ ਦੋਸ਼ੀਆਂ ਦੀ ਫਾਂਸੀ ਵਿੱਚ ਦੇਰੀ ਦੀਆਂ ਕੋਸ਼ਿਸ਼ਾਂ ਨੂੰ ਤਗੜਾ ਝਟਕਾ ਲੱਗਿਆ ਹੈ। ਇਸ ਤੋਂ ਪਹਿਲਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਨਿਰਭਿਆ ਮਾਮਲੇ ਵਿੱਚ ਸਜ਼ਾ ਪਾ ਚੁੱਕੇ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਮੁਕੇਸ਼ ਸਿੰਘ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਭੇਜੀ ਗਈ ਸੀ।
ਨਹੀਂ ਟਲਿਆ Bhagwant Maan, Sukhbir Badal ਚੁੱਕਿਆ ਮੋਢਿਆਂ ‘ਤੇ! , Police ਨਾਲ ਹੋਇਆ ਧੱਕਾ-ਮੁੱਕੀ
ਗ੍ਰਹਿ ਮੰਤਰਾਲੇ ਨੇ ਨਾਲ ਹੀ ਰਾਸ਼ਟਰਪਤੀ ਨੂੰ ਪਟੀਸ਼ਨ ਖਾਰਿਜ਼ ਕਰਨ ਦੀ ਅਪੀਲ ਵੀ ਕੀਤੀ ਸੀ। ਇਸ ਤੋਂ ਪਹਿਲਾ ਦਿੱਲੀ ਸਰਕਾਰ ਨੇ ਮੁਕੇਸ਼ ਸਿੰਘ ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਸੀ।ਦੱਸ ਦਈਏ ਕਿ ਇਸ ਪਟੀਸ਼ਨ ਦੀ ਵਜ੍ਹਾ ਨਾਲ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਹੋਣ ਵਾਲੀ ਫ਼ਾਂਸੀ ਟਲ ਗਈ ਸੀ। ਰਾਸ਼ਟਰਪਤੀ ਦੁਆਰਾ ਪਟੀਸ਼ਨ ‘ਤੇ ਫੈਸਲਾ ਲਏ ਜਾਣ ਤੋਂ ਬਾਅਦ ਅਦਾਲਤ ਨਵੇਂ ਸਿਰੇ ਤੋਂ ਡੈਥ ਵਾਰੰਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਫਿਰ ਚਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਮੁਤਾਬਿਕ 14 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.