Breaking NewsD5 specialIndiaInternationalNews

ਇਹ ਕਿਵੇਂ ਦੀ ਲਾਪਰਵਾਹੀ….ਵੋਟਰ ਆਈਡੀ ਕਾਰਡ ‘ਤੇ ਵੋਟਰ ਦੀ ਥਾਂ ਕੁੱਤੇ ਦੀ ਫੋਟੋ

ਨਵੀਂ ਦਿੱਲੀ : ਤੁਹਾਨੂੰ ਕਿਵੇਂ ਲੱਗੇਗਾ ਜੇਕਰ ਤੁਹਾਡੇ ਕਿਸੇ ਪਹਿਚਾਣ ਪੱਤਰ ‘ਚ ਤੁਹਾਡਾ ਨਾਂ, ਪਤਾ ਸਭ ਠੀਕ ਲਿਖਿਆ ਹੋਵੇ ਪਰ ਤੁਹਾਡੀ ਤਸਵੀਰ ਦੀ ਜਗ੍ਹਾ ਕਿਸੇ ਜਾਨਵਰ ਦੀ ਫੋਟੋ ਲੱਗੀ ਹੋਈ ਹੋਵੇ। ਅਜਿਹਾ ਹੋਇਆ ਹੈ ਪੱਛਮੀ ਬੰਗਾਲ ਦੇ ਇੱਕ ਵਿਅਕਤੀ ਦੇ ਨਾਲ। ਇਸ ਵਿਅਕਤੀ ਦੇ ਵੋਟਰ ਆਈਡੀ ਕਾਰਡ ‘ਤੇ ਕੁੱਤੇ ਦੀ ਫੋਟੋ ਛਪੀ ਸੀ।

ਕੁੱਤੇ ਦੀ ਫੋਟੋ ਵਾਲੇ ਵੋਟਰ ਆਈਡੀ ਕਾਰਡ ਦਾ ਮਾਮਲਾ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਦੇ ਰਾਮਨਗਰ ਪਿੰਡ ਦਾ ਹੈ। ਜਿਸਦੇ ਵੋਟਰ ਆਈਡੀ ਕਾਰਡ ‘ਤੇ ਕੁੱਤੇ ਦੀ ਤਸਵੀਰ ਛਪੀ ਹੈ ਉਨ੍ਹਾਂ ਦਾ ਨਾਮ ਹੈ ਸੁਨੀਲ ਕਰਮਾਕਰ। ਸੁਨੀਲ ਕਰਮਾਕਰ ਦਾ ਕਹਿਣਾ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਦੇ ਖਿਲਾਫ਼ ਮਾਣਹਾਨੀ ਦਾ ਕੇਸ ਕਰਾਂਗਾ।

BIG BREAKING ਨਿਰਭਯਾ ਮਾਮਲੇ ‘ਚ ਦੋਸ਼ੀਆਂ ਦੀ ਫਾਂਸੀ ਦੀ ਤਰੀਕ ਤੈਅ

ਕਿਉਂਕਿ ਉਨ੍ਹਾਂ ਦੇ ਵੋਟਰ ਆਈਡੀ ਕਾਰਡ ‘ਤੇ ਉਨ੍ਹਾਂ ਦੀ ਤਸਵੀਰ ਦੇ ਬਜਾਏ ਕੁੱਤੇ ਦੀ ਫੋਟੋ ਲੱਗੀ ਹੈ। 64 ਸਾਲ ਦੇ ਸੁਨੀਲ ਕਰਮਾਕਰ ਨੇ ਕਿਹਾ ਕਿ ਮੇਰੇ ਵੋਟਰ ਆਈਡੀ ਕਾਰਡ ‘ਚ ਗਲਤੀਆਂ ਸਨ। ਮੈਂ ਉਸਨੂੰ ਠੀਕ ਕਰਵਾਉਣ ਲਈ ਅਪਲਾਈ ਕੀਤਾ ਸੀ। ਜਦੋਂ ਵੋਟਰ ਆਈਡੀ ਕਾਰਡ ਆਇਆ ਤਾਂ ਸਾਰੀ ਜਾਣਕਾਰੀ ਠੀਕ ਸੀ ਪਰ ਮੇਰੀ ਫੋਟੋ ਦੀ ਥਾਂ ਕੁੱਤੇ ਦੀ ਤਸਵੀਰ ਲੱਗੀ ਸੀ।

ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ ‘ਤੇ ਵੱਡੀ ਖ਼ਬਰ | Latest News | Punjab

ਸੁਨੀਲ ਕਰਮਾਕਰ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਕਰਮਚਾਰੀਆਂ ਨੇ ਜਾਣ ਬੁੱਝ ਕੇ ਇਹ ਗਲਤੀ ਕੀਤੀ ਹੈ। ਇਸਦੀ ਵਜ੍ਹਾ ਨਾਲ ਸਰਵਜਨਿਕ ਤੌਰ ‘ਤੇ ਮੇਰੀ ਬੇਇੱਜਤੀ ਹੋਈ ਹੈ। ਮੇਰਾ ਮਜਾਕ ਉਡਾਇਆ ਜਾ ਰਿਹਾ ਹੈ। ਹੁਣ ਮੈਂ ਇਸ ਮਾਮਲੇ ਨੂੰ ਕੋਰਟ ਲੈ ਕੇ ਜਾਵਾਂਗਾ।ਜਦੋਂ ਚੋਣ ਕਮਿਸ਼ਨ ਤੋਂ ਇਸ ਮਾਮਲੇ ਬਾਰੇ ਪਤਾ ਕੀਤਾ ਗਿਆ ਤਾਂ ਉੱਥੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਗਲਤੀ ਕਿਵੇਂ ਹੋਈ ਇਸਦਾ ਪਤਾ ਨਹੀਂ ਲੱਗ ਸਕਿਆ।

ਪਹਿਲੀ ਵਾਰ ਵੱਡਾ ਖ਼ੁਲਾਸਾ, ਸੁਖਬੀਰ ਬਾਦਲ ਬਾਰੇ | Big News

ਸੁਨੀਲ ਕਰਮਾਕਰ ਦੀ ਤਸਵੀਰ ਵਾਲਾ ਵੋਟਰ ਆਈਡੀ ਕਾਰਡ ਬਣਾਇਆ ਜਾ ਰਿਹਾ ਹੈ। ਗਲਤੀਆਂ ਸੁਧਾਰੀਆਂ ਜਾ ਰਹੀਆਂ ਹਨ।ਮੁਰਸ਼ੀਦਾਬਾਦ ਜ਼ਿਲ੍ਹੇ ਦੇ 22 ਵਿਧਾਨ ਸਭਾ ਖੇਤਰਾਂ ਦੇ 2.50 ਲੱਖ ਤੋਂ ਜ਼ਿਆਦਾ ਨਵੇਂ ਵੋਟਰਾਂ ਸਮੇਤ 8.30 ਲੱਖ ਤੋਂ ਜ਼ਿਆਦਾ ਲੋਕਾਂ ਨੇ ਗਲਤੀਆਂ ਦੇ ਸੁਧਾਰ ਲਈ ਅਪਲਾਈ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button