D5 specialIndiaNewsPoliticsPunjab

ਪੰਜਾਬ ‘ਚ ‘ਪਰਾਲੀ ਘੁਟਾਲਾ’ ,ਹੱਕਦਾਰ ਕਿਸਾਨਾਂ ਤੱਕ ਨਹੀਂ ਪਹੁਚਿਆ ਮੁਆਵਜ਼ਾ

ਪੰਜਾਬ ‘ਚ ਹੁਣ ਵੱਡੇ ਪੱਧਰ ‘ਤੇ ਪਰਾਲੀ ਘੁਟਾਲਾ ਨਸ਼ਰ ਹੋ ਰਿਹਾ ਹੈ | ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪਰਾਲੀ ‘ਤੇ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ | ਇਸ ਲਈ 239 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਸਨ |ਪਰ ਇਸ ਰਾਸ਼ੀ ‘ਚ ਘਪਲੇਬਾਜ਼ੀ ਦਾ ਪਰਦਾਫ਼ਾਸ਼ ਹੋਇਆਂ ਹੈ | ਫ਼ਾਜ਼ਿਲਕਾ ਦੇ ਜਲਾਲਾਬਾਦ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਜਿੰਨਾਂ ਲੋਕਾਂ ਨੇ ਪਰਾਲੀ ਫੂਕੀ ਹੈ| ਉਹ ਵੀ ਮੁਆਵਜ਼ਾ ਲੈ ਚੁੱਕੇ ਹਨ | ਇਹ ਸਭ ਕੁਝ ਵੈੱਬਸਾਇਟ ਨੂੰ ਹੈਕ ਕਰਕੇ ਕੀਤਾ ਜਾ ਰਿਹਾ ਸੀ| ਜਿਸ ਦੀ ਭਿਣਕ ਪੈਣ ‘ਤੇ ਕੁਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ | ਉੱਧਰ ਪਰਾਲੀ ਨਾ ਫੂਕਣ ਵਾਲੇ ਕੁਝ ਕਿਸਾਨਾਂ ਨੇ ਸਰਕਾਰ ‘ਤੇ ਆਪਣੀ ਨਾਰਾਜ਼ਗੀ ਜਤਾਈ ਹੈ |
ਇਸ ਮਾਮਲੇ ‘ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਹੋ ਚੁੱਕਿਆ ਹੈ |ਕੰਪਿਊਟਰ ਵੀ ਜ਼ਬਤ ਕੀਤੇ ਗਏ ਹਨ |

ਇਸਨੂੰ ਵੀ ਦੇਖੋ…. ਸਾਬਕਾ Akali ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਇਸ ਘੁਟਾਲੇ ਦੀ ਤਾਰ ਕਿੱਥੇ ਤੱਕ ਜੁੜੀ ਹੈ , ਇਹ ਤਾਂ ਸਮੇਂ ਨਾਲ ਸਾਹਮਣੇ ਆਵੇਗਾ | ਪਰ ਹੋ ਸਕਦਾ ਕਿ ਇਸ ‘ਚ ਵੱਡੇ ਪੱਧਰ ‘ਤੇ ਕਈ ਅਧਿਕਾਰੀ ਜਾਂ ਕਰਮਚਾਰੀ ਵੀ ਲਪੇਟੇ ‘ਚ ਆਉਣ | ਇਸ ਲਈ ਲੋੜ ਹੈ ਕਿ ਇਸ ਦੀ ਨਿਰਪੱਖ ਜਾਂਚ ਹੋਵੇ ਤਾਂ ਜੋ ਪਰਾਲੀ ਨਾ ਫੂਕਣ ਵਾਲੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚ ਸਕੇ ਅਤੇ ਮੁਲਜ਼ਮ ਸਲਾਖਾਂ ਪਿੱਛੇ ਹੋਣ |

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button