Breaking NewsD5 specialIndiaNewsTop News

ਬਿਨ੍ਹਾਂ ਹੈਲਮਟ ਪਾਏ ਟਰੱਕ ਡਰਾਈਵਰ ਦਾ ਕੱਟਿਆ 1000 ਰੁਪਏ ਦਾ ਚਲਾਨ

ਓਡੀਸ਼ਾ : ਓਡੀਸ਼ਾ ਦੇ ਗੰਜ਼ਮ ਜਿਲ੍ਹੇ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਟਰੱਕ ਡਰਾਈਵਰ ਨੂੰ 1000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ,  ਪਰ ਵਜ੍ਹਾ ਇੰਨੀ ਹੈਰਾਨ ਕਰਨ ਵਾਲੀ ਹੈ, ਜਿਸਦੀ ਵਜ੍ਹਾ ਨਾਲ ਇਹ ਮਾਮਲਾ ਕਾਫ਼ੀ ਵਾਇਰਲ ਹੋ ਰਿਹਾ ਹੈ।  ਮੀਡੀਆ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਇੱਕ ਟਰੱਕ ਡਰਾਈਵਰ ਨੂੰ ਬਿਨ੍ਹਾਂ ਹੈਲਮਟ ਪਹਿਨੇ ਟਰੱਕ ਚਲਾਉਣ ‘ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਹੈ।

BIG BREAKING ਜੇਲ੍ਹ ਤੋਂ ਰਿਹਾਅ ਹੋਣ ਸਾਰ ਰਣਜੀਤ ਸਿੰਘ ਦਾ ਵੱਡਾ ਧਮਾਕਾ ! ਪੰਜਾਬ ਵੱਲ ਪਾਏ ਚਾਲੇ, ਕੀਤਾ ਵੱਡਾ ਐਲਾਨ !

ਜਿਸਦੀ ਤਸਵੀਰ ਇੱਕ ਸਮਾਚਾਰ ਏਜੰਸੀ ਵੱਲੋਂ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਡਰਾਇਵਰ ਤੋਂ ਲੈ ਕੇ ਗੱਡੀ ਦੀ ਡਿਟੇਲ ਦਿੱਤੀ ਗਈ।  ਚਲਾਨ ‘ਤੇ ਦਿੱਤੀ ਗਈ ਡਿਟੇਲ ਮੁਤਾਬਕ ਗੰਜ਼ਮ ਜਿਲ੍ਹੇ ‘ਚ ਪ੍ਰਮੋਦ ਕੁਮਾਰ  ਟ੍ਰਾਂਸਪੋਰਟ ਵਿਭਾਗ  ਦੇ ਦਫਤਰ ਆਪਣੇ ਵਾਹਨ ਦਾ ਪਰਮਿਟ ਰੀਨਿਊ ਕਰਵਾਉਣ ਗਏ ਤਾਂ ਉਨ੍ਹਾਂ ਨੂੰ ਚਲਾਨ ਦੀ ਕਾਪੀ ਦੇ ਦਿੱਤੀ ਗਈ, ਜਿਸ ‘ਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਰਾਸ਼ੀ ਸੀ। ਚਲਾਨ ਦੀ ਕਾਪੀ ‘ਤੇ ਤਾਰੀਕ 15 ਮਾਰਚ 2021 ਦੀ ਹੈ ਅਤੇ ਗੱਡੀ ਨੰਬਰ OR – 07W / 4593 ਹੈ ,  ਜਿਸਦਾ ਚਲਾਨ ਕੱਟਿਆ ਗਿਆ ਹੈ।

🔴LIVE|| ਕੈਪਟਨ ਅਮਰਿੰਦਰ ਸਿੰਘ ਲਾਈਵ, ਕਾਂਗਰਸ ਸਰਕਾਰ ਦੇ 4 ਸਾਲ, ਪੂਰਾ ਲੇਖਾ-ਜੋਖਾ

ਉਥੇ ਹੀ ਜਦੋਂ ਪ੍ਰਮੋਦ ਕੁਮਾਰ ਨੇ ਜਦੋਂ ਇਸ ਚਲਾਨ ਦੇ ਬਾਰੇ ‘ਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਨ੍ਹਾਂ ਹੈਲਮਟ ਦੇ ਡਰਾਈਵਿੰਗ ਦੀ ਵਜ੍ਹਾ ਨਾਲ ਚਲਾਨ ਕੱਟਿਆ ਗਿਆ ਹੈ। ਪ੍ਰਮੋਦ ਨੇ ਕਿਹਾ ਮੇਰਾ ਟਰੱਕ ਚਲਾਨ ਦਾ ਪਰਮਿਟ ਖਤਮ ਹੋ ਗਿਆ ਸੀ ਅਤੇ ਮੈਂ ਇਸਨੂੰ ਰੀਨਿਊ ਕਰਵਾਉਣ ਆਰਟੀਓ ਦਫ਼ਤਰ ਗਿਆ ਸੀ, ਉਦੋਂ ਮੈਨੂੰ ਇਸ ਪੇਂਡਿੰਗ ਚਲਾਨ ਦੇ ਬਾਰੇ ‘ਚ ਪਤਾ ਲੱਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button